ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਦਰ ਅਤੇ ਮਾਡਲ ਟਾਊਨ ਪੁਲਸ ਨੇ ਜੂਆ ਐਕਟ ਤਹਿਤ ਇਕ-ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਦੇ ਏ. ਐੱਸ. ਆਈ. ਸਤਨਾਮ ਸਿੰਘ ਗਸ਼ਤ ਦੌਰਾਨ ਕੁਸ਼ਟ ਆਸ਼ਰਮ ਨੇੜੇ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੋਹਿਤ ਪੁੱਤਰ ਰਮੇਸ਼ ਕੁਮਾਰ ਵਾਸੀ ਕੋਟਲਾ ਗੌਂਸਪੁਰ ਟੀ-ਪੁਆਇੰਟ ਆਦਮਵਾਲ ਨੇੜੇ ਖੁੱਲ੍ਹੇਆਮ ਪਰਚੀ ਦੜਾ-ਸੱਟਾ ਲਗਾ ਰਿਹਾ ਹੈ। ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ।
ਜਦੋਂ ਸੂਚਨਾ ਮਿਲਣ ’ਤੇ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਨੇ ਰੋਹਿਤ ਕੁਮਾਰ ਨੂੰ ਭਾਰੀ ਦੜਾ-ਸੱਟਾ ਲਾਉਂਦੇ ਹੋਏ 1700 ਰੁਪਏ ਸਮੇਤ ਕਾਬੂ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੇ ਸਬ-ਇੰਸਪੈਕਟਰ ਚਤਵਿੰਦਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪ੍ਰੇਮਨਾਥ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਬੱਸੀ ਖਵਾਜੂ ਬੱਸ ਸਟੈਂਡ ਦੀ ਪਿਛਲੀ ਗਲੀ ਵਿਚ ਖੜ੍ਹਾ ਹੋ ਕੇ ਸ਼ਰੇਆਮ ਦੜੇ-ਸੱਟੇ ਦਾ ਧੰਦਾ ਕਰਦਾ ਹੈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਬਾਲ ਪੈੱਨ, ਗੱਤੇ ਦਾ ਇਕ ਟੁਕੜਾ, ਦੜੇ-ਸੱਟੇ ਦੀ ਪਰਚੀ ਅਤੇ 9540 ਰੁਪਏ ਬਰਾਮਦ ਕੀਤੇ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਖ਼ੂਬ ਵਾਇਰਲ ਹੋ ਰਹੀਆਂ ਨੇ ਜਲੰਧਰ ਦੀਆਂ ਇਹ ਤਸਵੀਰਾਂ, ਕਲਿੱਕ ਕਰਦੇ ਹੀ ਛੁੱਟਣ ਲੱਗੇ ਲੋਕਾਂ ਦੇ ਪਸੀਨੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹੁਤਾ ਨੂੰ ਤੰਗ ਕਰਨ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ
NEXT STORY