Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    7:54:44 AM

  • dharmendra pradhan

    ਦਿੱਲੀ ਤੋਂ ਵਿਦਾਈ, ਓਡਿਸ਼ਾ ਦੀ ਸਿਆਸਤ ’ਚ ਅਜੇ ਵੀ...

  • punjab weather update

    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ...

  • high alert in punjab

    ਵੱਡੀ ਖ਼ਬਰ: ਪੰਜਾਬ 'ਚ ਹਾਈ ਅਲਰਟ! ਅੱਤਵਾਦੀ...

  • kangana ranaut s controversial statement on young hindu girls

    ਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ ਦੀ ਨੁਹਾਰ ਬਦਲੇਗਾ ਹਰਿਆਣਾ ਦਾ ਵਿਕਾਸ ਮਾਡਲ : ਨਾਇਬ ਸਿੰਘ ਸੈਣੀ

PUNJAB News Punjabi(ਪੰਜਾਬ)

ਪੰਜਾਬ ਦੀ ਨੁਹਾਰ ਬਦਲੇਗਾ ਹਰਿਆਣਾ ਦਾ ਵਿਕਾਸ ਮਾਡਲ : ਨਾਇਬ ਸਿੰਘ ਸੈਣੀ

  • Edited By Anmol Tagra,
  • Updated: 16 Jun, 2026 11:54 AM
Jalandhar
nayab singh saini interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨਦੀਪ ਸਿੰਘ ਸੋਢੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ 12 ਸਾਲ ਪੂਰੇ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਆਪਣੇ ਸ਼ਾਸਨ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਰਾਹੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਵੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਇਸ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਸੂਬੇ ਵਿਚ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਅੰਦਰ ਸਭ ਤੋਂ ਸਰਗਰਮ ਭਾਜਪਾ ਆਗੂਆਂ ਵਿਚ ਸ਼ਾਮਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਇੰਟਰਵਿਊ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਕੰਮਾਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਵੀ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਅਹਿਮ ਮਸਲਿਆਂ ’ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹਨ ਇਸ ਇੰਟਰਵਿਊ ਦੇ ਮੁੱਖ ਅੰਸ਼-

ਹਰਿਆਣਾ ਵਿਚ ਤੁਹਾਡੀ ਸਰਕਾਰ ਦੀਆਂ ਕੀ ਪ੍ਰਾਪਤੀਆਂ ਹਨ?

ਪਿਛਲੇ 12 ਸਾਲਾਂ ਦੌਰਾਨ ਹਰਿਆਣਾ ਵਿਚ ਬਹੁਤ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਹਰਿਆਣਾ ਦੇ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲੀ ਗਈ ਹੈ। ਭਾਜਪਾ ਨੇ ਆਪਣੇ ਸੰਕਲਪ ਪੱਤਰ ਵਿਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਲਗਾਤਾਰ ਪੂਰਾ ਕੀਤਾ ਗਿਆ ਹੈ। ਅੱਜ ਹਰਿਆਣਾ ਇੰਡਸਟ੍ਰੀਅਲ ਗ੍ਰੋਥ ਅਤੇ ਇਨਫਰਾਸਟ੍ਰਕਚਰ ਵਿਚ ਬਹੁਤ ਅੱਗੇ ਵਧਿਆ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਕਿਸਾਨਾਂ ਦੀ ਮਜ਼ਬੂਤੀ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਭਾਜਪਾ ਸਰਕਾਰ ਹਰ ਸਾਲ ਐੱਮ. ਐੱਸ. ਪੀ. ਵਿਚ 50 ਫ਼ੀਸਦੀ ਦਾ ਵਾਧਾ ਕਰ ਰਹੀ ਹੈ। ਸਾਡੀ ਸਰਕਾਰ ਨੇ ਕਿਸਾਨਾਂ ਨਾਲ ਚੋਣਾਂ ’ਚ ਵਾਅਦਾ ਕੀਤਾ ਸੀ ਕਿ ਅਸੀਂ ਪੂਰੀ ਫ਼ਸਲ ਐੱਮ. ਐੱਸ. ਪੀ. ’ਤੇ ਖਰੀਦਾਂਗੇ ਤੇ ਅਸੀਂ ਇਹ ਵਾਅਦਾ ਪੂਰਾ ਵੀ ਕੀਤਾ ਹੈ। ਹਰਿਆਣਾ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਕਿਸਾਨਾਂ ਦੀ ਸਾਰੀ ਫ਼ਸਲ ਐੱਮ. ਐੱਸ. ਪੀ. ’ਤੇ ਖ਼ਰੀਦੀ ਜਾ ਰਹੀ ਹੈ।

ਜੇਕਰ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਫਲ਼-ਸਬਜ਼ੀ ਨੂੰ ਵੇਚਣ ਵਿਚ ਵੀ ਘਾਟਾ ਪੈਂਦਾ ਹੈ ਤਾਂ ਹਰਿਆਣਾ ਸਰਕਾਰ ਉਸ ਦੀ ਭਰਪਾਈ ਕਰ ਰਹੀ ਹੈ। ਹੁਣ ਹਰਿਆਣਾ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰਾਲੀ ਸਾੜਨ ਲਈ ਕਿਸਾਨਾਂ ’ਤੇ ਸਿਰਫ਼ ਦੋਸ਼ ਮੜ੍ਹਨ ਦੀ ਬਜਾਏ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਲੋੜੀਂਦੀ ਮਸ਼ੀਨਰੀ ਅਤੇ ਮੁਆਵਜ਼ਾ ਦਿੱਤਾ, ਜਿਸ ਨਾਲ ਹਰਿਆਣਾ ਵਿਚ ਪਰਾਲੀ ਸਾੜਨ ਦੇ ਮਾਮਲੇ ਬਹੁਤ ਘੱਟ ਹੋ ਗਏ। ਅਸੀਂ ਕਿਸਾਨਾਂ ਨੂੰ 1.20 ਲੱਖ ਬੇਲਰ ਦਿੱਤੇ ਅਤੇ ਪਰਾਲੀ ਨਾ ਸਾੜਨ ਲਈ 1,200 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ। ਨਤੀਜਾ ਇਹ ਹੈ ਕਿ ਹਰਿਆਣਾ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 90 ਫੀਸਦੀ ਤੱਕ ਘਟ ਗਏ ਤੇ ਆਉਣ ਵਾਲੇ ਸਮੇਂ ਵਿਚ ਕਿਸਾਨ 100 ਫ਼ੀਸਦੀ ਪਰਾਲੀ ਸਾੜਨੀ ਬੰਦ ਕਰ ਦੇਣਗੇ। ਉੱਥੇ ਹੀ ਪੰਜਾਬ ਵਿਚ ਅਜਿਹੇ ਪ੍ਰਬੰਧ ਨਾ ਹੋਣ ਕਾਰਨ ਪਿਛਲੇ 5 ਸਾਲਾਂ ਵਿਚ ਪਰਾਲੀ ਸਾੜਨ ਦੇ ਮਾਮਲੇ 3 ਗੁਣਾ ਵਧ ਗਏ ਹਨ। ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਨਸੀਹਤ ਦਿੱਤੀ ਹੈ ਕਿ ਉਹ ਹਰਿਆਣਾ ਤੋਂ ਸਿੱਖ ਕੇ ਅਜਿਹੀ ਯੋਜਨਾ ਬਣਾਵੇ। ਮੈਂ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ ਤੇ ਬਚਪਨ ਤੋਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਨੇੜਿਓਂ ਵੇਖਿਆ ਹੈ।

ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅੰਦਰ ਭਾਜਪਾ ਲਈ ਜੋ ਗੁੱਸਾ ਸੀ, ਕੀ ਉਹ ਹੁਣ ਖ਼ਤਮ ਹੋ ਗਿਆ ਹੈ?

ਸਾਡਾ ਇੱਕੋ ਮੁੱਦਾ ਹੈ ਕਿ ਸਾਡਾ ਕਿਸਾਨ ਮਜ਼ਬੂਤ ਤੇ ਖ਼ੁਸ਼ਹਾਲ ਹੋਣਾ ਚਾਹੀਦਾ ਹੈ। ਅਸੀਂ ਉਸੇ ਨੀਅਤ ਨਾਲ ਕੰਮ ਕਰਦੇ ਹਾਂ। ਜੇਕਰ ਕਿਸੇ ਗੱਲੋਂ ਵਖਰੇਵੇਂ ਆਉਂਦੇ ਵੀ ਹਨ ਤਾਂ ਆਪਸੀ ਗੱਲਬਾਤ ਨਾਲ ਹੀ ਹੱਲ ਕੀਤੇ ਜਾ ਸਕਦੇ ਹਨ। ਕਿਸਾਨ ਦੇਸ਼ ਦੀ ਮਜ਼ਬੂਤੀ ਲਈ ਕੰਮ ਕਰਦਾ ਹੈ, ਉਹ ਭਾਰਤ ਮਾਤਾ ਨੂੰ ਪਿਆਰ ਕਰਦਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਵਾਅਦਾ ਕੀਤਾ ਸੀ ਕਿ ਅਸੀਂ ਐੱਮ. ਐੱਸ. ਪੀ. ’ਤੇ ਫ਼ਸਲਾਂ ਖਰੀਦਾਂਗੇ ਪਰ ਉਹ ਪੂਰਾ ਨਹੀਂ ਕੀਤਾ। ਇੱਥੋਂ ਤਕ ਕਿ ਜਿਹੜੀਆਂ 2 ਫ਼ਸਲਾਂ (ਕਣਕ ਤੇ ਝੋਨਾ) ਨੂੰ ਕੇਂਦਰ ਖਰੀਦ ਰਿਹਾ ਹੈ, ਉਸ ਦੇ ਲਈ ਵੀ ਪੰਜਾਬ ਸਰਕਾਰ ਵੱਲੋਂ ਚੰਗੇ ਪ੍ਰਬੰਧ ਮੁਹੱਈਆ ਨਹੀਂ ਕਰਵਾਏ ਜਾ ਰਹੇ।

