ਜਲੰਧਰ(ਜ. ਬ.)— ਰਾਮਾ ਮੰਡੀ ਵੱਲੋਂ ਆ ਰਹੀ ਟਰੈਫਿਕ ਦੀ ਰਫਤਾਰ ਘੱਟ ਕਰਨ ਲਈ ਨਵੇਂ ਬਣੇ ਪੀ. ਏ. ਪੀ ਫਲਾਈਓਵਰ 'ਤੇ 103 ਰੰਬਲ ਸਪ ਲਗਾ ਦਿੱਤੇ ਗਏ ਹਨ। ਇਹ ਰੰਬਲ ਵਿਪ ਫਲਾਈਓਵਰ ਉਤਰਨ ਤੋਂ ਪਹਿਲਾਂ ਹੀ ਲਾਏ ਗ ਹਨ ਤਾਂ ਜੋ ਸਿਟੀ ਤੋਂ ਚੁਗਿੱਟੀ ਲਈ ਨਿਕਲੀ ਟਰੈਫਿਕ ਨਾਲ ਮਰਜ ਹੋਣ ਤੋਂ ਪਹਿਲਾਂ ਫਲਾਈਓਵਰ ਤੋਂ ਉਤਰਨ ਵਾਲੀ ਟਰੈਫਿਕ ਦੇ ਸਪੀਡ ਘੱਟ ਹੋਵੇ ਅਤੇ ਐਕਸੀਡੈਂਟ ਨਾ ਹੋਣ। ਸ਼ਨੀਵਾਰ ਨੂੰ ਫਲਾਈਓਵਰ ਨੂੰ ਰੰਬਲ ਸਟ੍ਰਿਪ ਹੀ ਨਹੀਂ ਸਗੋਂ ਬਲਿੰਕਸ ਵੀ ਲਗਾ ਦਿੱਤੇ ਗਏ ਹਨ। ਹਾਲਾਂਕਿ ਲੁਧਿਆਣਾ-ਅੰਮ੍ਰਿਤਸਰ ਲੇਨ ਨੂੰ ਦੁਬਾਰਾ ਖੋਲ੍ਹਣ ਦਾ ਸਮਾਂ ਅਜੇ ਨਿਰਧਾਰਤ ਨਹੀਂ ਕੀਤਾ ਗਿਆ।
ਦੂਜੇ ਪਾਸੇ ਸੋਮਾ ਕੰਪਨੀ ਪੀ. ਏ. ਪੀ. ਆਰ. ਓ. ਬੀ. 'ਤੇ ਟਰੈਫਿਕ ਚੜ੍ਹਾਉਣ ਲਈ ਰੈਂਪ ਲਗਾਉਣ ਦਾ ਕੰਮ ਜਲਦੀ ਸ਼ੁਰੂ ਕਰ ਸਕਦੀ ਹੈ। ਸ਼ਨੀਵਾਰ ਨੂੰ ਕੈਂਪ ਲਗਾਉਣ ਲਈ ਸੋਮਾ ਕੰਪਨੀ ਦੇ ਇੰਜੀਨੀਅਰਾਂ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਵੀ ਲਿਆ। ਜੋਕਰ ਰੈਂਪ ਲਗਾ ਕੇ ਆਰ. ਓ. ਬੀ. ਨੂੰ ਸ਼ੁਰੂਆਤ ਤੋਂ ਹੀ ਚੌੜ੍ਹਾ ਕਰ ਦਿੱਤਾ ਜਾਵੇ ਤਾਂ ਅੱਗੇ ਜਾ ਕੇ ਦੋਬਾਰਾ ਤੋਂ ਆਰ. ਓ. ਬੀ. ਦੀ ਚੜ੍ਹਾਈ ਘੱਟ ਹੋਣ ਕਾਰਨ ਵਾਹਨਾਂ ਦੇ ਫਸਣ ਦਾ ਡਰ ਹੈ। ਫਿਲਹਾਲ ਅੰਮ੍ਰਿਤਸਰ ਜਾਣ ਵਾਲੀ ਟਰੈਫਿਕ ਪੀ. ਏ. ਪੀ. ਚੌਕ ਤੋਂ ਸਲਿੱਪ ਰੋਡ ਤੋਂ ਹੁੰਦੇ ਹੋਏ ਪੀ. ਏ. ਪੀ. |ਆਰ. ਓ. ਬੀ. 