ਨਵਾਂਸ਼ਹਿਰ (ਤ੍ਰਿਪਾਠੀ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ, ਰਾਹੋਂ ਅਤੇ ਜ਼ਿਲ੍ਹਾ ਹੈੱਡ ਕੁਆਟਰ ਨਵਾਂਸ਼ਹਿਰ ਦੀਆਂ ਤਿੰਨ ਨਗਰ ਕੌਂਸਲਾਂ ਦੀਆਂ ਚੋਣਾਂ ਬੀਤੇ ਦਿਨ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ, ਜਿਸ ਤੋਂ ਬਾਅਦ 45 ਵਾਰਡਾਂ ਦੇ 148 ਉਮੀਦਵਾਰਾਂ ਦਾ ਭਵਿੱਖ ਬੈਲਟ ਬਕਸਿਆਂ ਵਿਚ ਬੰਦ ਹੋ ਗਿਆ। ਜ਼ਿਲ੍ਹੇ ਦੀਆਂ ਤਿੰਨੋਂ ਨਗਰ ਕੌਂਸਲਾਂ ਵਿਚ ਵੋਟਾਂ ਦੀ ਫ਼ੀਸਦੀ 60.22 ਫ਼ੀਸਦੀ ਰਹੀ, ਜਿਸ ਵਿਚ ਨਵਾਂਸ਼ਹਿਰ ਵਿਚ 56.45 ਫ਼ੀਸਦੀ, ਬੰਗਾ ਵਿਚ 64.3 ਫ਼ੀਸਦੀ ਅਤੇ ਰਾਹੋਂ ਵਿਚ ਸਭ ਤੋਂ ਵੱਧ 68.06 ਫ਼ੀਸਦੀ ਵੋਟਾਂ ਪਈਆਂ। ਤਿੰਨੋਂ ਨਗਰ ਕੌਂਸਲ ਹਲਕਿਆਂ ਵਿਚ ਵੋਟਿੰਗ ਦੀ ਫ਼ੀਸਦੀ 60.22 ਰਹੀ।
ਇਹ ਵੀ ਪੜ੍ਹੋ: ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ

ਤਿੰਨੋਂ ਨਗਰ ਕੌਂਸਲ ਸਰਕਲਾਂ ਵਿਚ ਵੋਟਿੰਗ ਫ਼ੀਸਦੀ ਘੱਟ ਰਹਿਣ ਦਾ ਇਕ ਕਾਰਨ ਕੜਾਕੇ ਦੀ ਗਰਮੀ ਸੀ, ਜਿਸ ਕਾਰਨ ਜਿੱਥੇ ਇਕ ਪਾਸੇ ਵੋਟਰ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲੇ, ਉੱਥੇ ਹੀ ਦੂਜੇ ਪਾਸੇ ਕਈ ਵੋਟਰਾਂ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦੀ ਵੋਟ ਕਿਸ ਵਾਰਡ ਵਿਚ ਹੈ। ਖ਼ਰਾਬ ਵਾਰਡਬੰਦੀ ਦੇ ਚਲਦੇ ਹੀ ਕਈ ਘਰਾਂ ਦੇ ਕੁਝ ਵੋਟਰਾਂ ਨੂੰ ਇਕ ਵਾਰਡ ਵਿਚ ਅਤੇ ਬਾਕੀ ਮੈਂਬਰਾਂ ਨੂੰ ਦੂਜੇ ਵਾਰਡ ਵਿਚ ਧੱਕ ਦਿੱਤਾ ਗਿਆ, ਜੋ ਘੱਟ ਵੋਟਿੰਗ ਦਾ ਮੁੱਖ ਕਾਰਨ ਸੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੇਰੇ 10 ਵਜੇ ਤੱਕ ਬੰਗਾ ਵਿਚ 15.4 ਫ਼ੀਸਦੀ, ਨਵਾਂਸ਼ਹਿਰ ਵਿਚ 13.90 ਫ਼ੀਸਦੀ ਅਤੇ ਰਾਹੋਂ ਵਿਚ 15.9 ਫ਼ੀਸਦੀ ਵੋਟਿੰਗ ਹੋਈ। ਦੁਪਹਿਰ 2 ਵਜੇ ਤੱਕ ਨਵਾਂਸ਼ਹਿਰ ’ਚ 39.58 ਫ਼ੀਸਦੀ, ਬੰਗਾ ’ਚ 46.30 ਫ਼ੀਸਦੀ ਅਤੇ ਰਾਹੋਂ 'ਚ 49.80 ਫ਼ੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ: ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ
ਨਵਾਂਸ਼ਹਿਰ ਦੇ ਵਾਰਡ 18 ਵਿਚ ਵੋਟ ਪਾਉਣ ਆਈ ਔਰਤ ਦੀ ਪਹਿਲਾਂ ਹੀ ਵੋਟ ਕਾਸਟ ਹੋ ਜਾਣ ਕਾਰਨ ਵੋਟ ਪਾਉਣ ਤੋਂ ਹੋਣਾ ਪਿਆ ਵਾਂਝਾ
ਨਵਾਂਸ਼ਹਿਰ ਦੇ ਵਾਰਡ ਨੰਬਰ 18 ਦੀ ਇਕ ਔਰਤ ਜਦੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ ’ਤੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਵੋਟ ਪਹਿਲਾਂ ਹੀ ਕਿਸੇ ਹੋਰ ਵੋਟਰ ਵੱਲੋਂ ਪਾਈ ਜਾ ਚੁੱਕੀ ਹੈ, ਜਿਸ ਕਾਰਨ ਉਸਨੂੰ ਮਾਯੂਸ ਹੋਣਾ ਪਿਆ। ਇਸੇ ਤਰ੍ਹਾਂ ਇਕ ਹੋਰ ਵਾਰਡ ਵਿਚ ਵੀ ਕਾਂਗਰਸੀ ਉਮੀਦਵਾਰ ’ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲੱਗੇ ਸਨ ਪਰ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸੇ ਤਰ੍ਹਾਂ ਇਕ ਹੋਰ ਵਾਰਡ ਵਿਚ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਲਾਏ ਗਏ ਪਰ ਇਸ ਸਮੁੱਚੀ ਵੋਟਿੰਗ ਪ੍ਰਕਿਰਿਆ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਲੜਾਈ-ਝਗੜਾ ਹੋਣ ਦੀ ਖ਼ਬਰ ਨਹੀਂ ਮਿਲੀ, ਜਿਸ ਕਾਰਨ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ
NEXT STORY