ਜਲੰਧਰ, (ਬੁਲੰਦ)- ਆਬਕਾਰੀ ਤੇ ਟੈਕਸ ਵਿਭਾਗ ਦੇ ਮੋਬਾਇਲ ਵਿੰਗ ਵਲੋਂ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਦੇ ਦਿਸ਼ਾ-ਨਿਰਦੇਸ਼ਾਂ ਤੇ ਏ. ਈ. ਟੀ. ਸੀ. ਪਵਨਜੀਤ ਦੀ ਯੋਜਨਾਬੰਦੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬੀਤੇ ਦੋ ਦਿਨਾਂ ਵਿਚ 86 ਲੱਖ ਕੀਮਤ ਦਾ ਸੋਨਾ ਤੇ ਹੀਰੇ ਦੇ ਗਹਿਣੇ ਫੜੇ ਹਨ।
ਜਾਣਕਾਰੀ ਦਿੰਦਿਆਂ ਬੀ. ਕੇ. ਵਿਰਦੀ ਨੇ ਦੱਸਿਆ ਕਿ ਕੱਲ ਵਿਭਾਗ ਨੇ ਲੁਧਿਆਣਾ ਦੀ ਫੁਆਰਾ ਚੌਕ ਮਾਰਕੀਟ ਕੋਲ ਗੁਪਤਾ ਸੂਚਨਾ ਦੇ ਆਧਾਰ ’ਤੇ ਛਾਪੇ ਮਾਰ ਕੇ ਇਕ ਵਿਅਕਤੀ ਕੋਲੋਂ 900 ਗਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਸਨ, ਜਿਨ੍ਹਾਂ ਦੀ ਮਾਰਕੀਟ ਵੈਲਿਊ 28 ਲੱਖ ਰੁਪਏ ਸੀ। ਫੜੇ ਗਏ ਵਿਅਕਤੀ ਕੋਲੋਂ 15 ਲੱਖ ਦੇ ਗਹਿਣਿਆਂ ਦੇ ਬਿੱਲ ਮਿਲ ਗਏ ਸਨ ਪਰ ਬਾਕੀ ਦਾ ਮਾਲ ਬਿਨਾਂ ਬਿੱਲ ਦੇ ਸੀ। ਇਹ ਮਾਲ ਫੜੇ ਗਏ ਵਿਅਕਤੀ ਵਲੋਂ ਚੰਡੀਗੜ੍ਹ ਤੋਂ ਲਿਅਾਂਦਾ ਗਿਆ ਸੀ ਤੇ ਇਸ ਨੂੰ ਲੁਧਿਆਣਾ ਵਿਚ ਡਲਿਵਰ ਕੀਤਾ ਜਾਣਾ ਸੀ, ਜਿਸ ਦੀ ਜਾਂਚ ਚੱਲ ਰਹੀ ਹੈ।
ਅੱਜ ਵੀ ਵਿਭਾਗ ਦੀ ਇਕ ਟੀਮ ਨੇ ਐੈੱਸ. ਟੀ. ਓ. ਪਵਨ ਦੀ ਅਗਵਾਈ ਵਿਚ ਇਕ ਵਿਅਕਤੀ ਨੂੰ ਨਵਾਂਸ਼ਹਿਰ ਬੱਸ ਅੱਡੇ ਤੋਂ ਕਾਬੂ ਕੀਤਾ। ਜਿਸ ਕੋਲੋਂ 2 ਕਿਲੋ ਸੋਨੇ ਦੇ ਗਹਿਣੇ ਤੇ ਹੀਰਿਆਂ ਦੇ ਗਹਿਣੇ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਮਾਰਕੀਟ ਵੈਲਿਯੂ 58 ਲੱਖ ਰੁਪਏ ਸੀ। ਉਸ ਕੋਲੋਂ 20 ਲੱਖ ਰੁਪਏ ਦੇ ਬਿੱਲ ਬਰਾਮਦ ਕੀਤੇ ਗਏ। ਇਹ ਮਾਲ ਉਸਨੇ ਜਲੰਧਰ, ਅੰਮ੍ਰਿਤਸਰ ਤੇ ਪਠਾਨਕੋਟ ਵਿਚ ਸਪਲਾਈ ਕਰਨਾ ਸੀ। ਸਾਰੇ ਕੇਸ ਦੀ ਜਾਂਚ ਜਾਰੀ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਜਸਵੀਰ ਸਿੰਘ ਤੇ ਪ੍ਰਤਾਪ ਸਿੰਘ ਵੀ ਮੌਜੂਦ ਸਨ।
ਅਧੂਰੇ ਦਸਤਾਵੇਜ਼ਾਂ ਨਾਲ ਗਲਤ ਢੰਗ ਨਾਲ ਇੰਤਕਾਲ ਕੀਤੇ ਜਾ ਰਹੇ ਦਰਜ : ਕੀਮਤੀ ਲਾਲ
NEXT STORY