ਜਲੰਧਰ (ਪੁਨੀਤ)-ਸਿਟੀ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰ ਰਹੀ ਟੀਮ ਨੇ ਇਕ ਨੌਜਵਾਨ ਨੂੰ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਉਕਤ ਨੌਜਵਾਨ ਇਕ ਕੈਨੀ ਵਿਚ ਦੇਸੀ ਸ਼ਰਾਬ ਲੈ ਕੇ ਜਾ ਰਿਹਾ ਸੀ। ਕੈਨੀ ਵਿਚ 14 ਬੋਤਲਾਂ ਸ਼ਰਾਬ ਦੱਸੀ ਜਾ ਰਹੀ ਹੈ। ਐੱਸ. ਐੱਚ. ਓ. ਅਸ਼ੋਕ ਕੁਮਾਰ ਅਤੇ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਪਲੇਟਫਾਰਮ ਨੰਬਰ ਏ-1 ਦੇ ਨੇੜੇ ਇਕ ਵਿਅਕਤੀ ਕਾਜ਼ੀ ਮੰਡੀ ਵੱਲੋਂ ਹੱਥ ਵਿਚ ਕੈਨੀ ਫੜ ਕੇ ਸਟੇਸ਼ਨ ਵੱਲ ਆ ਰਿਹਾ ਸੀ।
ਇਹ ਵੀ ਪੜ੍ਹੋ: ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ ਹੈ ਰੱਦ
ਜਦੋਂ ਪੁਲਸ ਨੇ ਕੈਨੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕੈਨੀ ਵਿਚ ਡੀਜ਼ਲ ਲੈ ਕੇ ਜਾ ਰਿਹਾ ਹੈ ਪਰ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਕੈਨੀ ਵਿਚੋਂ ਸ਼ਰਾਬ ਬਰਾਮਦ ਹੋਈ। ਹੀਰਾ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਪਛਾਣ ਗੁੱਡੂ ਵਜੋਂ ਹੋਈ ਹੈ, ਜੋਕਿ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਲਗਭਗ 38 ਸਾਲ ਹੈ। ਉਕਤ ਨੌਜਵਾਨ ਦੇ ਕਾਜ਼ੀ ਮੰਡੀ ਕੁਨੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਗੁੱਡੂ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ Good News, ਕੇਂਦਰ ਸਰਕਾਰ ਨੇ ਵੱਡੀ ਮੰਗ ਕੀਤੀ ਪੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ Good News, ਕੇਂਦਰ ਸਰਕਾਰ ਨੇ ਵੱਡੀ ਮੰਗ ਕੀਤੀ ਪੂਰੀ
NEXT STORY