ਸ੍ਰੀ ਕੀਰਤਪੁਰ ਸਾਹਿਬ, (ਬਾਲੀ) ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਇਕ ਨੌਜਵਾਨ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਨ੍ਹੀ ਖੰਨਾ ਨੇ ਦੱਸਿਆ ਕਿ ਐੱਸ. ਆਈ. ਹਰਵਿੰਦਰ ਕੌਰ ਤੇ ਏ. ਐੱਸ. ਆਈ. ਲੇਖਾ ਸਿੰਘ ਥਾਣਾ ਸ੍ਰੀ ਕੀਰਤਪੁਰ ਸਾਹਿਬ ਪੁਲਸ ਪਾਰਟੀ, ਜਿਸ ਵਿਚ ਹੌਲਦਾਰ ਤੇਜਿੰਦਰ ਸਿੰਘ ਸ਼ਾਮਿਲ ਸਨ, ਗਸ਼ਤ ਤੇ ਚੈਕਿੰਗ ਲਈ ਬਡ਼ਾ ਪਿੰਡ ਭਾਖਡ਼ਾ ਨਹਿਰ ਦੀ ਪਟਡ਼ੀ ’ਤੇ ਖੜ੍ਹੇ ਸਨ ਕਿ ਇਸ ਦੌਰਾਨ ਇਕ ਵਿਅਕਤੀ ਨਹਿਰ ਦੀ ਪਟਡ਼ੀ ’ਤੇ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਨੂੰ ਦੇਖ ਨਹਿਰ ਦੀ ਕੱਚੀ ਸਾਈਡ ’ਤੇ ਬਣੇ ਨਾਲੇ ਨੂੰ ਟੱਪਣ ਲੱਗਾ। ਵਿਅਕਤੀ ਦੇ ਹੱਥ ਵਿਚ ਇਕ ਮੋਮੀ ਲਿਫਾਫਾ ਸੀ ਜਿਸ ਨੂੰ ਐੱਸ. ਆਈ. ਹਰਵਿੰਦਰ ਕੌਰ ਨੇ ਅਾਵਾਜ਼ ਦੇ ਕੇ ਰੋਕਿਆ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ । ਪੁੱਛਣ ’ਤੇ ਉਸ ਨੇ ਆਪਣਾ ਨਾਂ ਬਲਵਿੰਦਰ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਨੇਡ਼ੇ ਰੇਲਵੇ ਫਾਟਕ ਕੀਰਤਪੁਰ ਸਾਹਿਬ ਦੱਸਿਆ। ਪੁਲਸ ਪਾਰਟੀ ਨੂੰ ਉਸ ਕੋਲ ਫਡ਼ੇ ਲਿਫਾਫੇ ਵਿਚ ਕੋਈ ਨਸ਼ੇ ਵਾਲਾ ਪਦਾਰਥ ਹੋਣ ਦਾ ਸ਼ੱਕ ਹੋਇਆ ਤਾਂ ਇਸ ਬਾਰੇ ਉਨ੍ਹਾਂ ਫੋਨ ਕਰ ਕੇ ਮੈਨੂੰ ਅਤੇ ਪੁਲਸ ਚੌਕੀ ਭਰਤਗਡ਼੍ਹ ਦੇ ਇੰਚਾਰਜ ਏ. ਐੱਸ. ਆਈ. ਸਰਤਾਜ ਸਿੰਘ ਨੂੰ ਇਤਲਾਹ ਦਿੱਤੀ ਜਿਸ ਤੋਂ ਬਾਅਦ ਭਰਤਗਡ਼੍ਹ ਚੌਕੀ ਇੰਚਾਰਜ ਏ. ਐੱਸ. ਆਈ. ਸਰਤਾਜ ਸਿੰਘ ਨੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 15 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਜੱਜ ਸਾਹਿਬ ਨੇ ਉਕਤ ਵਿਅਕਤੀ ਨੂੰ 14 ਦਿਨ ਲਈ ਜੂਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ।
ਸਰਹਿੰਦ ਨਹਿਰ ’ਚ ਸੁੱਟੇ ਜਾ ਰਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਕੌਂਸਲ ਪ੍ਰਧਾਨ ਨੇ ਬੀਡ਼ਾ ਚੁੱਕਿਆ
NEXT STORY