ਜਲੰਧਰ : ਡਾ. ਬੀ. ਆਰ. ਅੰਬੇਡਕਰ ਰਾਸ਼ਟਰੀ ਤਕਨਾਲੋਜੀ ਸੰਸਥਾਨ ਜਲੰਧਰ ਵਲੋਂ 16 ਜਨਵਰੀ 2026 ਨੂੰ ਆਪਣੇ ਕੈਂਪਸ ਵਿਚ 21ਵਾਂ ਕੋਨਵੋਕੇਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੋਨਵੋਕੇਸ਼ਨ ਵਿਚ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਜੋ ਸੰਸਥਾਨ ਲਈ ਮਾਣ ਅਤੇ ਰਾਸ਼ਟਰੀ ਮਹੱਤਵ ਵਾਲਾ ਮੌਕਾ ਹੈ। ਕੋਨਵੋਕੇਸ਼ਨ ਦੌਰਾਨ ਕੁੱਲ 1,452 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿਚ 1,011 ਅੰਡਰਗ੍ਰੇਜੂਏਟ (ਬੀ.ਟੈਕ.), 238 ਪੋਸਟਗ੍ਰੇਜੂਏਟ (ਐੱਮ.ਟੈਕ.), 21 ਐਮਬੀਏ, 90 ਐਮ.ਐਸਸੀ. ਅਤੇ 92 ਪੀਐਚਡੀ ਵਿਦਿਆਰਥੀ ਸ਼ਾਮਲ ਹਨ। ਇਹ ਸਮਾਰੋਹ ਵਿਦਿਆਰਥੀਆਂ ਦੀਆਂ ਅਕਾਦਮਿਕ ਉਪਲਬਧੀਆਂ ਦਾ ਉਤਸਵ ਹੋਵੇਗਾ।
ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਹਿਤ ਕਈ ਸ਼ਖਸੀਅਤਾਂ ਦੇ ਹਾਜ਼ਰ ਹੋਣ ਦੀ ਸੰਭਾਵਨਾ ਹੈ, ਜੋ ਸੰਸਥਾਨ ਦੀ ਰਾਸ਼ਟਰੀ ਪਛਾਣ ਅਤੇ ਅਕਾਦਮਿਕ ਦਰਜੇ ਨੂੰ ਦਰਸਾਉਂਦਾ ਹੈ। ਸਮਾਰੋਹ ਦੌਰਾਨ ਕੁੱਲ 31 ਅਵਾਰਡ ਦਿੱਤੇ ਜਾਣਗੇ, ਜਿਸ ਵਿਚ 30 ਵਿਸ਼ੇਵਾਰ ਅਵਾਰਡ ਅਤੇ ਇਕ ਓਵਰਆਲ ਬੀ.ਟੈਕ. ਟੌਪਰ ਅਵਾਰਡ ਸ਼ਾਮਿਲ ਹੈ। ਇਹ ਅਵਾਰਡ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਤਮ ਅਕਾਦਮਿਕ ਪ੍ਰਦਰਸ਼ਨ ਲਈ ਦਿੱਤੇ ਜਾਣਗੇ। ਕੋਨਵੋਕੇਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੋ. ਬਿਨੋਦ ਕੁਮਾਰ ਕੰਨੌਜੀਆ, ਨਿਰਦੇਸ਼ਕ, ਐਨਆਈਟੀ ਜਲੰਧਰ ਨੇ ਕਿਹਾ ਕਿ ਇਹ ਸਮਾਰੋਹ ਵਿਦਿਆਰਥੀਆਂ ਦੀਆਂ ਅਕਾਦਮਿਕ ਉਪਲੱਬਧੀਆਂ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾਨ ਦੀ ਗੁਣਵੱਤਾਪੂਰਣ ਤਕਨੀਕੀ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਬੱਧਤਾ ਨੂੰ ਵੀ ਦਰਸਾਉਂਦਾ ਹੈ। ਪ੍ਰੋ. ਕੰਨੌਜੀਆ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਅਤੇ ਹੋਰ ਮਹਿਮਾਨਾਂ ਦੀ ਹਾਜ਼ਰੀ ਐਨਆਈਟੀ ਜਲੰਧਰ ਲਈ ਮਾਣ ਅਤੇ ਪ੍ਰੇਰਣਾ ਦਾ ਮੌਕਾ ਹੈ।
ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ ਮਾਲਕਾਂ ਦੇ ਉਡਾਏ ਹੋਸ਼
NEXT STORY