'ਤੇ ਚੜ੍ਹੇਗੀ। ਅਜੇ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਸਿਟੀ ਤੋਂ ਚੁਗਿੱਟੀ ਜਾਣ ਵਾਲੀ ਟਰੈਫਿਕ ਰਾਮਾ ਮੰਡੀ ਚੌਕ ਵੱਲੋਂ ਯੂ ਟਰਨ ਕਰਵਾ ਕੇ ਫਲਾਈਓਵਰ 'ਤੇ ਚੜ੍ਹਾਈ ਜਾਵੇਗੀ ਜਾਂ ਫਿਰ ਪੁਰਾਣੇ ਤਰੀਕੇ ਨਾਲ ਹੀ ਚੁਗਿੱਟੀ ਵੱਲ ਜਾਵੇਗੀ।
ਭੁਰ ਮੰਡੀ ਸਾਈਡ ਦੀ ਸਲਿੱਪ ਰੋਡ ਤੋਂ ਕਬਜ਼ਾ ਹਟਵਾਇਆ
ਟਰੈਫਿਕ ਪੁਲਸ ਅਤੇ ਥਾਣਾ ਕੈਂਟ ਦੀ ਪੁਲਸ ਨੇ ਕੁਰ ਮੰਡੀ ਸਾਈਡ ਸਲਿੱਪ ਰੋਡ ਤੇ ਕੀਤਾ ਕਬਜ਼ਾ ਹਟਵਾ ਲਿਆ ਹੈ । ਸਲਿੱਪ ਰੋਡ ਤੇ ਕੁਝ ਲੋਕਾਂ ਨੇ ਸੀਮੈਂਟ ਦੇ ਸਟਾਰ ਰੱਖ ਕੇ ਬੰਦ ਕੀਤਾ ਹੋਇਆ ਸੀ ਤਾਂ ਜੋ ਸਲਿੱਪ ਰੋਡ ਤੋਂ ਕੋਈ ਵਾਹਨ ਨਾ ਲੰਘ ਸਕੇ। ਏ. ਡੀ. ਸੀ. ਪੀ. ਟਰੈਫਿਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਲਿੱਪ ਰੋਡ ਬਿਲਕੁਲ ਤਿਆਰ ਸੀ ਪਰ ਕੁਝ ਲੋਕਾਂ ਨੇ ਨਾਜਾਇਜ਼ ਫਾਇਦਿਆਂ ਲਈ ਉਸ ਨੂੰ ਰੋਕ ਲਿਆ ਸੀ । ਕਰੇਨ ਦੀ ਮਦਦ ਨਾਲ ਸੀਮੈਂਟ ਦੇ ਸਟਾਪਰ ਸ਼ਨੀਵਾਰ ਨੂੰ ਉਠਾ ਦਿੱਤੇ ਗਏ ਅਤੇ ਸਲਿੱਪ ਰੋਡ ਚਾਲੂ ਕਰ ਦਿੱਤਾ ਗਿਆ।
ਫਲਾਈਓਵਰ ਚੜ੍ਹਨ ਤੋਂ ਪਹਿਲਾਂ ਹੀ ਬੱਸ ਚਾਲਕ ਬਣਾ ਰਹੇ ਨਾਜਾਇਜ਼ ਸਟਾਪਰ ਪੁਆਇੰਟ
