ਜਲੰਧਰ- ਜਲੰਧਰ 'ਚ ਵੀਰਵਾਰ ਨੂੰ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨੀਤੂ (29) ਵਜੋਂ ਹੋਈ ਹੈ, ਜਿਸਨੇ ਕਰੀਬ ਡੇਢ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਪੇਕੇ ਪਰਿਵਾਰ ਨੇ ਸਹੁਰੇ ਵਾਲਿਆਂ 'ਤੇ ਗਲਾ ਦਬਾਅ ਕੇ ਕਤਲ ਕਰਨ ਦੇ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚੇ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਚਚੇਰੇ ਭਰਾ ਨੇ ਦੱਸਿਆ ਕਿ ਨੀਤੂ ਨੇ ਅਵਤਾਰ ਨਗਰ ਦੇ ਹੀ ਰਹਿਣ ਵਾਲੇ ਮਨੀ ਨਾਂ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਇਸੇ ਇਲਾਕੇ 'ਚ ਰਹਿ ਰਹੇ ਸਨ ਪਰ ਅਚਾਕਨ ਨੀਤੂ ਦੀ ਸ਼ੱਕੀ ਹਾਲਾਤ 'ਚ ਮੌਤ ਦੀ ਸੂਚਨਾ ਮਿਲੀ। ਪਰਿਵਾਰ ਵਾਲਿਆਂ ਮੁਤਾਬਕ, ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਗੁਆਂਢ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਦਿੱਤੀ।

ਜਾਣਕਾਰੀ ਮੁਤਾਬਕ, ਨੀਤੂ ਦੀ ਹਾਲਤ ਵਿਗੜਦੀ ਦੇਖ ਗੁਆਂਢ 'ਚ ਰਹਿਣ ਵਾਲਾ ਇਕ ਵਿਅਕਤੀ ਉਸਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਸਿਵਲ ਹਸਪਤਾਲ ਲੈ ਕੇ ਪਹੁੰਚਿਆ। ਹਾਲਾਂਕਿ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ, ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ।
ਸਹੁਰਾ ਪਰਿਵਾਰ ਵਾਲੇ ਮੌਕੇ ਤੋਂ ਫਰਾਰ
ਪੇਕੇ ਪੱਖ ਦਾ ਦੋਸ਼ ਹੈ ਕਿ ਮੌਤ ਆਮ ਨਹੀਂ ਲੱਗ ਰਹੀ। ਮੌਕੇ ਤੋਂ ਸਹੁਰਾ ਪਰਿਵਾਰ ਵਾਲੇ ਵੀ ਫਰਾਰ ਹੋ ਗਏ ਹਨ। ਹਸਪਤਾਲ 'ਚ ਮੌਜੂਦ ਨੀਤੂ ਦੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਗਲੇ 'ਤੇ ਸੱਟ ਅਤੇ ਕੱਸਣ ਦੇ ਕੁਝ ਨਿਸ਼ਾਨ ਮਿਲੇ ਹਨ, ਜਿਸ ਤੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
NEXT STORY