ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਾਲ 2025-26 ਦੇ ਕੇਂਦਰੀ ਬਜਟ ਨੂੰ ਇਕ ਰਾਹ ਦਸੇਰਾ ਬਜਟ ਦੱਸਿਆ, ਜੋ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਤੇ ਕਿਸਾਨਾਂ ਲਈ ਵੀ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਬੈਠਕ ਨੂੰ ਸੰਬੋਧਨ ਕਰਦੇ ਹੋਏ ਚੁੱਘ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਪਾਜ਼ੇਟਿਵ ਦਰ ਨਾਲ ਵਧਣ ਦੇ ਨਾਲ ਹੀ ਵਿਕਸਿਤ ਭਾਰਤ ਦਾ ਸੁਪਨਾ ਜਲਦ ਹੀ ਸਾਕਾਰ ਹੋਵੇਗਾ। ਬਜਟ ਦਾ ਮੂਲ ਮਨੋਰਥ ਗਰੀਬਾਂ ਨੂੰ ਨਵੀਂ ਉਮੀਦ ਵਿਖਾਉਣਾ ਹੈ, ਜਿਸ ਦੇ ਲਈ ਕਈ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 80 ਕਰੋੜ ਤੋਂ ਵੱਧ ਪਰਿਵਾਰਾਂ ਨੂੰ 5 ਕਿੱਲੋ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਔਰਤਾਂ ਨੂੰ ਵੱਖ-ਵੱਖ ਢੰਗਾਂ ਨਾਲ ਮਜ਼ਬੂਤ ਬਣਾਉਣ ਵੱਲ ਖਾਸ ਧਿਆਨ ਦਿੱਤਾ ਗਿਆ ਹੈ। ਬਜਟ ਵਿਚ ਨੌਜਵਾਨਾਂ ਲਈ ਐੱਮ. ਐੱਸ. ਐੱਮ. ਈ. ਨੂੰ ਅਪਨਾਉਣ ਤੋਂ ਇਲਾਵਾ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਨਵੇਂ ਰਸਤੇ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਕਿਸਾਨਾਂ ਲਈ ਕਲਿਆਣਕਾਰੀ ਤਰਜੀਹਾਂ ਦੀ ਲੜੀ ਪੇਸ਼ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਸਕੇ ਅਤੇ ਨਾਲ ਹੀ ਉਹ ਮਾਰਕੀਟਿੰਗ ਫੋਰਸਾਂ ’ਤੇ ਕਾਬੂ ਪਾ ਸਕਣ।
ਬੈਠਕ ਵਿਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਸਾਬਕਾ ਮੰਤਰੀ ਗੋਵਿੰਦ ਸਿੰਘ ਠਾਕੁਰ ਵੀ ਮੌਜੂਦ ਸਨ।
ਕੈਨੇਡਾ ਜਾਣ ਦਾ ਸੁਪਨਾ ਸਜਾਉਣ ਵਾਲੇ ਪੰਜਾਬੀਆਂ ਲਈ ਵਧੀਆਂ ਮੁਸ਼ਕਲਾਂ, ਜਾਣ ਲਓ ਨਵੇਂ ਨਿਯਮ
NEXT STORY