ਜਲੰਧਰ (ਵਰੁਣ)– ਯੂ.ਪੀ. ਤੋਂ ਜਲੰਧਰ ਅਫੀਮ ਦੀ ਸਪਲਾਈ ਦੇਣ ਆਏ ਡਲਿਵਰੀ ਬੁਆਏ ਨੂੰ ਸੀ.ਆਈ.ਏ. ਸਟਾਫ ਨੇ ਲਾਡੋਵਾਲੀ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਲੰਧਰ ਦੀ ਉਸ ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਯੂ.ਪੀ. ਤੋਂ ਅਫੀਮ ਮੰਗਵਾਈ ਸੀ। ਮੁਲਜ਼ਮਾਂ ਕੋਲੋਂ ਕੁੱਲ 2 ਕਿਲੋ ਅਫੀਮ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ
ਡੀ.ਸੀ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਆਪਣੀ ਟੀਮ ਨਾਲ ਪੋਲੀਟੈਕਨੀਕਲ ਕਾਲਜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਲਾਡੋਵਾਲੀ ਰੋਡ ਰੇਲਵੇ ਫਾਟਕ ਵੱਲੋਂ ਪੈਦਲ ਆ ਰਹੇ ਇਕ ਨੌਜਵਾਨ ਅਤੇ ਔਰਤ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਜਵਾਬ ਤੋਂ ਸੰਤੁਸ਼ਟ ਨਾ ਹੋਣ ਕਾਰਨ ਪੁਲਸ ਟੀਮ ਨੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਤੋਂ 2 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਪੁੱਤਰ ਲਛਮੀ ਨਾਰਾਇਣ ਨਿਵਾਸੀ ਬਰੇਲੀ ਯੂ.ਪੀ. ਅਤੇ ਜੁਬੈਦਾ ਪਤਨੀ ਮੁਨਸ਼ੀ ਖਾਨ ਨਿਵਾਸੀ ਕੋਟਲਾ ਜਲੰਧਰ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ''ਮੈਂ ਕਾਨੂੰਨ ਨੂੰ ਨਹੀਂ ਮੰਨਦਾ'' ਕਹਿ ਕੇ 17 ਸਾਲਾ ਮੁੰਡੇ ਦਾ ਕੀਤਾ ਵਿਆਹ, ਪਿਓ-ਦਾਦੇ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਡੀ.ਸੀ.ਪੀ. ਨੇ ਦੱਸਿਆ ਕਿ ਜੁਬੈਦਾ ਜਲੰਧਰ ਵਿਚ ਪ੍ਰਚੂਨ ਅਫੀਮ ਵੇਚਦੀ ਹੈ, ਜਿਸ ਨੇ ਯੂ.ਪੀ. ਦੇ ਸਮੱਗਲਰ ਤੋਂ ਅਫੀਮ ਮੰਗਵਾਈ ਸੀ। ਉਥੋਂ ਰਾਜ ਕੁਮਾਰ ਅਫੀਮ ਦੀ ਸਪਲਾਈ ਦੇਣ ਆਇਆ ਸੀ। ਮੁਲਜ਼ਮ ਰਾਜ ਕੁਮਾਰ ਖ਼ਿਲਾਫ਼ ਯੂ.ਪੀ. ਵਿਚ ਵੀ ਨਸ਼ਾ ਵੇਚਣ ਦਾ ਕੇਸ ਦਰਜ ਹੈ, ਜਦੋਂ ਕਿ ਜੁਬੈਦਾ ਖ਼ਿਲਾਫ਼ ਲੁਧਿਆਣਾ ਦੇ ਜੀ.ਆਰ.ਪੀ. ਥਾਣੇ ਵਿਚ ਨਸ਼ੇ ਦਾ ਹੀ ਕੇਸ ਦਰਜ ਹੈ। ਪੁਲਸ ਨੇ ਦੋਵਾਂ ਨੂੰ ਰਿਮਾਂਡ ’ਤੇ ਲੈ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਲਿੰਕ ਘੋਖੇ ਜਾ ਰਹੇ ਹਨ।
ਇਹ ਵੀ ਪੜ੍ਹੋ- ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਘਬਰਾਈ 10 ਸਾਲਾ ਬੱਚੀ, ਪੈਨਿਕ ਅਟੈਕ ਕਾਰਨ ਹੋ ਗਈ ਮਾਸੂਮ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਇਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ 'ਚ SDO ਅਤੇ ਹੈਲਪਰ ਕੀਤੇ ਕਾਬੂ
NEXT STORY