ਤਲਵਾੜਾ (ਹਰਵਿੰਦਰ ਜੋਸ਼ੀ) : ਤਲਵਾੜਾ ਪੁਲਸ ਸਟੇਸ਼ਨ ਵਿਖੇ ਇਕ ਵਿਅਕਤੀ ਨਾਲ ਮਾਰ ਕੁੱਟ ਕਰਨ ਤੇ 9 ਲੋਕਾਂ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ’ਚ ਸੁਭਾਸ਼ ਚੰਦ ਪੁੱਤਰ ਨੱਥੂ ਰਾਮ ਵਾਸੀ ਭੋਲ ਕਲੋਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਿਰਨ ਬਾਲਾ, ਭਰਾ ਇੰਦਰਪਾਲ, ਭਤੀਜਾ ਲਖਵਿੰਦਰ ਸਿੰਘ ਪੁੱਤਰ ਕ੍ਰਿਸ਼ਨ ਲਾਲ, ਪਰਦੀਪ ਪੁੱਤਰ ਰਾਮ ਸਰੂਪ ਅਤੇ ਮੇਰੀ ਭਰਜਾਈ ਬਬੀਤਾ ਰਾਣੀ ਪਤਨੀ ਇੰਦਰਪਾਲ ਨਾਲ ਖੇਤ ਵਿਚ ਵਹਾਈ ਕਰ ਰਹੇ ਸੀ ਤਾਂ ਜਤਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਦਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਮੀਰਾਂ ਦੇਵੀ ਪਤਨੀ ਦਵਿੰਦਰ ਸਿੰਘ, ਰਜਨੀ ਪਤਨੀ ਰਜਿੰਦਰ ਸਿੰਘ, ਭਾਗਵੰਤੀ ਦੇਵੀ ਪਤਨੀ ਬਲਦੇਵ ਸਿੰਘ, ਅਨੁਰਾਧਾ ਪਤਨੀ ਦਿਨੇਸ਼ ਕੁਮਾਰ, ਰਕਸ਼ਾ ਪਤਨੀ ਤਰਸੇਮ ਸਿੰਘ ਅਤੇ ਸੁਦੇਸ਼ ਕੁਮਾਰੀ ਪਤਨੀ ਕਸ਼ਮੀਰ ਸਿੰਘ ਮੌਕਾ 'ਤੇ ਆ ਆਏ।
ਇਸ ਦੌਰਾਨ ਉਕਤ ਲੋਕਾਂ ਨੇ ਉਨ੍ਹਾਂ ਦੀ ਕੁੱਟ ਮਾਰ ਕੀਤੀ ਅਤੇ ਖੇਤਾਂ ਨੂੰ ਲਗਾਏ ਹੋਏ ਤਾਰ ਅਤੇ ਸੀਮਿੰਟ ਦੇ ਪਿੱਲਰ ਉਖਾੜ ਕੇ ਸੁੱਟ ਦਿੱਤੇ। ਤਲਵਾੜਾ ਪੁਲਸ ਸਟੇਸ਼ਨ ਵਿਖੇ ਜਤਿੰਦਰ ਸਿੰਘ, ਦਵਿੰਦਰ ਸਿੰਘ, ਰਜਿੰਦਰ ਸਿੰਘ, ਮੀਰਾਂ ਦੇਵੀ, ਰਜਨੀ, ਭਾਗਵੰਤੀ ਦੇਵੀ, ਅਨੁਰਾਧਾ, ਰਕਸ਼ਾ ਅਤੇ ਸੁਦੇਸ ਕੁਮਾਰੀ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
New Zealand ਤੇ Australia ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਕਾਮਿਆਂ ਲਈ ਖੁੱਲ੍ਹ ਗਏ ਦਰਵਾਜ਼ੇ
NEXT STORY