ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਐੱਨ.ਐੱਚ. ਐੱਮ. ਇੰਪਲਾਈਜ਼ ਯੂਨੀਅਨ ਨਾਲ ਜੁੜੇ ਸਰਕਾਰੀ ਹਸਪਤਾਲ ਦੇ ਸਟਾਫ਼ ਮੈਂਬਰਾਂ ਨੇ ਅਣਮਿੱਥੇ ਸਮੇ ਲਈ ਹੜਤਾਲ ਦੇ ਅੱਜ 7 ਵੇਂ ਦਿਨ ਵੀ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਹਾਲਾਂਕਿ ਸਰਕਾਰ ਵੱਲੋਂ ਨੌਕਰੀ ਤੋਂ ਕੱਢੇ ਜਾਣ ਦੇ ਡਰਾਵੇ ਤੋਂ ਬਾਅਦ ਕੁਝ ਕਾਮਿਆਂ ਨੇ ਹੜਤਾਲ ਵਿੱਚ ਹਿੱਸਾ ਨਹੀਂ ਲਿਆ। ਇਸ ਦੌਰਾਨ ਸਰਕਾਰ ਖ਼ਿਲਾਫ਼ ਰੋਸ ਜਤਾਉਂਦੇ ਹੋਏ ਡਾ. ਰਵੀ ਕੁਮਾਰ, ਤਰਵਿੰਦਰ ਕੁਮਾਰ, ਅਨੀਤਾ, ਸਪਨਾ ਭੱਲਾ, ਅਮਨਪ੍ਰੀਤ ਕੌਰ ਨੇ ਆਖਿਆ ਕਿ ਸਰਕਾਰ ਨੌਕਰਿਓ ਕੱਢੇ ਜਾਣ ਦਾ ਡਰਾਵਾ ਦੇਕੇ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਪਿੱਛੇ ਨਹੀਂ ਹਟਣਗੇ ਅਤੇ ਉਨ੍ਹਾਂ ਦਾ ਸੰਘਰਸ਼ ਰੈਗੂਲਰ ਕਰਨ ਅਤੇ ਰੈਗੂਲਰ ਕਰਮਚਾਰੀਆਂ ਦੀ ਤਰਾਂ ਪੇ ਸਕੇਲ ਹਾਸਿਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਹਰ ਉਰਮਿਲਾ ਦੇਵੀ, ਹਰਕਿਰਨਪ੍ਰੀਤ ਕੌਰ, ਆਸ਼ਾ ਆਨੰਦ, ਤਰਵਿੰਦਰ ਕੁਮਾਰ,ਰਵਿੰਦਰ ਆਦਿ ਮੌਜੂਦ ਸਨ।
ਜੋੜੇ ਦਾ ਕਾਰਨਾਮਾ, ਆਸਟ੍ਰੇਲੀਆ ਭੇਜਣ ਬਹਾਨੇ ਪਰਿਵਾਰ ਨਾਲ ਸਾਜ਼ਿਸ਼ ਰਚ ਇੰਝ ਮਾਰੀ ਲੱਖਾਂ ਦੀ ਠੱਗੀ
NEXT STORY