ਕਾਠਗੜ੍ਹ (ਤ੍ਰਿਪਾਠੀ, ਰਾਜੇਸ਼, ਕਟਾਰੀਆ)-ਐੱਸ. ਐੱਚ. ਓ. ਇੰਸਪੈਕਟਰ ਪੰਕਜ ਸ਼ਰਮਾ, ਐੱਸ. ਆਈ. ਪੂਰਨ ਸਿੰਘ ਚੌਕੀ ਇੰਚਾਰਜ ਆਸਰੋਂ ਵੱਲੋਂ ਸਮੇਤ ਪੁਲਸ ਪਾਰਟੀ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਕ ਸਵਾਰੀਆਂ ਵਾਲੀ ਬੱਸ ਜੋ ਰੋਪੜ ਸਾਈਡ ਤੋਂ ਬਲਾਚੌਰ ਵੱਲ ਨੂੰ ਆ ਰਹੀ ਸੀ, ਨੂੰ ਰੋਕ ਚੈਕਿੰਗ ਕਰਨੀ ਸ਼ੁਰੂ ਕੀਤੀ ਤਾਂ ਵਾਹਨਾਂ ਦੀ ਲਾਈਨ ਲੱਗ ਗਈ। ਇਸੇ ਦੌਰਾਨ ਕਿਸੇ ਇਕ ਵਾਹਨ ’ਚੋਂ ਇਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ’ਚ ਇਕ ਕਾਲੇ ਰੰਗ ਦਾ ਵਜ਼ਨਦਾਰ ਲਿਫ਼ਾਫ਼ਾ ਚੁੱਕੀ ਨਾਕੇ ਤੋਂ ਥੋੜ੍ਹੀ ਦੂਰੀ ’ਤੇ ਰੋਪੜ ਸਾਈਡ ਨੂੰ ਜਾਂਦਾ ਵਿਖਾਈ ਦਿੱਤਾ।
ਇਹ ਵੀ ਪੜ੍ਹੋ : 4 ਦਿਨ ਦੇ ਮਰੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਣਾ ਪਿਆ ਬਾਹਰ, ਹਾਲਤ ਵੇਖ ਫੁੱਟ-ਫੁੱਟ ਕੇ ਰੋਈ ਮਾਂ
ਉਕਤ ਵਿਅਕਤੀ ਨੂੰ ਰੁਕਣ ਲਈ ਉੱਚੀ ਅਵਾਜ਼ ਮਾਰੀ ਤਾਂ ਉਕਤ ਵਿਅਕਤੀ ਨੇ ਵੇਖਦੇ-ਵੇਖਦੇ ਆਪਣੇ ਸੱਜੇ ਹੱਥ ’ਚ ਚੁੱਕਿਆ ਕਾਲੇ ਰੰਗ ਦਾ ਭਾਰ ਵਾਲਾ ਲਿਫ਼ਾਫ਼ਾ ਸੜਕ ਦੇ ਸੱਜੇ ਪਾਸੇ ਨਹਿਰ ਦੇ ਨਾਲ ਉੱਗੇ ਸਰਕੰਡੇ ਵੱਲ ਸੁੱਟ ਕੇ ਮੌਕੇ ਤੋਂ ਖਿਸਕਣ ਲੱਗਾ ਪਰ ਉਕਤ ਨੂੰ ਸ਼ੱਕ ਦੀ ਬਿਨਾਂ ਅਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ। ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਅਮਰ ਸਿੰਘ ਪੁੱਤਰ ਝੰਡੂ ਸਿੰਘ ਵਾਸੀ ਬੜਾ ਗਾਊਂ ਥਾਣਾ ਸਰੋਲੀ ਜ਼ਿਲ੍ਹਾ ਬਰੇਲੀ (ਯੂ. ਪੀ) ਹਾਲ ਵਾਸੀ ਅੰਬਾਲਾ ਦੱਸਿਆ ਅਤੇ ਉਸ ਵੱਲੋਂ ਸੁੱਟੇ ਲਿਫ਼ਾਫ਼ੇ ਨੂੰ ਜਦੋਂ ਚੈੱਕ ਕੀਤਾ ਤਾਂ ਉਸ ’ਚ ਲਪੇਟੀ ਹੋਈ 1 ਕਿਲੋ ਅਫ਼ੀਮ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਐੱਨ. ਡੀ. ਪੀ.ਐੱ ਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਕਿਉਂ ਜੇਲ੍ਹ ’ਚੋਂ ਬਾਹਰ ਨਹੀਂ ਆਏ ਸੁਖਪਾਲ ਖਹਿਰਾ
NEXT STORY