ਅਜੇ ਫਲਾਈਓਵਰ ਨੂੰ ਖੁੱਲ੍ਹੇ ਇਕ ਦਿਨ ਵੀ ਨਹੀਂ ਹੋਇਆ ਕਿ ਬੱਸ ਡਰਾਈਵਰਾਂ ਨੇ ਫਲਾਈਓਵਰ ਚੜ੍ਹਨ ਤੋਂ ਪਹਿਲਾਂ ਹੀ ਨਾਜਾਇਜ਼ ਤਰੀਕੇ ਨਾਲ ਸਟਾਪਰ ਪੁਆਇੰਟ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਅੰਮ੍ਰਿਤਸਰ ਤੋਂ ਚੱਲ ਕੇ ਸਿੱਧਾ ਲੁਧਿਆਣਾ ਜਾਣ ਵਾਲੀਆਂ ਬੱਸਾਂ ਦੇ ਡਰਾਈਵਰ ਫਲਾਈਓਵਰ ਚੜ੍ਹਨ ਤੋਂ ਪਹਿਲਾਂ ਹੀ ਪੀ. ਏ. ਪੀ. ਚੌਕ ਉਤਰਨ ਵਾਲੀਆਂ ਸਵਾਰੀਆਂ ਨੂੰ ਬੱਸਾਂ ਰੋਕ ਕੇ ਉਤਾਰ ਰਹੇ ਹਨ। ਇਸ ਨਾਲ ਜਾਮ ਲੱਗਣ ਸੰਭਵ ਵੀ ਹੈ। ਜੇਕਰ ਇਨ੍ਹਾਂ ਬੱਸ ਡਰਾਈਵਰਾਂ ਨੂੰ ਰੋਕਿਆ ਨਹੀਂ ਗਿਆ ਤਾਂ ਡਰਾਈਵਰ ਪੱਕਾ ਹੈ ਉਥੇ ਸਟਾਪਰ ਪੁਆਇੰਟ ਬਣਾ ਲੈਣਗੇ।
ਸਾਈਡ ਬੋਰਡ ਨਾ ਹੋਣ ਕਰਕੇ ਫਲਾਈਓਵਰ ਚੜ੍ਹ ਰਿਹਾ ਹੈ ਜਲੰਧਰ ਆਉਣ ਵਾਲਾ ਟਰੈਫਿਕ
ਜਲੰਧਰ ਜਾਣ ਵਾਲਾ ਟਰੈਫਿਕ ਸਾਈਨ ਬੋਰਡ ਨਾ ਲੱਗਾ ਹੋਣ ਕਾਰਨ ਫਲਾਈਓਵਰ 'ਤੇ ਜਾ ਰਿਹਾ ਹੈ। ਸ਼ਨੀਵਾਰ ਨੂੰ ਕਈ ਗੱਡੀਆਂ ਫਲਾਈਓਵਰ 'ਤੇ ਚੜ੍ਹ ਗਈਆਂ ਅਤੇ ਫਿਰ ਬੈਕ ਕਰਕੇ ਗੱਡੀਆਂ ਵਾਪਸ ਹੇਠਾਂ ਉਤਰੀਆਂ, ਜਿਸ ਕਾਰਨ ਜਾਮ ਲੱਗਣਾ ਸ਼ੁਰੂ ਹੋ ਗਿਆ। ਹਾਲਾਂਕਿ ਜਾਮ ਜ਼ਿਆਦਾ ਨਹੀਂ ਸੀ ਪਰ ਜੇਕਰ ਫਲਾਈਓਵਰ ਤੋਂ ਪਹਿਲਾਂ ਹੀ ਸਾਈਨ ਬੋਰਡ ਲਗਾ ਦਿੱਤੇ ਜਾਣ ਤਾਂ ਫਲਾਈਓਵਰ 'ਤੇ ਸਿਰਫ ਲੁਧਿਆਣਾ ਜਾਣ ਵਾਲਾ ਟਰੈਫਿਕ ਹੀ ਚੜੇਗਾ, ਜਦਕਿ ਜਲੰਧਰ ਐਂਟਰੀ ਲੈਣ ਵਾਲਾ ਟਰੈਫਿਕ ਸਰਵਿਸ ਲੇਨ ਤੋਂ ਹੁੰਦੇ ਹੋਏ ਜਲੰਧਰ 'ਚ ਆਸਾਨੀ ਨਾਲ ਐਂਟਰੀ ਲਵੇਗਾ।
Punjab Wrap Up: ਪੜ੍ਹੋ 31 ਮਾਰਚ ਦੀਆਂ ਵੱਡੀਆਂ ਖਬਰਾਂ
NEXT STORY