ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਨਗਰ ਕੌਂਸਲ ਨਵਾਂਸ਼ਹਿਰ ਦੀ ਬਜਟ ਮੀਟਿੰਗ ਦਾ ਆਯੋਜਨ ਕੌਂਸਲ ਦਫਤਰ ਵਿਖੇ ਪ੍ਰਧਾਨ ਲਲਿਤ ਮੋਹਨ ਪਾਠਕ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੀਟਿੰਗ 'ਚ ਸਾਲ 2020-21 ਦਾ 20.38 ਕਰੋੜ ਰੁਪਏ ਦੇ ਅੰਦਾਜ਼ਨ ਬਜਟ ਨੂੰ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਪਿਛਲਾ ਅਨੁਮਾਨਤ ਬਜਟ 15.50 ਕਰੋੜ ਰੁਪਏ ਦਾ ਰੱਖਿਆ ਗਿਆ ਪਰ ਕੌਂਸਲ 31 ਜਨਵਰੀ 2020 ਤਕ 8.62 ਕਰੋੜ ਰੁਪਏ ਦਾ ਹੀ ਮਾਲੀਆ ਇਕੱਠਾ ਕਰ ਸਕੀ, ਜਦੋਂਕਿ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਹੀਨਾ ਫਰਵਰੀ-ਮਾਰਚ ਤਕ ਕੌਂਸਲ 2.90 ਲੱਖ ਰੁਪਏ ਹੋਰ ਜੁਟਾਉਣ ਵਿਚ ਸਫਲ ਹੋ ਜਾਵੇਗੀ। ਜਿਸ ਨਾਲ ਪਿਛਲੇ ਅਨੁਮਾਨਤ 15.50 ਕਰੋੜ ਰੁਪਏ ਦੇ ਬਜਟ ਵਿਚ 10.90 ਕਰੋੜ ਰੁਪਏ ਦਾ ਟੀਚਾ ਹਾਸਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਐਕਸਾਈਜ਼ ਡਿਊਟੀ ਦਾ ਨਾ ਮਿਲਣਾ ਮਾਲੀਆ ਘੱਟ ਹੋਣ ਦਾ ਮੁੱਖ ਕਾਰਨ
ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਪਿਛਲੇ ਬਜਟ 'ਚ ਐਕਸਾਈਜ਼ ਡਿਊਟੀ 1.40 ਕਰੋੜ ਰੁਪਏ ਹਾਸਲ ਹੋਣ ਦਾ ਅਨੁਮਾਨ ਸੀ ਜੋ ਸਰਕਾਰ ਵੱਲੋਂ ਸਿੱਧੇ ਤੌਰ 'ਤੇ ਨਗਰ ਕੌਂਸਲ ਨੂੰ ਪ੍ਰਾਪਤ ਹੋਣੀ ਹੈ, ਪਰ ਸਰਕਾਰ ਵੱਲੋਂ ਉਪਰੋਕਤ ਰਕਮ ਜਾਰੀ ਨਾ ਹੋਣਾ ਕੌਂਸਲ ਦੇ ਅਨੁਮਾਨਤ ਬਜਟ ਦੇ ਤਹਿਤ ਆਮਦਨ ਘੱਟ ਹੋਣ ਦਾ ਮੁੱਖ ਕਾਰਣ ਹੈ। ਇਸ ਤੋਂ ਇਲਾਵਾ ਸੇਲ ਆਫ ਲੈਂਡ ਤੋਂ 1 ਕਰੋੜ ਰੁਪਏ ਦੀ ਆਮਦਨ ਹੋਣ ਦਾ ਅੰਦਾਜ਼ਾ ਰੱਖਿਆ ਗਿਆ ਸੀ, ਜਿਸ ਵਿਚ ਕੋਈ ਵੀ ਰਕਮ ਕੌਂਸਲ ਨੂੰ ਹਾਸਲ ਨਹੀਂ ਹੋਈ।
ਕਿਹੜੀਆਂ ਵਸਤੂਆਂ ਤੋਂ ਪ੍ਰਾਪਤ ਹੋਵੇਗੀ ਸਾਲ 2020-21 ਦੇ ਬਜਟ 'ਚ ਰਕਮ
ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਕਿਉਂਕਿ ਬਜਟ ਇਸ ਸਾਲ 7 ਕਰੋੜ ਰੁਪਏ ਦੀ ਅਨੁਮਾਨਤ ਆਮਦਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਜਦੋਂਕਿ ਪਿਛਲੇ ਸਾਲ 6 ਕਰੋੜ ਰੁਪਏ ਦੇ ਟੀਚੇ ਵਿਚੋਂ ਕੌਂਸਲ ਨੂੰ ਲਗਭਗ 5.60 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ ਸੀ। ਪ੍ਰਾਪਰਟੀ ਟੈਕਸ ਤੋਂ ਇਸ ਸਾਲ 2.50 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਦੋਂਕਿ ਪਿਛਲੇ ਬਜਟ ਵਿਚ ਮਿੱਥੀ 2 ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ ਲਗਭਗ 1.46 ਕਰੋੜ ਰੁਪਏ ਇਕੱਠੇ ਹੋਏ। ਵਾਟਰ ਸਪਲਾਈ ਅਤੇ ਸੀਵਰੇਜ ਤੋਂ 1.20 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਦੋਂਕਿ ਪਿਛਲੇ ਬਜਟ ਵਿਚ ਅਨੁਮਾਨਤ ਰਕਮ 90 ਲੱਖ ਦੇ ਮੁਕਾਬਲੇ 71.50 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ। ਰੈਂਟ ਅਤੇ ਤਹਿਬਾਜ਼ਾਰੀ ਨਾਲ ਪਿਛਲੇ ਸਾਲ 14.34 ਲੱਖ ਰੁਪਏ ਇਕੱਠੇ ਹੋਏ। ਐਕਸਾਈਜ਼ ਡਿਊਟੀ ਨਾਲ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਕੁਝ ਘੱਟ ਅਰਥਾਤ 2.50 ਕਰੋੜ ਰੁਪਏ ਇਕੱਠੇ ਹੋਣ ਦਾ ਟੀਚਾ ਰੱਖਿਆ ਗਿਆ ਸੀ, ਜਦੋਂਕਿ ਪਿਛਲੇ 1.40 ਕਰੋੜ ਰੁਪਏ ਦੀ ਅਨੁਮਾਨਤ ਰਕਮ ਵਿਚੋਂ ਕੋਈ ਵੀ ਰਕਮ ਇਕੱਠੀ ਨਹੀਂ ਹੋਈ ਸੀ। ਇਸੇ ਤਰ੍ਹਾਂ ਇਸ ਸਾਲ ਨਕਸ਼ਾ ਫੀਸ ਤੋਂ 3 ਕਰੋੜ, ਬਿਜਲੀ ਅਤੇ ਮਿਊਂਸੀਪਲ ਟੈਕਸ ਤੋਂ 1.50 ਕਰੋੜ, ਸੇਲ ਆਫ ਲੈਂਡ ਤੋਂ 2 ਕਰੋੜ, ਇਸ਼ਤਿਹਾਰ ਟੈਕਸ ਤੋਂ 40 ਲੱਖ ਰੁਪਏ, ਲਾਇਸੈਂਸ ਫੀਸ ਤੋਂ 3 ਕਰੋੜ ਅਤੇ ਹੋਰ ਸਾਧਨਾਂ ਤੋਂ 10 ਲੱਖ ਰੁਪਏ ਇਕੱਠੇ ਕਰਨ ਦਾ ਅਨੁਮਾਨ ਹੈ।
2020 'ਚ ਅਨੁਮਾਨਤ ਖਰਚ
ਨਗਰ ਕੌਂਸਲ ਵੱਲੋਂ ਬੀਤੇ ਬਜਟ ਵਿਚ ਮਨਜ਼ੂਰਸ਼ੁਦਾ ਪੋਸਟਾਂ ਦੀ ਤਨਖਾਹ ਭੱਤਿਆਂ ਲਈ 8 ਕਰੋੜ ਰੱਖੇ ਗਏ ਸਨ, ਜਿਸ 'ਚੋਂ 31 ਜਨਵਰੀ, 2020 ਤਕ ਲਗਭਗ 5.71 ਕਰੋੜ ਰੁਪਏ ਖਰਚ ਹੋਏ ਹਨ, ਜਦੋਂਕਿ ਫਰਵਰੀ-ਮਾਰਚ ਦੌਰਾਨ 1.50 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਸਾਲ 2020-21 ਵਿਚ ਅਮਲੇ 'ਤੇ ਖਰਚ ਕਰਨ ਲਈ 8.50 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਕੰਟਨਜੈਂਸੀ ਖਰਚ ਦੇ ਤੌਰ 'ਤੇ ਆਗਾਮੀ ਬਜਟ ਲਈ 50 ਲੱਖ ਰੁਪਏ ਰੱਖੇ ਗਏ ਹਨ, ਜਦੋਂਕਿ ਬੀਤੇ ਸਾਲ ਇਹ ਰਕਮ 35 ਲੱਖ ਰੁਪਏ ਸੀ।
ਵਿਕਾਸ ਕਾਰਜਾਂ 'ਤੇ ਖਰਚ ਹੋਣਗੇ 11.38 ਲੱਖ
ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਸਾਲ 2019-20 ਵਿਚ ਕਮਿਟਡ ਅਤੇ ਨਾਲ-ਕਮਿਟਡ ਕੰਮ ਲਈ ਲਗਭਗ 7 ਕਰੋੜ ਰੁਪਏ ਦੀ ਰਕਮ ਖਰਚ ਹੋਈ ਹੈ, ਉਨ੍ਹਾਂ ਦੱਸਿਆ ਕਿ ਆਗਾਮੀ ਬਜਟ 'ਚ ਕਮਿਟਡ ਅਤੇ ਨਾਨ-ਕਮਿਟਡ ਵਿਕਾਸ ਕਾਰਜਾਂ ਲਈ 11.38 ਕਰੋੜ ਰੁਪਏ ਦੀ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਕੁੱਲ ਬਜਟ ਦੀ 56 ਫੀਸਦੀ ਬਣਦੀ ਹੈ।
ਬੇਸਹਾਰਾ ਪਸ਼ੂਆਂ ਦਾ ਪੁਖਤਾ ਪ੍ਰਬੰਧ ਕਰਨ ਲਈ ਸਮਾਂ ਨਹੀਂ ਹੈ ਸਰਕਾਰ ਕੋਲ!
NEXT STORY