ਉੱਥੇ ਹੀ ਹਰਿਆਣਾ ਵਿਚ ਅਸੀਂ ਆਪਣੇ ਵਾਅਦੇ ਮੁਤਾਬਕ 24 ਦੀਆਂ 24 ਫ਼ਸਲਾਂ ਐੱਮ. ਐੱਸ. ਪੀ. ’ਤੇ ਖ਼ਰੀਦ ਰਹੇ ਹਾਂ। ਜਿਹੜੀਆਂ ਖ਼ੇਤਰੀ ਫ਼ਸਲਾਂ ਹੁੰਦੀਆਂ ਹਨ, ਉਨ੍ਹਾਂ ਨੂੰ ਐੱਮ. ਐੱਸ. ਪੀ. ’ਤੇ ਖਰੀਦਣ ਦਾ ਕੰਮ ਸੂਬਾ ਸਰਕਾਰ ਦਾ ਹੀ ਹੈ। ਇਸ ਦੇ ਲਈ ਨੀਤੀ ਅਤੇ ਨੀਅਤ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਹੀ ਔਰਤਾਂ ਨੂੰ ਹਰ ਮਹੀਨੇ 1000-1000 ਰੁਪਏ ਦੇਣਾ, ਨੌਜਵਾਨਾਂ ਰੁਜ਼ਗਾਰ ਦੇਣਾ, ਨਸ਼ੇ ਨੂੰ ਖ਼ਤਮ ਕਰਨ ਦੇ ਵੀ ਵਾਅਦੇ ਕੀਤੇ ਗਏ ਸੀ ਪਰ ਲੋਕਾਂ ਤੋਂ ਵੋਟਾਂ ਲੈਣ ਤੋਂ ਬਾਅਦ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਬੁਢਾਪਾ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਪੈਨਸ਼ਨ ਵਧਾਉਣਾ ਤਾਂ ਦੂਰ ਦੀ ਗੱਲ, ਸਗੋਂ ਬਜ਼ੁਰਗਾਂ ਨੂੰ ਪੁਰਾਣੀ ਪੈਨਸ਼ਨ ਮੁਤਾਬਕ 1500 ਰੁਪਏ ਵੀ ਹਰ ਮਹੀਨੇ ਨਹੀਂ ਮਿਲ ਰਹੇ ਤੇ ਉਨ੍ਹਾਂ ਨੂੰ ਕਈ-ਕਈ ਮਹੀਨੇ ਪੈਨਸ਼ਨ ਦੀ ਉਡੀਕ ਕਰਨੀ ਪੈਂਦੀ ਹੈ। ਉੱਥੇ ਹੀ ਹਰਿਆਣਾ ਵਿਚ ਅਸੀਂ ਬਜ਼ੁਰਗਾਂ ਨੂੰ 3200 ਰੁਪਏ ਪੈਨਸ਼ਨ ਦੇ ਰਹੇ ਹਾਂ।

ਵਿਰੋਧੀ ਧਿਰ ਭਾਜਪਾ ’ਤੇ ਈ. ਡੀ. ਦੀ ਦੁਰਵਰਤੋਂ ਦੇ ਇਲਜ਼ਾਮ ਲਗਾਉਂਦੀ ਹੈ, ਕੀ ਕਹੋਗੇ?

ਉਹ ਆਪਣੀਆਂ ਕਮੀਆਂ ਲੁਕਾਉਣ ਲਈ ਅਜਿਹੀਆਂ ਗੱਲਾਂ ਕਰਦੇ ਹਨ। ਈ. ਡੀ. ਇਕ ਆਜ਼ਾਦ ਏਜੰਸੀ ਹੈ, ਜੋ ਆਪਣੀ ਡਿਊਟੀ ਕਰਦੀ ਹੈ। ਜਦੋਂ ਵੀ ਈ. ਡੀ. ਨੂੰ ਪਤਾ ਲੱਗੇਗਾ ਕਿ ਕਿਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਉਹ ਆਪਣੀ ਕਾਰਵਾਈ ਜ਼ਰੂਰ ਕਰੇਗੀ। ਉਹ ਚਾਹੁੰਦੇ ਹਨ ਕਿ ਕਾਂਗਰਸ ਦੇ ਰਾਜ ਵਾਂਗ ਈ. ਡੀ. ਅੱਖਾਂ ਬੰਦ ਕਰ ਕੇ ਬੈਠੀ ਰਹੇ ਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰਾਜ ਵਿਚ ਈ. ਡੀ. ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹਨ ਤੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਈ. ਡੀ. ਨੇ ਚੰਡੀਗੜ੍ਹ ਵਿਚ ਛਾਪੇਮਾਰੀ ਕੀਤੀ ਤਾਂ ਟਾਵਰ ਤੋਂ ਨੋਟਾਂ ਦੇ ਭਰੇ ਬੈਗ ਡਿੱਗਦੇ ਸਾਰੇ ਪੰਜਾਬ ਦੇ ਲੋਕਾਂ ਨੇ ਵੇਖੇ ਹਨ, ਇਹ ਸਾਰਾ ਪੈਸਾ ਭ੍ਰਿਸ਼ਟਾਚਾਰ ਦਾ ਹੀ ਹੈ। ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ‘ਕੱਟੜ ਇਮਾਨਦਾਰ’ ਹੋਣ ਦਾ ਦਾਅਵਾ ਕਰਦੇ ਸਨ, ਇਨ੍ਹਾਂ ਦੇ ਵਿਧਾਇਕ ਤੇ ਮੰਤਰੀ ਤਕ ਜੇਲਾਂ ਵਿਚ ਜਾ ਰਹੇ ਹਨ।

