ਮਾਹਿਲਪੁਰ — ਭਾਜਪਾ ਆਗੂ ਨਿਮਿਸ਼ਾ ਮਹਿਤਾ ਨੂੰ ਸ਼ਹਿਰ ਮਾਹਿਲਪੁਰ ਦੇ ਕੁਝ ਲੋਕਾਂ ਨੇ ਆਪਣੇ ਮੁਹੱਲੇ ’ਚ ਬੁਲਾ ਕੇ ਨਗਰ ਪੰਚਾਇਤ ਦੀ ਮਾੜੀ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਹੋਏ ਆਪਣੇ ਘਰਾਂ ਦੇ ਨੁਕਸਾਨ ਦੀ ਖ਼ਰਾਬ ਹਾਲਤ ਵਿਖਾਈ। ਗ਼ਰੀਬ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ, ਘਰਾਂ ਦੀਆਂ ਬੈਠੀਆਂ ਨੀਹਾਂ ਅਤੇ ਕੰਧਾਂ ’ਚ ਪਏ ਮੋਟੇ-ਮੋਟੇ ਪਾੜਾਂ ਨੂੰ ਵੇਖ ਕੇ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਨਗਰ ਪੰਚਾਇਤ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਨੂੰ ਗ਼ਰੀਬ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀ ਗਈ ਪੈਦਲ ਯਾਤਰਾ, ਵੱਡੀ ਗਿਣਤੀ 'ਚ ਪੁੱਜੀ ਸੰਗਤ
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮਾਹਿਲਪੁਰ ਕਮੇਟੀ ਘਟੀਆ ਮਾਲ ਮਟਰੀਅਲ ਲਗਵਾ ਕੇ ਨਗਰ-ਪੰਚਾਇਤ ਦਾ ਕੰਮ ਕਰਵਾ ਰਹੀ ਹੈ ਅਤੇ ਵਾਟਰ ਸਪਲਾਈ ਪਾਈਪ ਲਾਈਨ ਲੀਕ ਹੋਣ ਨੂੰ ਲੋਕਾਂ ਦੇ ਕਹਿਣ ਦੇ ਬਾਵਜੂਦ ਦਰੁੱਸਤ ਨਹੀਂ ਕੀਤਾ ਗਿਆ, ਜਿਸ ਨਾਲ ਲੋਕਾਂ ਦੇ ਮਕਾਨ ਬੈਠ ਗਏ ਹਨ ਅਤੇ ਜਦੋਂ ਕਮੇਟੀ ਦੀ ਗਲਤੀ ਨਾਲ ਲੋਕਾਂ ਦੇ ਘਰ ਖ਼ਰਾਬ ਹੋਏ ਹਨ ਤਾਂ ਲੋਕਾਂ ਦਾ ਨੁਕਸਾਨ ਭਰਨ ਦੀ ਜ਼ਿੰਮੇਵਾਰੀ ਵੀ ਕਮੇਟੀ ਘਰ ਦੀ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦਾ ਪ੍ਰਧਾਨ ਕਾਂਗਰਸ ਪਾਰਟੀ ਤੋਂ ਹੈ ਅਤੇ ਕਮੇਟੀ ਵੱਲੋਂ ਅਜਿਹੇ ਕਈ ਕੰਮ ਕੀਤੇ ਗਏ ਹਨ, ਜਿਨ੍ਹਾਂ ’ਚ ਮਾਲ ਮਟਰੀਅਲ ਘੱਟ ਲੱਗਾ ਹੈ ਅਤੇ ਜਾਂ ਫਿਰ ਕਮੇਟੀ ਦੀ ਨਾਲਾਇਕੀ ਨਾਲ ਲੋਕਾਂ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨੇਤਾਵਾਂ ਨੂੰ ਕਮੇਟੀ ਦੀਆਂ ਆਮ ਲੋਕਾਂ ਦਾ ਨੁਕਸਾਨ ਕਰਵਾਉਣ ਵਾਲੀਆਂ ਕਮੀਆਂ ਵੀ ਅੱਜ ਨਜ਼ਰ ਨਹੀਂ ਆ ਰਹੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਇਨਕੁਆਰੀ ਤੱਕ ਸ਼ੁਰੂ ਨਹੀਂ ਕਰਵਾ ਰਹੀ, ਜਿਸ ਤੋਂ ਸਪਸ਼ਟ ਹੈ ਕਿ ਦਾਲ ’ਚ ਕੁਝ ਕਾਲਾ ਜ਼ਰੂਰ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹ ਇਨ੍ਹਾਂ ਲੋਕਾਂ ਦਾ ਇਨਸਾਫ਼ ਕਰਵਾ ਕੇ ਰਹਿਣਗੇ ਅਤੇ ਇਨ੍ਹਾਂ ਦੀ ਇਨਕੁਆਰੀ ਸ਼ੁਰੂ ਕਰਵਾ ਕੇ ਹੀ ਚੈਨ ਨਾਲ ਬੈਠਣਗੇ।
ਇਹ ਵੀ ਪੜ੍ਹੋ: ਪੈਦਲ ਯਾਤਰਾ 'ਚ ਸ਼ਾਮਲ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ, ਮਿਲੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ
NEXT STORY