ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 'ਭਾਰਤ ਛੱਡੋ ਅੰਦੋਲਨ' ਦੇ ਦੀ 83ਵੀਂ ਵਰ੍ਹੇਗੰਢ 'ਤੇ ਇਸ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਿੰਮਤ ਨੇ ਦੇਸ਼ ਭਗਤੀ ਦੀ ਇਕ ਚੰਗਿਆੜੀ ਜਗਾਈ ਜਿਸ ਨੇ ਆਜ਼ਾਦੀ ਦੀ ਭਾਲ 'ਚ ਅਣਗਿਣਤ ਲੋਕਾਂ ਨੂੰ ਇਕਜੁਟ ਕੀਤਾ। ਉਨ੍ਹਾਂ ਕਿਹਾ,"ਅਸੀਂ ਉਨ੍ਹਾਂ ਸਾਰੇ ਬਹਾਦਰ ਲੋਕਾਂ ਨੂੰ ਡੂੰਘੀ ਸ਼ੁਕਰਗੁਜ਼ਾਰੀ ਨਾਲ ਯਾਦ ਕਰਦੇ ਹਾਂ ਜਿਨ੍ਹਾਂ ਨੇ ਬਾਪੂ ਦੀ ਪ੍ਰੇਰਨਾਦਾਇਕ ਅਗਵਾਈ ਹੇਠ ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲਿਆ ਸੀ।"

ਮੋਦੀ ਨੇ ਕਿਹਾ,"ਉਨ੍ਹਾਂ ਦੀ ਹਿੰਮਤ ਨੇ ਦੇਸ਼ ਭਗਤੀ ਦੀ ਇਕ ਚੰਗਿਆੜੀ ਜਗਾਈ ਜਿਸ ਨੇ ਅਣਗਿਣਤ ਲੋਕਾਂ ਨੂੰ ਆਜ਼ਾਦੀ ਦੀ ਭਾਲ 'ਚ ਇਕਜੁਟ ਕੀਤਾ।" ਮਹਾਤਮਾ ਗਾਂਧੀ ਨੇ 1942 'ਚ ਬ੍ਰਿਟਿਸ਼ ਸ਼ਾਸਨ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਬਸਤੀਵਾਦੀ ਸ਼ਾਸਕਾਂ ਨੇ ਕਾਂਗਰਸ ਦੀ ਲਗਭਗ ਪੂਰੀ ਲੀਡਰਸ਼ਿਪ ਨੂੰ ਗ੍ਰਿਫਤਾਰ ਕਰ ਲਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਟਰੋਲੀਅਮ ਕੰਪਨੀਆਂ ਲਈ 30,000 ਕਰੋੜ ਰੁਪਏ ਦੀ LPG ਸਬਸਿਡੀ ਨੂੰ ਪ੍ਰਵਾਨਗੀ
NEXT STORY