ਜਲੰਧਰ (ਜ. ਬ.)–ਜਲੰਧਰ ਸ਼ਹਿਰ ਵਿਚ ਆਟੋ/ਈ-ਰਿਕਸ਼ਾ ਚਾਲਕ ਬੇਲਗਾਮ ਹੋ ਗਏ ਹਨ, ਜਿਸ ਅੱਗੇ ਪ੍ਰਸ਼ਾਸਨ ਬੇਵੱਸ ਨਜ਼ਰ ਆਉਣ ਲੱਗਾ ਹੈ। ਆਟੋ ਤੇ ਈ-ਰਿਕਸ਼ਾ ਚਾਲਕਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਕੋਈ ਰੋਕਣ-ਟੋਕਣ ਵਾਲਾ ਹੀ ਨਹੀਂ। ਟ੍ਰੈਫਿਕ ਪੁਲਸ ਵੀ ਸਿਰਫ਼ ਚਲਾਨ ਕੱਟਣ ਵਿਚ ਸੀਮਤ ਰਹਿ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਟ੍ਰੈਫਿਕ ਪੁਲਸ ਵੱਲੋਂ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤਕ ਜੋ ‘ਨੋ ਆਟੋ ਜ਼ੋਨ’ਐਲਾਨਿਆ ਗਿਆ ਸੀ, ਉਥੇ ਹੀ ਤਾਇਨਾਤ ਟ੍ਰੈਫਿਕ ਪੁਲਸ ਲੋਕਾਂ ਦੇ ਚਲਾਨ ਤਾਂ ਕੱਟ ਰਹੀ ਹੁੰਦੀ ਹੈ ਪਰ ਆਟੋ ਅਤੇ ਈ-ਰਿਕਸ਼ਾ ਵਾਲਿਆਂ ’ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ‘ਨੋ ਆਟੋ ਜ਼ੋਨ’ਵਿਚ ਬਿਨਾਂ ਰੋਕ-ਟੋਕ ਦੇ ਆਟੋ ਅਤੇ ਈ-ਰਿਕਸ਼ਾ ਵਾਲੇ ਦਾਖ਼ਲ ਹੋ ਰਹੇ ਹਨ, ਜਿਸ ਨਾਲ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ BSF ਨੇ ਅਪਣਾਈ ਨਵੀਂ ਰਣਨੀਤੀ
ਨਹਿਰੂ ਗਾਰਡਨ ਸਕੂਲ ਵਿਚ ਛੁੱਟੀ ਦੇ ਸਮੇਂ ਸੜਕਾਂ ’ਤੇ 2-2 ਲਾਈਨਾਂ ਵਿਚ ਖੜ੍ਹੇ ਆਟੋ ਅਤੇ ਈ-ਰਿਕਸ਼ਾ ਵਾਲੇ ਟ੍ਰੈਫਿਕ ਪੁਲਸ ਦੀ ਕਾਰਜਪ੍ਰਣਾਲੀ ਨੂੰ ਸ਼ੀਸ਼ਾ ਵਿਖਾ ਰਹੇ ਹਨ। ਜੇਕਰ ਕੋਈ ਰਾਹਗੀਰ ਉਨ੍ਹਾਂ ਨੂੰ ਆਟੋ ਜਾਂ ਈ-ਰਿਕਸ਼ਾ ਸਾਈਡ ’ਤੇ ਕਰਨ ਨੂੰ ਕਹੇ ਤਾਂ ਉਨ੍ਹਾਂ ਨਾਲ ਹੱਥੋਪਾਈ ਹੁੰਦੀ ਹੈ। ਇੰਨਾ ਹੀ ਨਹੀਂ, ਬਿਲਕੁਲ ਨਜ਼ਦੀਕ ਹੀ ਸ਼੍ਰੀ ਰਾਮ ਚੌਂਕ ਵਿਚ ਅਕਸਰ ਟ੍ਰੈਫਿਕ ਪੁਲਸ ਤਾਇਨਾਤ ਰਹਿੰਦੀ ਹੈ ਪਰ ਉਹ ਟ੍ਰੈਫਿਕ ਜਾਮ ਵੱਲੋਂ ਅੱਖਾਂ ਬੰਦ ਕਰ ਲੈਂਦੇ ਹਨ ਅਤੇ ਸਿਰਫ਼ ਚਲਾਨ ਕੱਟਦੇ ਰਹਿੰਦੇ ਹਨ। ਸ਼ਹਿਰ ਵਿਚ ਜਿੱਥੇ ਕਾਨੂੰਨ ਵਿਵਸਥਾ ਠੱਪ ਹੁੰਦੀ ਵਿਖਾਈ ਦੇ ਰਹੀ ਹੈ, ਉਥੇ ਹੀ ਟ੍ਰੈਫਿਕ ਵਿਵਸਥਾ ਵੀ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਅਕਸਰ ਟ੍ਰੈਫਿਕ ਪੁਲਸ ਫੋਟੋ ਸੈਸ਼ਨ ਕਰਕੇ ਵਾਹ-ਵਾਹੀ ਲੁੱਟਣ ਲਈ ਆਪਣੀ ਤਾਰੀਫ਼ ਦੇ ਪੁਲ ਬੰਨ੍ਹਦਿਆਂ ਮੀਡੀਆ ਵਿਚ ਤਸਵੀਰਾਂ ਅਤੇ ਪ੍ਰੈੱਸ ਨੋਟ ਜਾਰੀ ਕਰਦੀ ਹੈ ਪਰ ਗਰਾਊਂਡ ਲੈਵਲ ’ਤੇ ਅਜਿਹਾ ਕੁਝ ਵਿਖਾਈ ਨਹੀਂ ਦੇ ਰਿਹਾ ਅਤੇ ਲੋਕ ਅਕਸਰ ਜਾਮ ਵਿਚ ਫਸੇ ਰਹਿੰਦੇ ਹਨ।
66 ਫੁੱਟੀ ਰੋਡ ’ਤੇ ਰੋਜ਼ਾਨਾ ਲੱਗ ਰਹੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ
66 ਫੁੱਟੀ ਰੋਡ ’ਤੇ ਹਰ ਰੋਜ਼ ਲੱਗ ਰਹੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਈਡਾਂ ’ਤੇ ਖੜ੍ਹੇ ਵਾਹਨ ਅਤੇ ਨਾਜਾਇਜ਼ ਕਬਜ਼ੇ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ। ਉਥੇ ਹੀ, ਅਰਜੁਨ ਮਲਹੋਤਰਾ ਨੇ ਕਿਹਾ ਕਿ ਉਹ ਬੱਚਿਆਂ ਨਾਲ ਹਰ ਰੋਜ਼ 2 ਸਮੇਂ ਇਸ ਰੋਡ ਤੋਂ ਨਿਕਲਦੇ ਹਨ, ਜਿੱਥੇ ਜਾਮ ਲੱਗਾ ਰਹਿੰਦਾ ਹੈ। ਕਈ ਵਾਰ ਤਾਂ ਉਨ੍ਹਾਂ ਨੇ ਗਲਤ ਢੰਗ ਨਾਲ ਖੜ੍ਹੀਆਂ ਗੱਡੀਆਂ ਹਟਵਾ ਕੇ ਜਾਮ ਖੁੱਲ੍ਹਵਾਇਆ ਪਰ ਟ੍ਰੈਫਿਕ ਪੁਲਸ ਉਥੇ ਆਉਂਦੀ ਹੀ ਨਹੀਂ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਚਲਾਨ ’ਤੇ ਫੋਕਸ ਹਟਾ ਕੇ ਟ੍ਰੈਫਿਕ ਜਾਮ ਨੂੰ ਦੂਰ ਕਰ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ।
ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਇਸ ਇਲਾਕੇ 'ਚ ਬਣੇ ਸੋਕੇ ਵਰਗੇ ਹਾਲਾਤ, 15 ਫੁੱਟ ਹੇਠਾਂ ਡਿੱਗਿਆ ਪਾਣੀ ਦਾ ਪੱਧਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਬੱਸ ਸਟੈਂਡ ਸਾਹਮਣੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੱਢਿਆ ਗੁੱਟ, ਇਕ ਗ੍ਰਿਫ਼ਤਾਰ
NEXT STORY