ਜਲੰਧਰ (ਖੁਰਾਣਾ)–ਪਿਛਲੇ ਕਈ ਸਾਲਾਂ ਤੋਂ ਥੀਏਟਰ ਕਰ ਰਹੇ ਆਰਟਿਸਟਾਂ ਦੇ ਇਕ ਗਰੁੱਪ ਨੇ ਰੇਖਾ ਕਸ਼ਯਪ ਦੀ ਅਗਵਾਈ ਵਿਚ ਵੀਰਵਾਰ ਇਕ ਅਨੋਖਾ ਪ੍ਰਦਰਸ਼ਨ ਕਰਕੇ ਹਜ਼ਾਰਾਂ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਗਰੁੱਪ ਦੇ 9 ਮੈਂਬਰਾਂ ਨੇ ਭੂਤ ਦਾ ਪਹਿਰਾਵਾ ਧਾਰਨ ਕਰਕੇ ਲਗਭਗ ਅੱਧਾ ਘੰਟਾ ਉਸ ਵਰਕਸ਼ਾਪ ਚੌਂਕ ਵਿਚ ਖੂਬ ਧਮਾਲ ਮਚਾਈ, ਜਿਸ ਨੂੰ ਪਿਛਲੇ 3 ਸਾਲਾਂ ਦੌਰਾਨ ਜਲੰਧਰ ਨਗਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਵੱਲੋਂ ਪਤਾ ਨਹੀਂ ਕਿੰਨੀ ਵਾਰ ਪੁੱਟਿਆ ਜਾ ਚੁੱਕਾ ਹੈ। ਇਨ੍ਹਾਂ ਭੂਤਾਂ ਨੇ ਨੱਚ-ਨੱਚ ਕੇ ਜਿੱਥੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਸਰਕਾਰੀ ਸਿਸਟਮ ਦੀਆਂ ਖ਼ੂਬ ਧੱਜੀਆਂ ਉਡਾਈਆਂ, ਉਥੇ ਹੀ ਇਸ ਭੂਤਾਂ ਦੀ ਟੀਮ ਲੀਡਰ ਰੇਖਾ ਕਸ਼ਯਪ ਨੇ ਕਿਹਾ ਕਿ ਇਥੇ ਪਿਛਲੇ 3 ਸਾਲਾਂ ਦੌਰਾਨ ਲਗਭਗ 25 ਲੋਕ ਆਪਣੀਆਂ ਹੱਡੀਆਂ ਤੁੜਵਾ ਚੁੱਕੇ ਹਨ ਜਾਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਸੱਟਾਂ ਲੱਗੀਆਂ ਹਨ ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿਚ ਪੈਦਲ ਚੱਲਣ ਵਾਲੇ ਲੋਕਾਂ ਲਈ ਕੋਈ ਰਸਤਾ ਤਕ ਨਹੀਂ ਹੈ ਅਤੇ ਮੇਨ ਚੌਂਕਾਂ ਅਤੇ ਸੜਕਾਂ ’ਤੇ ਵੀ ਜ਼ੈਬਰਾ ਕਰਾਸਿੰਗ ਦੇ ਨਿਸ਼ਾਨ ਤਕ ਨਹੀਂ ਲੱਗੇ ਹਨ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ
3 ਸਾਲਾਂ ’ਚ 6 ਵਾਰ ਪੁੱਟਿਆ ਜਾ ਚੁੱਕਿਐ ਵਰਕਸ਼ਾਪ ਚੌਂਕ
ਪਿਛਲੇ 3 ਸਾਲਾਂ ਦੌਰਾਨ ਉਸ ਵਰਕਸ਼ਾਪ ਚੌਂਕ ਨੂੰ ਲਗਭਗ 3 ਵਾਰ ਪੁੱਟਿਆ ਜਾ ਚੁੱਕਾ ਹੈ, ਜਿੱਥੇ ਕਦੀ ਕੋਈ ਸਮੱਸਿਆ ਸੀ ਹੀ ਨਹੀਂ। ਪੁਟਾਈ ਵੀ ਇੰਨੀ ਡੂੰਘੀ ਕੀਤੀ ਜਾਂਦੀ ਹੈ ਕਿ ਜਿਵੇਂ ਲੱਗਦਾ ਹੈ ਕਿ ਉਥੇ ਹੁਣ ਤਕ ਪਤਾਲ ਤਕ ਜਾਣ ਦਾ ਰਸਤਾ ਹੀ ਬਣ ਗਿਆ ਹੋਵੇਗਾ। ਵਾਰ-ਵਾਰ ਹੋ ਰਹੀ ਪੁਟਾਈ ਕਾਰਨ ਪਿਛਲੇ 3 ਸਾਲਾਂ ਤੋਂ ਇਸ ਇਲਾਕੇ ਦੇ ਲੋਕ ਧੂੜ-ਮਿੱਟੀ ਫੱਕ ਰਹੇ ਹਨ, ਜਿਸ ਨਾਲ ਕਈ ਤਾਂ ਦਮੇ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅੱਜ ਵੀ ਉਥੇ ਸਮਾਰਟ ਰੋਡ ਦਾ ਨਿਰਮਾਣ ਚੱਲ ਰਿਹਾ ਹੈ। ਇਸ ਚੌਕ ਲਈ ਜਲੰਧਰ ਨਿਗਮ ਅਤੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਪਹਿਲਾਂ ਤਾਂ ਇਕ ਕਰੋੜ ਰੁਪਿਆ ਲਾ ਕੇ ਸੁੰਦਰ ਬਣਾਉਣ ਦਾ ਪ੍ਰਾਜੈਕਟ ਤਿਆਰ ਕਰ ਲਿਆ। ਇਸ ਪ੍ਰਾਜੈਕਟ ਕਾਰਨ ਚੌਕ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਅਤੇ ਉਸ ਨੂੰ ਹੋਰ ਛੋਟਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ
ਇਕ ਕਰੋੜ ਰੁਪਿਆ ਲਾ ਕੇ ਵੀ ਜਦੋਂ ਇਸ ਚੌਕ ਦੀ ਹਾਲਤ ਨਾ ਸੁਧਰੀ ਤਾਂ ਉਪਰੋਂ ਸਮਾਰਟ ਸਿਟੀ ਦਾ ਇਕ ਹੋਰ ਪ੍ਰਾਜੈਕਟ ਸਰਫੇਸ ਵਾਟਰ ਇਥੇ ਲਾਂਚ ਕਰ ਦਿੱਤਾ ਗਿਆ। ਉਸ ਪ੍ਰਾਜੈਕਟ ਤਹਿਤ ਪਾਣੀ ਦੇ ਵੱਡੇ-ਵੱਡੇ ਪਾਈਪ ਪਾ ਕੇ ਪੂਰੇ ਚੌਕ ਨੂੰ ਫਿਰ ਪੁੱਟ ਦਿੱਤਾ ਗਿ ਆ ਅਤੇ 1-1 ਕਰੋੜ ਰੁਪਿਆ ਮਿੱਟੀ ਵਿਚ ਵਹਿ ਗਿਆ। ਇੰਨੇ ਵਿਚ ਸਮਾਰਟ ਸਿਟੀ ਦਾ ਤੀਜਾ ਪ੍ਰਾਜੈਕਟ ਵੀ ਇਥੋਂ ਲਾਂਚ ਹੋਇਆ, ਜਿਸ ਤਹਿਤ 50 ਕਰੋੜ ਰੁਪਏ ਵਾਲੀ ਸਮਾਰਟ ਰੋਡ ਇਥੇ ਬਣਾ ਦਿੱਤੀ ਗਈ। ਕਰੋੜਾਂ ਨਾਲ ਬਣੀ ਸਮਾਰਟ ਰੋਡ ਵੀ ਪਿਛਲੇ ਮਹੀਨੇ ਬੈਠ ਗਈ ਸੀ। ਹੁਣ ਇਹ ਚੌਂਕ ਕਦੋਂ ਟਰੈਫਿਕ ਲਈ ਖੁੱਲ੍ਹੇਗਾ, ਕਹਿਣਾ ਕਾਫ਼ੀ ਮੁਸ਼ਕਿਲ ਹੈ। ਭੂਤਾਂ ਦੇ ਪ੍ਰਦਰਸ਼ਨ ਨੇ ਜਲੰਧਰ ਨਿਗਮ ਅਤੇ ਸਮਾਰਟ ਸਿਟੀ ਵਿਚ ਬੈਠੇ ਸਰਕਾਰੀ ਅਧਿਕਾਰੀਆਂ ਨੂੰ ਕਾਫ਼ੀ ਸ਼ਰਮਸ਼ਾਰ ਕੀਤਾ।
ਇਹ ਵੀ ਪੜ੍ਹੋ- ਹੈਵਾਨ ਬਣਿਆ ਪਿਓ, ਧੀ ਨੂੰ ਕਰੰਟ ਲਗਾ ਕੇ ਕੀਤਾ ਜਬਰ-ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬਿਸਤ-ਦੁਆਬ ਹੋ ਰਹੀ ਓਵਰਫਲੋਅ, ਜਲੰਧਰ ਦੇ ਇਸ ਇਲਾਕੇ ਦੇ ਲੋਕਾਂ ਨੂੰ ਸਤਾਉਣ ਲੱਗਾ ਹੜ੍ਹ ਦਾ ਡਰ
NEXT STORY