ਸਿਹਤ ਤੇ ਸਿੱਖਿਆ ਖੇਤਰ ਵਿਚ ਤੁਹਾਡੀਆਂ ਕੀ ਪ੍ਰਾਪਤੀਆਂ ਹਨ?

ਇਹ ਯੋਜਨਾਵਾਂ ਕੇਂਦਰ ਦੇ ਸਹਿਯੋਗ ਨਾਲ ਚਲਦੀਆਂ ਹਨ। ਇਸੇ ਲਈ ਅਸੀਂ ਕੇਂਦਰ ਤੇ ਸੂਬਾ ਸਰਕਾਰ ਨੂੰ ‘ਡਬਲ ਇੰਜਣ’ ਸਰਕਾਰ ਕਹਿੰਦੇ ਹਾਂ। ਹਰਿਆਣਾ ਵਿਚ ਅਸੀਂ ਕੇਂਦਰ ਦੀ ‘ਆਯੁਸ਼ਮਾਨ’ ਯੋਜਨਾ ਦੇ ਨਾਲ ‘ਚਿਰਾਯੂ’ ਯੋਜਨਾ ਜੋੜ ਦਿੱਤੀ। ਹਰਿਆਣਾ ਦੀ 3 ਕਰੋੜ ਦੀ ਆਬਾਦੀ ਵਿਚੋਂ 1.5 ਕਰੋੜ ਲੋਕਾਂ ਦਾ ਆਯੁਸ਼ਮਾਨ ਤੇ ਚਿਰਾਯੂ ਕਾਰਡ ਬਣਿਆ ਹੋਇਆ ਹੈ, ਜਿਸ ਨਾਲ ਉਹ ਇਕ ਸਾਲ ਵਿਚ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ। ਗਰੀਬ ਵਿਅਕਤੀ ਨੂੰ ਅੱਜ ਇਹ ਫ਼ਿਕਰ ਨਹੀਂ ਹੈ ਕਿ ਇਲਾਜ ਦੇ ਪੈਸੇ ਕਿੱਥੋਂ ਆਉਣਗੇ।

ਪੰਜਾਬ ਦੇ ਮੁਹੱਲਾ ਕਲੀਨਿਕਾਂ ਵਿਚ ਤਾਂ ਡਾਕਟਰ ਵੀ ਨਹੀਂ ਬੈਠਦੇ, ਉੱਥੇ ਹੀ ਹਰਿਆਣਾ ਵਿਚ ਗਰੀਬ ਵਿਅਕਤੀ ਵੀ ਵੱਡੇ ਹਸਪਤਾਲ ਵਿਚ ਜਾ ਕੇ ਪੂਰੇ ਸਨਮਾਨ ਦੇ ਨਾਲ ਆਪਣਾ ਇਲਾਜ ਕਰਵਾ ਸਕਦਾ ਹੈ। ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿਚ ਮੁਫ਼ਤ ਡਾਇਲਸਿਸ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰਿਆਣਾ ਦੇ 17 ਜ਼ਿਲਿਆਂ ਵਿਚ ਮੈਡੀਕਲ ਕਾਲਜ ਬਣ ਰਹੇ ਹਨ ਤੇ ਪੰਜਾਬ ’ਚ ਭਾਜਪਾ ਸਰਕਾਰ ਬਣਨ ’ਤੇ ਅਸੀਂ ਹਰ ਜ਼ਿਲੇ ਵਿਚ ਮੈਡੀਕਲ ਕਾਲਜ ਖੋਲ੍ਹਾਂਗੇ।

ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਅਸੀਂ ਵਿਸ਼ੇਸ਼ ਤੌਰ ’ਤੇ ਕੁੜੀਆਂ ਦੀ ਉਚੇਰੀ ਸਿੱਖਿਆ ਨੂੰ ਸੁਖਾਲਾ ਬਣਾਉਣ ਲਈ ਹਰ 20 ਕਿਲੋਮੀਟਰ ਦੀ ਦੂਰੀ ’ਤੇ ਕਾਲਜ ਬਣਵਾ ਦਿੱਤਾ, ਤਾਂ ਜੋ ਸਾਡੀਆਂ ਧੀਆਂ ਨੂੰ ਸਿੱਖਿਆ ਹਾਸਲ ਕਰਨ ਵਿਚ ਕੋਈ ਦਿੱਕਤ ਨਾ ਆਵੇ। ਇਸੇ ਤਰ੍ਹਾਂ ਹਰ ਡਵੀਜ਼ਨ ਵਿਚ ਪੀ. ਐੱਮ. ਸ਼੍ਰੀ ਸਕੂਲ ਅਤੇ ਹਰ 10 ਕਿਲੋਮੀਟਰ ਜੀ ਦੂਰੀ ’ਤੇ ਸੰਸਕ੍ਰਿਤ ਮਾਡਲ ਸਕੂਲ ਬਣਵਾਏ। ਇਸ ਬਜਟ ਵਿਚ ਹਰ 5 ਕਿਲੋਮੀਟਰ ’ਤੇ ਅਸੀਂ ਸੀ. ਐੱਮ. ਈ-ਸਕੂਲ ਬਣਾਉਣ ਦਾ ਐਲਾਨ ਵੀ ਕੀਤਾ ਹੈ।

ਪੰਜਾਬ ਦੇ ਸਿਆਸੀ ਹਾਲਾਤ ਨੂੰ ਕਿਵੇਂ ਵੇਖਦੇ ਹੋ?

ਪੰਜਾਬ ਦੇ ਲੋਕ ਇਹ ਵੇਖ ਰਹੇ ਹਨ ਕਿ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ। ਪਹਿਲਾਂ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਸੀ ਕੀਤੇ। ਆਮ ਆਦਮੀ ਪਾਰਟੀ ਨੇ ਵੀ ਪਿਛਲੀਆਂ ਚੋਣਾਂ ਵੇਲੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਇਨ੍ਹਾਂ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੂੰ ਸੱਤਾ ’ਚੋਂ ਬਾਹਰ ਕੱਢਿਆ ਸੀ, ਉਸ ਤੋਂ ਵੀ ਜ਼ਿਆਦਾ ਰਫਤਾਰ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ’ਚੋਂ ਬਾਹਰ ਕੱਢਿਆ ਜਾਵੇਗਾ ਤੇ ਭਾਜਪਾ ਦੀ ਸਰਕਾਰ ਬਣਾਈ ਜਾਵੇਗੀ। ਪੰਜਾਬ ਦੀ ਇੰਡਸਟਰੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ। ਮੈਂ ਖ਼ੁਦ ਵੀ ਸਨਅਤਕਾਰਾਂ ਨੂੰ ਮਿਲ ਕੇ ਭਰੋਸਾ ਦਿਵਾਇਆ ਹੈ ਕਿ ਜਦੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣ ਜਾਵੇਗੀ ਤਾਂ ਉਨ੍ਹਾਂ ਨੂੰ ਪੰਜਾਬ ਛੱਡ ਕੇ ਕਿਸੇ ਹੋਰ ਸੂਬੇ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲੇਗਾ ਤੇ ਉਨ੍ਹਾਂ ਨੂੰ ਰੁਜ਼ਗਾਰ ਦੀ ਭਾਲ ਵਿਚ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ।

ਚਰਚਾ ਹੈ ਕਿ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ ਲਈ ਸਿਫ਼ਾਰਸ਼ ਤੁਸੀਂ ਕੀਤੀ ਹੈ?

ਸਾਡੀ ਪਾਰਟੀ ਸੰਗਠਨਾਤਮਕ ਪਾਰਟੀ ਹੈ। ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਬੜੇ ਉੱਚੇ ਪੱਧਰ ਤਕ ਵਿਚਾਰ-ਚਰਚਾ ਹੁੰਦੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ‘ਵਨ ਮੈਨ ਸ਼ੋਅ’ ਹੈ, ਜਿੱਥੇ ਫ਼ੈਸਲੇ ਲੈਣ ਦਾ ਹੱਕ ਕਿਸੇ ਇਕ ਵਿਅਕਤੀ ਵਿਸ਼ੇਸ਼ ਦੇ ਕੋਲ ਹੀ ਹੈ ਪਰ ਭਾਰਤੀ ਜਨਤਾ ਪਾਰਟੀ ਵਿਚ ਫ਼ੈਸਲੇ ਇਸ ਤਰ੍ਹਾਂ ਨਾਲ ਨਹੀਂ ਹੁੰਦੇ। ਕਈ ਜਗ੍ਹਾ ’ਤੇ ਚਰਚਾ ਹੋਣ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਂਦਾ ਹੈ। ਮੇਰੀ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਦੀ ਸਿਫ਼ਾਰਸ਼ ਨਾਲ ਕਿਸੇ ਨੂੰ ਕੋਈ ਅਹੁਦਾ ਨਹੀਂ ਮਿਲਦਾ, ਬਲਕਿ ਪੂਰੀ ਪਾਰਟੀ ਤੇ ਜਨਤਾ ਦੀ ਸਹਿਮਤੀ ਦੇ ਨਾਲ ਹੀ ਫ਼ੈਸਲੇ ਲਏ ਜਾਂਦੇ ਹਨ।

