ਜਲੰਧਰ (ਚੋਪੜਾ)– ਜਲੰਧਰ ਲੋਕ ਸਭਾ ਹਲਕੇ ਵਿਚ ਕਾਂਗਰਸ ਦੇ ਚੋਣ ਪ੍ਰਚਾਰ ਮੁਹਿੰਮ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਰਾਜਪੂਤ ਕਲਿਆਣ ਬੋਰਡ ਦੇ ਸਾਬਕਾ ਸੀਨੀ. ਵਾਈਸ ਚੇਅਰਮੈਨ ਅਤੇ ਸਾਬਕਾ ਕੌਂਸਲਰ ਬਲਬੀਰ ਸਿੰਘ ਚੌਹਾਨ ਜਲਦ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਦੇ ਹੱਥ ਨੂੰ ਛੱਡ ਅਕਾਲੀ ਦਲ ਦੀ ਤਕੜੀ ਨੂੰ ਫੜਨ ਜਾ ਰਹੇ ਹਨ। ਪੁਸ਼ਟ ਸੂਤਰਾਂ ਅਨੁਸਾਰ ਬਲਬੀਰ ਚੌਹਾਨ ਦੀ ਅੱਜ ਅਕਾਲੀ ਦਲ ਬਾਦਲ ਦੇ ਸੁਪਰੀਮੋ ਸੁਖਬੀਰ ਬਾਦਲ ਨਾਲ ਇਸ ਸਬੰਧੀ ਗੁਪਤ ਮੀਟਿੰਗ ਵੀ ਹੋ ਗਈ ਹੈ ਅਤੇ ਅਗਲੇ 1-2 ਦਿਨਾਂ ਵਿਚ ਸੁਖਬੀਰ ਜਲੰਧਰ ਵਿਚ ਬਲਬੀਰ ਿਸੰਘ ਚੌਹਾਨ ਦੀ ਰਿਹਾਇਸ਼ ’ਤੇ ਆ ਕੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਪਾਰਟੀ ਜੁਆਇਨ ਕਰਵਾਉਣਗੇ।
ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੂੰ ਟਿਕਟ ਮਿਲਣ ਮਗਰੋਂ ਕਾਂਗਰਸ 'ਚ ਖਿੱਚੋਤਾਣ! ਨਵਜੋਤ ਸਿੱਧੂ ਵੱਲੋਂ ਐਲਾਨੇ ਅਹੁਦੇਦਾਰ ਨੇ ਦਿੱਤਾ ਅਸਤੀਫ਼ਾ
ਜ਼ਿਕਰਯੋਗ ਹੈ ਕਿ ਸਾਬਕਾ ਕੌਂਸਲਰ ਚੌਹਾਨ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੇ ਖਾਸਮ-ਖਾਸ ਹਨ ਅਤੇ ਉਨ੍ਹਾਂ ਦੇ ਕੇ. ਪੀ. ਨਾਲ ਸਾਲਾਂ ਤੋਂ ਪਰਿਵਾਰਕ ਸਬੰਧ ਹਨ। ਕੇ. ਪੀ. ਪਿਛਲੇ ਦਿਨੀਂ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਨੇ ਉਮੀਦਵਾਰ ਐਲਾਨ ਦਿੱਤਾ ਹੈ।
ਬਲਬੀਰ ਚੌਹਾਨ ਅਜਿਹੇ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਜਿਸ ਨੇ ਕਈ ਦਹਾਕਿਆਂ ਤਕ ਪਾਰਟੀ ਦੀ ਸੇਵਾ ਕੀਤੀ ਅਤੇ ਰਾਜਪੂਤ ਬਰਾਦਰੀ ਵਿਚ ਚੌਹਾਨ ਪਰਿਵਾਰ ਦੀ ਕਾਫੀ ਪੈਠ ਹੈ ਪਰ ਪਾਰਟੀ ਵਿਚ ਟਕਸਾਲੀ ਕਾਂਗਰਸੀ ਆਗੂਆਂ ਦੀ ਲਗਾਤਾਰ ਹੋਈ ਅਣਦੇਖੀ ਦਾ ਉਹ ਵੀ ਸ਼ਿਕਾਰ ਹੋਏ ਹਨ। ਉਨ੍ਹਾਂ ਦੇ ਅਕਾਲੀ ਦਲ ਵਿਚ ਜਾਣ ਨਾਲ ਕਾਂਗਰਸ ਦੇ ਵੋਟ ਬੈਂਕ ਨੂੰ ਸੰਨ੍ਹ ਲੱਗਣ ਤੋਂ ਇਲਾਵਾ ਰਾਜਪੂਤ ਬਰਾਦਰੀ ਦੇ ਵੋਟ ਬੈਂਕ ’ਤੇ ਵੀ ਕਾਂਗਰਸ ਨੂੰ ਨੁਕਸਾਨ ਉਠਾਉਣਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਦੀ ਸਿਆਸਤ 'ਚ ਐਂਟਰੀ, ਕਾਂਗਰਸ ਪਾਰਟੀ 'ਚ ਹੋਏ ਸ਼ਾਮਲ
ਇਸ ਸਬੰਧੀ ਜਦੋਂ ਬਲਬੀਰ ਚੌਹਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਿਲਹਾਲ ਉਨ੍ਹਾਂ ਪਾਰਟੀ ਛੱਡਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਪਰ ਇਸ ਸਬੰਧੀ ਜਲਦ ਉਹ ਜਨਤਕ ਤੌਰ ’ਤੇ ਖੁਲਾਸਾ ਕਰਨਗੇ ਕਿ ਆਖਿਰ ਕਾਂਗਰਸ ਆਗੂ ਪਾਰਟੀ ਤੋਂ ਕਿਉਂ ਬੇਮੁਖ ਹੋ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਪ੍ਰਧਾਨ ਐਡਵੋਕੇਟ ਧਾਮੀ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਦਿੱਤਾ ਮੋੜਵਾਂ ਜਵਾਬ, ਕਹੀਆਂ ਇਹ ਗੱਲਾਂ
NEXT STORY