ਰੂਪਨਗਰ (ਜ.ਬ.)- ਜ਼ਿਲ੍ਹਾ ਜੇਲ੍ਹ ਦੀ ਬੈਰਕ ’ਚੋਂ ਮੋਬਾਇਲ ਫ਼ੋਨ ਬਰਾਮਦ ਹੋਣ ਦੇ ਮਾਮਲੇ ’ਚ ਸਿਟੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਦਰਸ਼ਨ ਸਿੰਘ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਰੂਪਨਗਰ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਅਤੇ ਹੋਰ ਸਾਥੀਆਂ ਸਮੇਤ ਪੇਟੀ ਨੰਬਰ 772 ਜੇਲ ਅੰਦਰੋਂ ਡਿਊੜੀ ਗੇਟ ਵੱਲ ਜਾ ਰਹੇ ਸੀ ਤਾਂ ਡਿਊੜੀ ਗੇਟ ਅੱਗੇ ਹਵਾਲਾਤੀ ਗੁਰਤਾਜ ਸਿੰਘ ਅਤੇ ਹਵਾਲਾਤੀ ਵਿਨੇ ਖੜ੍ਹੇ ਸਨ।
ਇਹ ਵੀ ਪੜ੍ਹੋ: ਪੰਜਾਬ ’ਚ ਯੈਲੋ ਅਲਰਟ, ਜਾਣੋ ਅਗਲੇ 48 ਘੰਟਿਆਂ ਤੱਕ ਪੰਜਾਬ ਦੇ ਮੌਸਮ ਦਾ ਹਾਲ
ਉਪਰੰਤ ਉਨ੍ਹਾਂ ਦੀ ਤਲਾਸ਼ੀ ਲੈਣ ਲੱਗੇ ਤਾਂ ਹਵਾਲਾਤੀ ਗੁਰਤਾਜ ਸਿੰਘ ਉਥੋਂ ਭੱਜ ਗਿਆ ਅਤੇ ਬੈਰਕ ਨੰਬਰ-1 ’ਚ ਵੜ ਗਿਆ ਅਤੇ ਜਿਸ ਨੇ ਮੋਬਾਇਲ ਫ਼ੋਨ ਬੈਰਕ ਨੰਬਰ 3 ’ਚ ਸੁੱਟ ਦਿੱਤਾ, ਜੋ ਬੈਰਕ ਨੰਬਰ-3 ’ਚੋਂ 1 ਮੋਬਾਇਲ ਫ਼ੋਨ ਮਾਰਕਾ ਵੀਵੋ (ਟੱਚ) ਸਮੇਤ ਏਅਰਟੈਲ ਸਿਮ ਕਾਰਡ ਬਰਾਮਦ ਕੀਤਾ ਗਿਆ, ਜੋ ਇਹ ਉੁਕਤ ਫ਼ੋਨ ਉਕਤ ਦੋਵੇਂ ਬੰਦੀਆਂ ਵੱਲੋਂ ਆਪਸੀ ਮਿਲੀ ਭੁਗਤ ਨਾਲ ਜੇਲ੍ਹ ਅੰਦਰ ਰੱਖਿਆ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ ਹਵਾਲਾਤੀ ਗੁਰਤਾਜ ਸਿੰਘ ਉਰਫ਼ ਤਾਜ ਪੁੱਤਰ ਸੁਖਵਿੰਦਰ ਸਿੰਘ ਅਤੇ ਹਵਾਲਾਤੀ ਵਿਨੇ ਪੁੱਤਰ ਰਣਜੀਤ ਸਿੰਘ ਦੋਵੇਂ ਵਾਸੀ ਜ਼ਿਲ੍ਹਾ ਜੇਲ ਰੂਪਨਗਰ ’ਤੇ ਪਰਚਾ ਦਰਜ ਕਰ ਲਿਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ
ਭੁਲੱਥ ’ਚ ਫਿਰ ਫਸਣਗੇ ਕੁੰਡੀਆਂ ਦੇ ਸਿੰਗ, ਮੁੜ ਆਹਮੋ-ਸਾਹਮਣੇ ਹੋਣਗੇ ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ
NEXT STORY