ਰੂਪਨਗਰ (ਵਿਜੇ)-ਸਿਟੀ ਮੋਰਿੰਡਾ ਪੁਲਸ ਨੇ ਕੁੱਟਮਾਰ ਦੇ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਸੀਮਾ ਪਤਨੀ ਬਲਵਿੰਦਰ ਕੁਮਾਰ ਵਾਸੀ ਮੁਹੱਲਾ ਜੋਗੀਆ ਵਾਲਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਸੋਨੀ ਦੀ ਘਰਵਾਲੀ ਰੇਖਾ ਨੇ ਉਸ ਨੂੰ ਫੋਨ ਕੀਤਾ ਅਤੇ ਸੁਖਵੀਰ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਉੱਚੀ ਘਾਟੀ ਦੇ ਘਰ ਦੇ ਬਾਹਰ ਗਲੀ ਨੇੜੇ ਖਜੂਰ ਵਾਲੀ ਮਸਜਿਦ ਕੋਲ ਬੁਲਾਇਆ ਸੀ ।ਉਸ ਦੇ ਬੁਲਾਵੇ 'ਤੇ ਜਦੋਂ ਉਹ ਉਥੇ ਗਈ ਤਾਂ ਮੁਲਜ਼ਮ ਸੋਹਣ ਲਾਲ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਚੁੰਨੀ ਵੀ ਸਿਰ ਤੋਂ ਲਾਹ ਦਿੱਤੀ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸੋਹਣ ਲਾਲ ਉਰਫ਼ ਸੋਨੀ ਪੁੱਤਰ ਸੋਮਨਾਥ ਵਾਸੀ ਮਹੱਲਾ ਨੇੜੇ ਪਸ਼ੂ ਹਸਪਤਾਲ ਮੋਰਿੰਡਾ ਜ਼ਿਲ੍ਹਾ ਰੂਪਨਗਰ ’ਤੇ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਾਵਰਕਾਮ ’ਚ 1690 ਏ. ਐੱਲ. ਐੱਮ. ਦੀ ਭਰਤੀ: ਕੱਚੇ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗੁਲ
NEXT STORY