ਫਿਲੌਰ (ਭਾਖੜੀ)-ਆਖਿਰਕਾਰ 16 ਦਿਨ ਬਾਅਦ ਪੀੜਤ ਮਾਂ ਲਈ ਨਿਆਂ ਦੀ ਆਸ ਜਾਗੀ ਹੈ। ਸਥਾਨਕ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 4 ਦਿਨ ਦੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਜਦੋਂ ਉਸ ਨੂੰ ਕਬਰ ’ਚੋਂ ਬਾਹਰ ਕੱਢਿਆ ਤਾਂ ਆਪਣੇ ਜਿਗਰ ਦੇ ਟੋਟੇ ਦੀ ਲਾਸ਼ ਵੇਖ ਕੇ ਮਾਂ ਫੁੱਟ-ਫੁੱਟ ਕੇ ਰੋਣ ਲੱਗ ਪਈ।
ਪਤੀ ਨੇ ਹੀ ਸਜ਼ਾ ਦੇਣ ਲਈ ਆਪਣੀ ਪਤਨੀ ਅਤੇ ਨਵ-ਜੰਮੇ ਬੱਚੇ ਨੂੰ 5 ਡਿਗਰੀ ਦੇ ਤਾਪਮਾਨ ’ਚ ਪੂਰੀ ਰਾਤ ਰੱਖਿਆ ਸੀ ਬਾਹਰ
ਜ਼ਿਕਰਯੋਗ ਹੈ ਕਿ 24 ਦਸੰਬਰ ਨੂੰ ਫਿਲੌਰ ਦੇ ਨੇੜੇ ਪਿੰਡ ਚੱਕ ਸਾਬੂ ਦੀ ਰਹਿਣ ਵਾਲੀ ਸੰਗੀਤਾ ਦੀ ਭੈਣ ਕਮਲੇਸ਼ ਅਤੇ ਭਰਾ ਅਜੇ ਨੇ ਸਥਾਨਕ ਪੁਲਸ ਕੋਲ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦਾ ਜੀਜਾ ਜੀਤੂ ਆਪਣੀ ਨਾਬਾਲਗ 13 ਸਾਲ ਦੀ ਸਾਲੀ ’ਤੇ ਬੁਰੀ ਨਜ਼ਰ ਰੱਖਦਾ ਹੈ। ਉਸ ਨਾਲ ਵਿਆਹ ਰਚਾਉਣ ਲਈ ਉਨ੍ਹਾਂ ਦੀ ਭੈਣ ਸੰਗੀਤਾ ਦਬਾਅ ਬਣਾਉਂਦੇ ਹੋਏ ਰਾਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਘਰੋਂ ਬਾਹਰ ਮਾਂ ਅਤੇ ਨਵ-ਜੰਮੇ ਬੱਚੇ ਨੂੰ 5 ਡਿਗਰੀ ਟੈਂਪਰੇਚਰ ’ਚ ਪੂਰੀ ਰਾਤ ਰਹਿਣ ਲਈ ਮਜਬੂਰ ਕੀਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਉਸ ਦੀ ਭੈਣ ਦੇ ਆਪਰੇਸ਼ਨ ਦੇ ਟਾਂਕੇ ਟੁੱਟ ਜਾਣ ਕਾਰਨ ਉਸ ’ਚੋਂ ਖ਼ੂਨ ਨਿਕਲਦਾ ਰਿਹਾ, ਜਿਸ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਤੱਕ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪਾਵਰਕਾਮ ਦਾ ਵੱਡਾ ਐਕਸ਼ਨ, ਇਨ੍ਹਾਂ ਖ਼ਪਤਕਾਰਾਂ ਦੇ ਕੱਟ ਦਿੱਤੇ ਬਿਜਲੀ ਕੁਨੈਕਸ਼ਨ
ਸੱਚ ਜਾਣਨ ਲਈ ਪੁਲਸ ਨੇ ਅਦਾਲਤ ਤੋਂ ਕੀਤੀ ਸੀ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦੀ ਮੰਗ
ਸੰਗੀਤਾ ਵੱਲੋਂ ਆਪਣੇ ਪਤੀ ਜੀਤੂ ’ਤੇ ਲਗਾਏ ਗਏ ਦੋਸ਼ਾਂ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਨੀਰਜ ਕੁਮਾਰ ਨੇ ਅੱਪਰਾ ਪੁਲਸ ਚੌਂਕੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸਥਾਨਕ ਅਦਾਲਤ ’ਚ ਪੱਤਰ ਦਾਇਰ ਕਰਕੇ ਮੰਗ ਕੀਤੀ ਸੀ ਕਿ ਕੇਸ ਦਾ ਸੱਚ ਜਾਣਨ ਲਈ ਬੱਚੇ ਦੀ ਲਾਸ਼ ਨੂੰ ਕਬਰ ’ਚੋਂ ਬਾਹਰ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੂਜੇ ਪਾਸੇ ਪੀੜਤ ਮਾਤਾ ਵੀ ਇਹੀ ਚਾਹੁੰਦੀ ਸੀ ਕਿ ਉਸ ਦੇ ਮੁਲਜ਼ਮ ਪਤੀ ਨੇ ਜੋ ਜ਼ਾਲਮਪੁਣਾ ਉਸ ਦੇ ਅਤੇ ਉਸ ਦੇ 4 ਦਿਨ ਦੇ ਮਾਸੂਮ ਬੱਚੇ ਨਾਲ ਕੀਤਾ ਹੈ, ਉਸ ਨੂੰ ਸਖ਼ਤ ਸਜ਼ਾ ਦੇਣ ਲਈ ਬੱਚੇ ਦੀ ਲਾਸ਼ ਨੂੰ ਕਬਰ ’ਚੋਂ ਬਾਹਰ ਕੱਢ ਕੇ ਉਸ ਦਾ ਪੋਸਟਮਾਰਟਮ ਹੋਣਾ ਜ਼ਰੂਰੀ ਹੈ। ਆਖਿਰਕਾਰ 16 ਦਿਨ ਦੀ ਜੱਦੋ-ਜਹਿਦ ਤੋਂ ਬਾਅਦ ਬੀਤੇ ਦਿਨ ਅਦਾਲਤ ਨੇ ਪੁਲਸ ਨੂੰ ਲਾਸ਼ ਨੂੰ ਕਬਰ ’ਚੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ।
SDM ਅਤੇ ਨਾਇਬ ਤਹਿਸੀਲਦਾਰ ਦੀ ਨਿਗਰਾਨੀ ’ਚ ਕੱਢਿਆ ਗਿਆ ਲਾਸ਼ ਨੂੰ ਕਬਰ ’ਚੋਂ ਬਾਹਰ
ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ੁੱਕਰਵਾਰ ਖ਼ਾਸ ਤੌਰ ’ਤੇ ਐੱਸ. ਡੀ. ਐੱਮ. ਨਕੋਦਰ ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਸੁਨੀਤਾ ਖੁੱਲਰ ਅਤੇ ਚੌਂਕੀ ਇੰਚਾਰਜ ਅੱਪਰਾ ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਸ਼ਾਮ 5 ਵਜੇ ਸ਼ਮਸ਼ਾਨਘਾਟ ਪੁੱਜ ਕੇ ਕਬਰ ਨੂੰ ਪੁੱਟ ਕੇ ਮਾਸੂਮ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਲਿਆ। ਬੱਚੇ ਦੀ ਲਾਸ਼ ਨੂੰ ਇਕ ਬਕਸੇ ’ਚ ਪਾ ਕੇ ਪੋਸਟਮਾਰਟਮ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਸ਼ਾਮ ਸਾਢੇ 6 ਵਜੇ ਐੱਸ. ਡੀ. ਐੱਮ. ਢਿੱਲੋਂ ਵੱਲੋਂ ਡਾਕਟਰਾਂ ਦਾ ਇਕ ਪੈਨਲ ਬਣਾਇਆ ਗਿਆ, ਜਿਨ੍ਹਾਂ ਦੀ ਹਾਜ਼ਰੀ ’ਚ ਨਵ-ਜੰਮੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਥਾਣਾ ਮੁਖੀ ਨੀਰਜ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਵਾਪਸ ਕਬਰ ’ਚ ਦਫ਼ਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗੀਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਜੀਤੂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 304 ਤਹਿਤ ਪੁਲਸ ਨੇ ਪਹਿਲਾਂ ਤੋਂ ਹੀ ਮੁਕੱਦਮਾ ਦਰਜ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਠੱਗੀ ਦਾ ਅਨੋਖਾ ਤਰੀਕਾ, ਬੈਂਕ ਕਰਮਚਾਰੀ ਬਣ ਕਰਵਾਈ ਐਪ ਡਾਊਨਲੋਡ, ਫਿਰ ਜੋ ਕੀਤਾ ਸੁਣ ਹੋਵੋਗੇ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਵਾਪਸ ਲਈ ਗਈ ਇਹ ਸਹੂਲਤ
NEXT STORY