ਇੰਟਰਨੈਸ਼ਨਲ ਡੈਸਕ - 186 ਯਾਤਰੀਆਂ ਨੂੰ ਲਿਜਾ ਰਹੇ easyJet ਜਹਾਜ਼ ਨੂੰ ਉਸ ਸਮੇਂ ਵਾਪਸ ਸਪੇਨ ਦੇ ਟਾਪੂ ਟੈਨਰਿਫ ਪਰਤਣ ਲਈ ਮਜ਼ਬੂਰ ਹੋਣਾ ਪਿਆ, ਜਦੋਂ ਬ੍ਰਿਟਿਸ਼ ਯਾਤਰੀਆਂ ਦੇ 2 ਸਮੂਹਾਂ ਵਿਚਾਲੇ ਅਚਾਨਕ ਹਵਾ ਵਿੱਚ ਘਸੁੰਨ-ਮੁੱਕੇ ਚੱਲ ਪਏ। 30,000 ਫੁੱਟ ਦੀ ਉਚਾਈ 'ਤੇ ਉੱਡ ਰਹੇ ਜਹਾਜ਼ ਨੇ ਅਜੇ 30 ਮਿੰਟ ਪਹਿਲਾਂ ਹੀ ਟੈਨਰਿਫ ਤੋਂ ਯੂਕੇ ਦੇ ਲਿਵਰਪੂਲ ਲਈ ਉਡਾਣ ਭਰੀ ਸੀ।
ਇਹ ਵੀ ਪੜ੍ਹੋ: 'ਤੂੰ ਸਭ ਤੋਂ ਬਦਸੂਰਤ ਐਂ', 23ਵੀਂ ਵਰ੍ਹੇਗੰਢ ਮੌਕੇ ਪਤੀ ਨੇ ਤੋੜਿਆ ਸੀ ਰਿਸ਼ਤਾ, ਸਾਲਾਂ ਮਗਰੋਂ ਅਦਾਕਾਰਾ ਨੇ ਤੋੜੀ ਚੁੱਪ
ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਅੰਦਰ 10 ਯਾਤਰੀਆਂ ਦੇ ਇਕ ਸਮੂਹ ਨੇ ਅਚਾਨਕ ਲੜਨਾ ਸ਼ੁਰੂ ਕਰ ਦਿੱਤੀ ਸੀ। ਇਸ ਮਗਰੋਂ ਕੈਪਟਨ ਨੇ ਉਡਾਣ ਦੀ ਸੁਰੱਖਿਆ ਦੇ ਖਤਰੇ ਨੂੰ ਵੇਖਦੇ ਹੋਏ ਜਹਾਜ਼ ਨੂੰ ਵਾਪਸ ਟੈਨਰਿਫ ਮੋੜਨ ਦਾ ਫੈਸਲਾ ਕੀਤਾ। ਜਦੋਂ ਜਹਾਜ਼ ਟੈਨਰਿਫ ਦੱਖਣੀ ਹਵਾਈ ਅੱਡੇ 'ਤੇ ਉਤਰਿਆ ਤਾਂ ਪੁਲਸ ਉਥੇ ਪਹਿਲਾਂ ਹੀ ਮੌਜੂਦ ਸੀ।
ਇਹ ਵੀ ਪੜ੍ਹੋ: H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ ਗਿਆ ਵੱਡਾ ਫੈਸਲਾ
ਸਿਵਲ ਗਾਰਡ ਦੇ ਇਕ ਬੁਲਾਰੇ ਮੁਤਾਬਕ ਲੜਾਈ ਵਿੱਚ ਸ਼ਾਮਲ ਸਾਰੇ ਵਿਅਕਤੀ ਬ੍ਰਿਟਿਸ਼ ਨਾਗਰਿਕ ਸਨ। ਦੱਸਿਆ ਜਾ ਰਿਹਾ ਹੈ ਜਹਾਜ਼ ਵਿੱਚ ਸਵਾਰ ਹੋਣ ਪਹਿਲਾਂ ਹਵਾਈ ਅੱਡੇ ਦੇ ਟਰਮੀਨਲ 'ਤੇ 2 ਪਰਿਵਾਰਾਂ ਵਿਚਾਲੇ ਬਹਿਸ ਹੋਈ ਸੀ, ਜੋ ਜਹਾਜ਼ ਅੰਦਰ ਲੜਾਈ ਵਿੱਚ ਬਦਲ ਗਈ, ਜਿਸ ਕਾਰਨ ਜਹਾਜ਼ ਨੂੰ ਵਾਪਸ ਪਰਤਣਾ ਪਿਆ। ਘਟਨਾ ਤੋਂ ਬਾਅਦ ਬਾਕੀ ਯਾਤਰੀਆਂ ਨੂੰ ਬਾਅਦ ਵਿੱਚ ਉਸੇ ਦਿਨ ਲਿਵਰਪੂਲ ਲਈ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: 'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ Ex-Husband ਬਾਰੇ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਸਟ੍ਰੇਲੀਆ 'ਚ 11 ਅਗਸਤ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ; ਪੰਜਾਬੀ ਭਾਈਚਾਰੇ ਲਈ ਵਿਸ਼ੇਸ਼ ਸੁਨੇਹਾ
NEXT STORY