ਹਾਜੀਪੁਰ (ਜੋਸ਼ੀ): ਹਾਜੀਪੁਰ ਅਤੇ ਇਸ ਦੇ ਲਾਗਲੇ ਪਿੰਡ ਗੇਰਾ ਵਿਖੇ ਹੋਈਆਂ ਦੀ ਦੋ ਵੱਖ-ਵੱਖ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਦੇ ਅਨੂੰਸਾਰ ਹਾਜੀਪੁਰ ਦੇ ਬੁੱਢਾਬੜ ਮੋੜ 'ਤੇ ਇੱਕ ਟਰੈਕਟਰ ਜੋ ਟਰਾਲੀ ਸਹਿਤ ਤਲਵਾੜਾ ਸਾਇਡ ਤੋਂ ਆ ਰਿਹਾ ਸੀ, ਜੋ ਕਿ ਬੇਕਾਬੂ ਹੋ ਕੇ ਆਉਟ ਸਾਇਡ ਜਾ ਕੇ ਇੱਕ ਟਾਹਲੀ ਦੇ ਦਰਖਤ ’ਚ ਜਾ ਟਕਰਾਇਆ, ਜਿਸ ਕਾਰਣ ਟਰੈਕਟਰ ਤਾਂ ਚਕਨਾਂ ਚੂਰ ਹੋ ਗਿਆ ਪਰ ਟਰੈਕਟਰ ਚਾਲਕ ਜਿਸ ਦੀ ਪਹਿਚਾਨ ਜੱਗੀ ਪੁੱਤਰ ਮੁਲਤਾਨੀ ਵਾਸੀ ਤਲਵਾੜਾ ਵਜੋਂ ਹੋਈ ਹੈ, ਨੂੰ ਗੰਭੀਰ ਸੱਟਾਂ ਲਗੀਆਂ। ਜਿਸ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ ।
ਇਹ ਵੀ ਪੜ੍ਹੋ- ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ ਮਾਲਕਾਂ ਦੇ ਉਡਾਏ ਹੋਸ਼
ਦੂਸਰੀ ਸੜਕ ਦੁਰਘਟਨਾਂ ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਸ੍ਰੀ ਗੁਰੂਦੁਆਰਾ ਥੜਾ ਸਾਹਿਬ ਦੇ ਸਾਹਮਣੇ ਹੋਈ ਜਿੱਥੇ ਇੱਕ ਟਿੱਪਰ ਨੰਬਰ ਪੀ.ਬੀ.07-ਸੀ.ਜੇ.-9191 ਜਿਸ ਨੂੰ ਮੋਨੂੰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੱਟੀਆਂ ਰਾਜਪੂਤਾਂ ਮੁਕੇਰੀਆਂ ਚਲਾ ਰਿਹਾ ਸੀ । ਟਿੱਪਰ ਬਜਰੀ ਨਾਲ ਲੋਡ ਸੀ ਅਤੇ ਤਲਵਾੜਾ ਸਾਇਡ ਤੋਂ ਹਾਜੀਪੁਰ ਵੱਲ ਆ ਰਿਹਾ ਸੀ, ਜਦੋਂ ਇਹ ਟਿੱਪਰ ਥੜਾ ਸਾਹਿਬ ਸ੍ਰੀ ਗੁਰੂਦੁਆਰਾ ਸਾਹਿਬ ਦੇ ਲਾਗੇ ਪੁੱਜਾ ਤਾਂ ਬੇਕਾਬੂ ਹੋ ਕੇ ਸੜਕ ਕਿਨਾਰੇ ਸਫ਼ੈਦੇ ਦੇ ਦਰਖਤ ਨਾਲ ਜਾ ਟਕਰਾਇਆ । ਜਿਸ ਕਾਰਣ ਟਿੱਪਰ ਚਾਲਕ ਮੋਨੂੰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ । ਦੁਰਘਟਨਾ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਚਾਲਕ ਮੋਨੂੰ ਕੁਮਾਰ ਦੀ ਲਾਸ਼ ਨੂੰ ਬੜੀ ਮੇਹਨਤ ਨਾਲ ਟਿੱਪਰ 'ਚੋਂ ਬਾਹਰ ਕੱਢਿਆ । ਸੂਚਨਾ ਮਿਲਣ ਦੇ ਹਾਜੀਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਦੋਵਾਂ ਸੜਕ ਦੁਰਘਟਨਾਵਾਂ ਦੀ ਜਾਂਚ ਦੇ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
NIT ਜਲੰਧਰ ਦਾ 21ਵਾਂ ਕੋਨਵੋਕੇਸ਼ਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ
NEXT STORY