ਪੱਗ ਸਿਆਸਤ ਨਹੀਂ, ਸਗੋਂ ਸਨਮਾਨ ਅਤੇ ਸੱਭਿਆਚਾਰ ਦਾ ਪ੍ਰਤੀਕ

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪੱਗ ਸਿਰਫ ਇਕ ਪਹਿਰਾਵਾ ਨਹੀਂ, ਸਗੋਂ ਸਨਮਾਨ, ਮਾਣ, ਹਿੰਮਤ ਤੇ ਸੱਭਿਆਚਾਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਵਿਰੋਧੀਆਂ ਦੇ ਉਸ ਦਾਅਵੇ ਨੂੰ ਨਕਾਰ ਦਿੱਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਲੋਕਾਂ ਨੂੰ ਪੱਗ ਬੰਨ੍ਹ ਕੇ ਪੰਜਾਬ ਭੇਜਦੀ ਹੈ।

ਉਨ੍ਹਾਂ ਕਿਹਾ ਭਾਜਪਾ ਨੂੰ ਪੰਜਾਬ ਵਿਰੋਧੀ ਕਹਿਣਾ ਤੱਥਾਂ ਤੋਂ ਪਰ੍ਹੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ, ਸਾਹਿਬਜ਼ਾਦਿਆਂ ਦੀ ਯਾਦ ਵਿਚ ‘ਵੀਰ ਬਾਲ ਦਿਵਸ’ ਮਨਾਉਣ ਤੇ ਦੁਨੀਆ ਭਰ ਵਿਚ ਗੁਰੂ ਪਰੰਪਰਾ ਦਾ ਸਨਮਾਨ ਵਧਾਉਣ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ।

ਇਹ ਕਾਰਜ ਸਿੱਖ ਭਾਈਚਾਰੇ ਪ੍ਰਤੀ ਪਾਰਟੀ ਦੇ ਸਤਿਕਾਰ ਨੂੰ ਦਰਸਾਉਂਦੇ ਹਨ। ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸਮਾਗਮ ਵੀ ਸੂਬਾ ਪੱਧਰ ’ਤੇ ਮਨਾਇਆ ਗਿਆ, ਜਿਸ ਵਿਚ ਪ੍ਰਧਾਨ ਮੰਤਰੀ ਨੇ ਖੁਦ ਸ਼ਿਰਕਤ ਕਰ ਕੇ ਗੁਰੂ ਸਾਹਿਬ ਨੂੰ ਨਮਨ ਕੀਤਾ। ਉਸ ਮੌਕੇ ਮੈਂ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸਕੂਲਾਂ ’ਚ ਪੜ੍ਹਾਉਣ ਦਾ ਐਲਾਨ ਕੀਤਾ ਸੀ। ਹੁਣ ਅਸੀਂ ਹਰਿਆਣਾ ’ਚ 8ਵੀਂ ਜਮਾਤ ਦੇ ਇਤਿਹਾਸ ਪਾਠਕ੍ਰਮ ’ਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸ਼ਾਮਲ ਕੀਤਾ ਹੈ।

ਇਹ ਕਦਮ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸਮਾਨਤਾ, ਸੇਵਾ, ਦਇਆ ਅਤੇ ਸਮਾਜਿਕ ਨਿਆਂ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇਕ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਪੱਗ ਨੂੰ ਸਿਆਸੀ ਚਸ਼ਮੇ ਨਾਲ ਦੇਖਣ ਦੀ ਬਜਾਏ ਇਸ ਦੀ ਸ਼ਾਨ ਅਤੇ ਮਰਿਆਦਾ ਨੂੰ ਸਮਝਣਾ ਚਾਹੀਦਾ ਹੈ।

24 ਫਸਲਾਂ ’ਤੇ ਦਿੱਤਾ ਜਾ ਰਿਹਾ MSP

  • ਖੇਤੀ ਮਸ਼ੀਨਰੀ ’ਤੇ ਦੇ ਰਹੇ ਹਾਂ ਮੁਆਵਜ਼ਾ
  • 1.5 ਕਰੋੜ ਲੋਕਾਂ ਦਾ ਬਣਿਆ ‘ਆਯੁਸ਼ਮਾਨ’ ਤੇ ‘ਚਿਰਾਯੂ’ ਕਾਰਡ
  • 5 ਲੱਖ ਤੱਕ ਦਾ ਮੁਫਤ ਇਲਾਜ
  • 2 ਲੱਖ ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ
  • ਬਜ਼ੁਰਗਾਂ ਨੂੰ ਦੇ ਰਹੇ ਹਾਂ 3,200 ਰੁਪਏ ਪੈਨਸ਼ਨ
  • 17 ਜ਼ਿਲ੍ਹਿਆਂ ’ਚ ਬਣਨਗੇ ਮੈਡੀਕਲ ਕਾਲਜ
  • ਸਿੱਖ ਇਤਿਹਾਸ ਨੂੰ ਅੱਠਵੀਂ ਜਮਾਤ ਦੇ ਪਾਠਕ੍ਰਮ ’ਚ ਕੀਤਾ ਸ਼ਾਮਲ

