ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਲੰਘੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਇੱਕ 24 ਸਾਲਾ ਭਾਰਤੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਨੌਜਵਾਨ ਨੇ ਦੁਨੀਆ ਛੱਡੀ, ਉਸੇ ਦਿਨ ਉਸ ਦਾ ਜਨਮਦਿਨ ਵੀ ਸੀ। ਮ੍ਰਿਤਕ ਦੀ ਪਛਾਣ ਨਿਤਿਆਨੰਦ ਰੈੱਡੀ ਵਜੋਂ ਹੋਈ ਹੈ, ਜੋ ਕਿ ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ਦੇ ਲਕਸ਼ਮਣਚੰਦ ਮੰਡਲ ਦੇ ਨਰਸਾਪੁਰ (ਪੱਛਮੀ) ਪਿੰਡ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...
ਨਿਤਿਆਨੰਦ ਲਗਭਗ 3 ਸਾਲ ਪਹਿਲਾਂ EMS (ਐਮਰਜੈਂਸੀ ਮੈਡੀਕਲ ਸੇਵਾਵਾਂ) ਦਾ ਕੋਰਸ ਕਰਨ ਲਈ ਅਮਰੀਕਾ ਗਿਆ ਸੀ ਅਤੇ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਡੇਟ੍ਰਾਇਟ ਵਿੱਚ ਰਹਿ ਰਿਹਾ ਸੀ। ਪਰਿਵਾਰ ਅਨੁਸਾਰ, ਨਿਤਿਆਨੰਦ ਹਾਲ ਹੀ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਨੌਕਰੀ 'ਤੇ ਲੱਗਾ ਸੀ। ਇਹ ਹਾਦਸਾ 18 ਜੁਲਾਈ ਨੂੰ ਉਦੋਂ ਵਾਪਰਿਆ, ਜਦੋਂ ਸਾਈਕਲ 'ਤੇ ਜਾ ਰਹੇ ਨਿਤਿਆਨੰਦ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਦੋਂ ਤੋਂ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੇ 6ਵੇਂ ਦਿਨ ਯਾਨੀ 23 ਜੁਲਾਈ ਨੂੰ ਉਸ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਅਤੇ ਇਸੇ ਦਿਨ ਉਸ ਦਾ ਜਨਮਦਿਨ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੋਸਤ ਜਨਮਦਿਨ ਮਨਾਉਣ ਲਈ ਹਸਪਤਾਲ ਆਏ ਸਨ, ਜਿੱਥੇ ਨਿਤਿਆਨੰਦ ਨੇ ਕੇਕ ਕੱਟਿਆ ਅਤੇ ਕੁੱਝ ਹੀ ਸਮੇਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 'ਤੂੰ ਸਭ ਤੋਂ ਬਦਸੂਰਤ ਐਂ', 23ਵੀਂ ਵਰ੍ਹੇਗੰਢ ਮੌਕੇ ਪਤੀ ਨੇ ਤੋੜਿਆ ਸੀ ਰਿਸ਼ਤਾ, ਸਾਲਾਂ ਮਗਰੋਂ ਅਦਾਕਾਰਾ ਨੇ ਤੋੜੀ ਚੁੱਪ
ਪਰਿਵਾਰ ਹੁਣ ਅਧਿਕਾਰੀਆਂ ਅਤੇ ਸਬੰਧਤ ਸੰਗਠਨਾਂ ਤੋਂ ਉਸ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਤੇਲੰਗਾਨਾ ਵਾਪਸ ਲਿਆਉਣ ਲਈ ਸਹਾਇਤਾ ਦੀ ਮੰਗ ਕਰ ਰਿਹਾ ਹੈ। ਉਸਦੇ ਰਿਸ਼ਤੇਦਾਰਾਂ ਨੇ ਅਪੀਲ ਕੀਤੀ ਹੈ ਕਿ ਜ਼ਰੂਰੀ ਪ੍ਰਕਿਰਿਆਵਾਂ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਕੀਤਾ ਜਾਵੇ।
ਇਹ ਵੀ ਪੜ੍ਹੋ: H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ ਗਿਆ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ ਦੀ ਕਸ਼ਮੀਰ ਮੁਹਿੰਮ: ਅੰਦਰੂਨੀ ਸੰਕਟਾਂ ਤੋਂ ਧਿਆਨ ਭਟਕਾਉਣ ਦੀ ਨਵੀਂ ਸਾਜ਼ਿਸ਼
NEXT STORY