ਟਾਂਡਾ ਉੜਮੜ (ਪੰਡਿਤ, ਗੁਪਤਾ, ਜਸਵਿੰਦਰ, ਮੋਮੀ)-ਬੀਤੇ ਦਿਨ ਪਿੰਡ ਅਵਾਨ ਘੋੜੇਸ਼ਾਹ ਵਿਖੇ ਉੱਤਰ ਪ੍ਰਦੇਸ਼ ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਪ੍ਰਦੇਸੀ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਪ੍ਰਵਾਸੀ ਮਜ਼ਦੂਰ ਦਾ ਕਤਲ ਉਸ ਦਾ ਹੀ ਸਾਂਢੂ ਨਿਕਲਿਆ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਪਿੰਡ ਵਾਸੀ ਸੁਖਵਿੰਦਰ ਸਿੰਘ ਪੁੱਤਰ ਫੁੱਮਣ ਸਿੰਘ ਦੇ ਬਿਆਨ ਦੇ ਆਧਾਰ ’ਤੇ ਕਤਲ ਕੀਤੇ ਗਏ ਪ੍ਰਵਾਸੀ ਮਜ਼ਦੂਰ ਪਰਦੇਸੀ ਪੁੱਤਰ ਰਾਜਵੰਤ ਵਾਸੀ ਸੋਨਬਰਸਾ (ਖੁਸ਼ੀ ਨਗਰ ) ਉੱਤਰ ਪ੍ਰਦੇਸ਼ ਦੇ ਸਾਂਢੂ ਅੰਕਿਤ ਪੁੱਤਰ ਰਾਜੂ ਯਾਦਵ ਵਾਸੀ ਰਾਏਪੁਰ (ਲਖੀਮਪੁਰ ਖੀਰੀ) ਯੂ. ਪੀ. ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਅੰਕਿਤ ਜੋ ਪਹਿਲਾਂ ਭਦਾਸ ਰਹਿੰਦਾ ਸੀ ਹੁਣ ਕੁਝ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਰਹਿਣ ਲੱਗਾ ਸੀ। ਉਸ ਦਾ ਕੁਝ ਦਿਨ ਪਹਿਲਾਂ ਆਪਣੇ ਪਤਨੀ ਪੁਸ਼ਪਾ ਨਾਲ ਝਗੜਾ ਹੋਇਆ ਸੀ ਅਤੇ ਜਿਸ ਤੋਂ ਬਾਅਦ ਪਰਦੇਸੀ ਦੀ ਪਤਨੀ ਸੁਨੀਤਾ ਉਸ ਨੂੰ ਬੱਚਿਆਂ ਸਮੇਤ 5 ਦਿਨ ਪਹਿਲਾ ਯੂ. ਪੀ. ਛੱਡਣ ਚਲੇ ਗਈ ਸੀ। ਜਿਸ ਨੂੰ ਲੈ ਕੇ ਅੰਕਿਤ ਗੁੱਸੇ ਵਿਚ ਸੀ ਅਤੇ ਉਸ ਨੇ ਸੁਖਵਿੰਦਰ ਨੂੰ ਮਿਲਕੇ ਆਖਿਆ ਸੀ ਕਿ ਪਰਦੇਸੀ ਨੇ ਉਸ ਦਾ ਘਰ ਖਰਾਬ ਕਰ ਦਿੱਤਾ ਹੈ ਅਤੇ ਜੇਕਰ ਉਸ ਦੀ ਪਤਨੀ ਵਾਪਸ ਨਾ ਆਈ ਤਾਂ ਉਸ ਨੇ ਪਰਦੇਸੀ ਨੂੰ ਨਹੀਂ ਛੱਡਣਾ ਹੈ। ਬਾਅਦ ਵਿਚ ਪਰਦੇਸੀ ਦੀ ਲਾਸ਼ ਕਮਰੇ ’ਚੋਂ ਮਿਲੀ ਜਿਸ ਦੇ ਗਲੇ ’ਤੇ ਕੁਝ ਨਿਸ਼ਾਨ ਸਨ। ਇਸ ਦੌਰਾਨ ਪਿੰਡ ਵਾਸੀ ਕੁਲਵੰਤ ਸਿੰਘ ਨੇ ਸੁਖਵਿੰਦਰ ਨੂੰ ਦੱਸਿਆ ਕਿ ਉਸ ਨੇ 13 ਜੂਨ ਨੂੰ ਦੁਪਹਿਰ 12.30 ਵਜੇ ਅੰਕਿਤ ਨੂੰ ਐਲੀਮੈਂਟਰੀ ਸਕੂਲ ’ਚੋਂ ਤੇਜ਼ੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਿਕਲਦੇ ਵੇਖਿਆ ਹੈ।
ਸੁਖਵਿੰਦਰ ਨੇ ਦੋਸ਼ ਲਾਇਆ ਕਿ ਅੰਕਿਤ ਨੇ ਹੀ ਪਰਦੇਸੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਪੁਲਸ ਨੇ ਅੰਕਿਤ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੂਰਪੁਰਬੇਦੀ ਦੇ ਕਰਨ ਸੈਣੀ ਨੇ ਚਮਕਾਇਆ ਪੰਜਾਬ ਦਾ ਨਾਂ, ਇੰਡੀਅਨ ਏਅਰ ਫੋਰਸ 'ਚ ਬਣਿਆ ਫਾਈਟਰ ਪਾਇਲਟ
NEXT STORY