ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਬੰਗਾ ਪੁਲਸ ਦੁਆਰਾ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਆਈ. ਰਾਮ ਪਾਲ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਏ. ਐੱਸ. ਆਈ. ਸਿਕੰਦਰਪਾਲ ਅਤੇ ਏ. ਐੱਸ. ਆਈ. ਸੁਰਬਜੀਤ ਸਿੰਘ ਦੇ ਨਾਲ ਜਰਨਲ ਚੈਕਿੰਗ ਅਤੇ ਗਸ਼ਤ ਦੋਰਾਨ ਪਿੰਡ ਭਰੋ ਮਜਾਰਾ ਤੋਂ ਪਿੰਡ ਦੁਸਾਂਝ ਖ਼ੁਰਦ ਨੂੰ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਪਿੰਡ ਭਰੋ ਮਜਾਰਾ ਤੋਂ ਥੋੜਾ ਪਿੱਛੇ ਪੁੱਜੇ ਤਾ ਪਿੰਡ ਭਰੋ ਮਜਾਰਾ ਸਾਈਡ ਵੱਲੋਂ ਇਕ ਮੋਨਾ ਵਿਅਕਤੀ ਆਉਂਦਾ ਵਿਖਾਈ ਦਿੱਤਾ। ਉਹ ਪੁਲਸ ਪਾਰਟੀ ਨੂੰ ਵੇਥ ਘਬਰਾ ਗਿਆ ਅਤੇ ਆਪਣੇ ਖੱਬੇ ਪਾਸੇ ਵੱਲ ਨੂੰ ਮੁੜ ਗਿਆ ਅਤੇ ਮੁੜਦੇ ਸਾਰ ਹੀ ਉਸ ਨੇ ਆਪਣੀ ਪਹਿਨੀ ਪੈਂਟ ਦੀ ਜੇਬ ਵਿੱਚੋ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਕੱਚੇ ਸਥਾਨ 'ਤੇ ਸੁੱਟ ਦਿੱਤਾ, ਜਿਸ ਨੂੰ ਪੁਲਸ ਪਾਰਟੀ ਨੇ ਬਹੁਤ ਹੀ ਚੁਸਤੀ ਨਾਲ ਸ਼ੱਕ ਦੇ ਬਿਨਾਂ ਕਾਬੂ ਕੀਤਾ।
ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ
ਉਨ੍ਹਾਂ ਦੱਸਿਆ ਸ਼ੁਰੂਆਤੀ ਪੁੱਛ ਪੜਤਾਲ ਦੋਰਾਨ ਉਕਤ ਦੀ ਪਛਾਣ ਜਸਕਰਨਜੀਤ ਸਿੰਘ ਉਰਫ਼ ਕਾਲੂ ਪੁੱਤਰ ਪਰਮਜੀਤ ਸਿੰਘ ਨਿਵਾਸੀ ਦੁਸਾਂਝ ਖ਼ੁਰਦ ਵੱਜੋ ਹੋਈ। ਉਨ੍ਹਾਂ ਦੱਸਿਆ ਜਦੋਂ ਉਸ ਵੱਲੋਂ ਸੜਕ ਕਿਨਾਰੇ ਸੁੱਟੇ ਲਿਫ਼ਾਫ਼ੇ ਦੀ ਜਾਂਚ ਕੀਤੀ ਤਾ ਉਸ ਵਿੱਚ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਕਾਬੂ ਕਰ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਨੰਬਰ 80 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਵਿਅਕਤੀ ਦੀ ਹੋਈ ਮੌਤ
NEXT STORY