2 ਲੱਖ ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ

ਨੌਜਵਾਨਾਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਤੋਂ ਬਾਅਦ ਸਾਡੀ ਸਰਕਾਰ ਹਰਿਆਣਾ ਦੇ ਨੌਜਵਾਨਾਂ ਨੂੰ ‘ਬਿਨਾਂ ਪਰਚੀ ਤੇ ਬਿਨਾਂ ਖਰਚੀ’ (ਬਿਨਾਂ ਸਿਫ਼ਾਰਸ਼ ਜਾਂ ਰਿਸ਼ਵਤ ਦੇ) ਰੁਜ਼ਗਾਰ ਵੀ ਦਿੱਤਾ ਜਾ ਰਿਹਾ ਹੈ। 12 ਸਾਲਾਂ ਵਿਚ ਤਕਰੀਬਨ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਡੌਂਕੀ ਰੂਟ ਰਾਹੀਂ ਵਿਦੇਸ਼ ਜਾਣ ਤੋਂ ਰੋਕਣ ਲਈ ਬੜੇ ਸਖ਼ਤ ਕਦਮ ਚੁੱਕੇ ਗਏ ਹਨ। ਇਸ ਲਈ ਅਸੀਂ ਵਿਦੇਸ਼ ਸਹਿਯੋਗ ਵਿਭਾਗ ਬਣਾਇਆ ਹੈ, ਜਿਹੜਾ ਵਿਦੇਸ਼ਾਂ ਵਿਚ ਲੋੜ ਮੁਤਾਬਕ ਇੱਥੇ ਇੰਟਰਵਿਊ ਕਰਵਾਉਂਦਾ ਹੈ ਤੇ ਨੌਜਵਾਨ ਸਿਰਫ਼ ਟਿਕਟ ਦੇ ਪੈਸੇ ਖਰਚ ਕੇ ਵਿਦੇਸ਼ ਜਾ ਰਹੇ ਹਨ।

ਇਸ ਦੇ ਨਾਲ ਹੀ ਹਰਿਆਣਾ ਵਿਚ ਨਵੀਂ ਇੰਡਸਟ੍ਰੀਅਲ ਪਾਲਿਸੀ ਵੀ ਲਾਂਚ ਕੀਤੀ ਗਈ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕੇ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲ ਜਾਵੇ। ਅਸੀਂ 5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਸੀ ਤੇ ਨਵੀਂ ਪਾਲਿਸੀ ਲਾਂਚ ਹੁੰਦਿਆਂ ਹੀ ਪਹਿਲੇ ਦਿਨ ਹੀ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਕਰਾਰ ਵੀ ਹੋ ਗਏ। ਆਉਣ ਵਾਲੇ ਸਮੇਂ ਵਿਚ ਕਾਫ਼ੀ ਇੰਡਸਟਰੀ ਹਰਿਆਣਾ ਵਿਚ ਆ ਰਹੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਰੱਖਣ ਲਈ ਵੀ ਕਈ ਤਰ੍ਹਾਂ ਦੇ ਕਦਮ ਉਠਾਏ ਜਾ ਰਹੇ ਹਨ।

ਭਾਜਪਾ ਪੰਜਾਬ ਦੀ ਜਨਤਾ ਦੇ ਨਾਲ ਕਰੇਗੀ ਗੱਠਜੋੜ

ਮੁੱਖ ਮੰਤਰੀ ਨੂੰ ਜਦੋਂ ਅਕਾਲੀ ਦਲ ਨਾਲ ਗੱਠਜੋੜ ਹੋਣ ਜਾਂ ਨਾ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਾਡਾ ਗੱਠਜੋੜ ਪੰਜਾਬ ਦੀ ਜਨਤਾ ਦੇ ਨਾਲ ਹੈ। ਪੰਜਾਬ ਦੇ ਲੋਕਾਂ ਨੇ ਸਭ ਨੂੰ ਮੌਕਾ ਦੇ ਕੇ ਵੇਖ ਲਿਆ ਹੈ, ਹੁਣ ਉਹ ਭਾਜਪਾ ਨੂੰ ਸਮਾਂ ਦੇਣਾ ਚਾਹੁੰਦੇ ਹਨ। ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ ਜੇ ਇਕ ਵਾਰ ਭਾਜਪਾ ਦੀ ਸਰਕਾਰ ਬਣਾਉਣਗੇ ਤਾਂ ਅਸੀਂ ਇੰਨਾ ਕੰਮ ਕਰਾਂਗੇ ਕਿ ਉਹ ਵਾਰ-ਵਾਰ ਭਾਜਪਾ ਨੂੰ ਹੀ ਚੁਣਨਗੇ। ਅਸੀਂ ਕਿਸਾਨਾਂ ਦੀ ਮਜ਼ਬੂਤੀ, ਔਰਤਾਂ ਦੀ ਸੁਰੱਖਿਆ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਗਰੀਬਾਂ ਲਈ ਕੰਮ ਕਰਾਂਗੇ। ਲੋਕ ਇਸ ਗੱਲ ਦੀ ਚਰਚਾ ਵੀ ਕਰ ਰਹੇ ਹਨ ਕਿ ਪੰਜਾਬ ਦੀ ਤਰੱਕੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਹੀ ਹੋ ਸਕਦੀ ਹੈ ਤੇ ਪੰਜਾਬ ਮੁੜ ਨੰਬਰ-1 ਸੂਬਾ ਬਣ ਸਕਦਾ ਹੈ।

  • Punjab Politics
  • BJP
  • Nayab Singh Saini
  • Haryana Model

9 ਸਾਲ ਪੁਰਾਣੇ ਮਾਣਹਾਨੀ ਮਾਮਲੇ ’ਚ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਛੋਟ, ਅਗਲੀ ਸੁਣਵਾਈ 13 ਜੁਲਾਈ ਨੂੰ

NEXT STORY

Stories You May Like

  • nayab singh saini in punjab
    2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ ਲੋਕਾਂ ਨਾਲ ਕੀਤੀ ਮੁਲਾਕਾਤ
  • haryana chief minister naib singh saini visit in phagwara
    ਪੰਜਾਬ 'ਚ ਚੱਲ ਰਹੇ ਭਰਤੀ ਵਿਵਾਦਾਂ ਨੇ ਨੌਜਵਾਨਾਂ ਦਾ ਭਰੋਸਾ ਤੋੜਿਆ: CM ਸੈਣੀ
  • punjab weather raining imd yellow alert
    ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
  • nayab saini  yojana  haryana  poor family
    ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • pm modi to visit punjab chandigarh and haryana on friday
    ਸ਼ੁੱਕਰਵਾਰ ਨੂੰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਦੌਰੇ 'ਤੇ ਹੋਣਗੇ PM ਮੋਦੀ, ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
Trending
Ek Nazar
pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • central government gift to punjab
      ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਤੋਹਫ਼ਾ!
    • punjab bjp to run samarasta sankalp abhiyan from tomorrow
      ਪੰਜਾਬ ਭਾਜਪਾ ਭਲਕੇ ਤੋਂ ਚਲਾਏਗੀ 'ਸਮਰਸਤਾ ਸੰਕਲਪ ਅਭਿਆਨ', ਡੇਰਾ ਬੱਲਾਂ ਤੋਂ...
    • accident case
      ਵੱਖ-ਵੱਖ ਹਾਦਸਿਆਂ 'ਚ ਔਰਤ ਦੀ ਮੌਤ, 3 ਬੱਚਿਆਂ ਸਮੇਤ ਚਾਰ ਜ਼ਖਮੀ
    • violent clash between aap and congress supporters in gurdaspur
      ਗੁਰਦਾਸਪੁਰ 'ਚ 'ਆਪ' ਅਤੇ ਕਾਂਗਰਸ ਸਮਰਥਕਾਂ ਵਿਚਾਲੇ ਜ਼ਬਰਦਸਤ ਝੜਪ
    • sanjeev arora case
      ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
    • punjab flag hoisted on top of mount kun
      ਮਾਊਂਟ ਕੁਨ ਦੀ ਚੋਟੀ 'ਤੇ ਲਹਿਰਾਇਆ ਪੰਜਾਬ ਦਾ ਪਰਚਮ, ਗੁਰਦਾਸਪੁਰ ਦੇ ਸੂਬੇਦਾਰ...
    • congress mp met sc commission
      ਕਾਂਗਰਸੀ MPs ਨੇ ਨੈਸ਼ਨਲ SC ਕਮਿਸ਼ਨ ਕੋਲ ਚੁੱਕਿਆ ਬਰਨਾਲਾ ਲਾਠੀਚਾਰਜ ਦਾ ਮਾਮਲਾ
    • rain water in bathinda
      ਅੱਧੇ ਘੰਟੇ ਦੀ ਬਾਰਸ਼ ਨੇ ਡੁੱਬੋ ਦਿੱਤੇ ਨਿਗਮ ਦੇ ਦਾਅਵੇ, ਸੜਕਾਂ 'ਤੇ ਭਰਿਆ ਪਾਣੀ
    • sanitation worker sewerage man
      ਪਟਿਆਲਾ 'ਚ ਦੋ ਸਫਾਈ ਕਰਮਚਾਰੀਆਂ ਦੀ ਇਕੱਠਿਆਂ ਦੀ ਮੌਤ
    • powercom s decision electricity connection
      ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +