ਅੰਮ੍ਰਿਤਸਰ (ਨੀਰਜ)-ਸਰਹੱਦੀ ਪਿੰਡ ਬੁਰਜ ਵਿਚ 3 ਕਿਲੋ ਆਈਸ ਡਰੱਗਜ਼ ਅਤੇ ਹੁਣ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਯਾਤਰੀਆਂ ਤੋਂ 3.5 ਕਿਲੋ ਗਾਂਜਾ ਬਰਾਮਦ ਕੀਤੇ ਜਾਣ ਨੇ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖਿਰਕਾਰ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਕੌਣ ਮੰਗਵਾ ਰਿਹਾ ਹੈ? ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਚਿੱਟੇ ਤੋਂ ਬਾਅਦ ਇੱਥੇ ਵੀ ਗਾਂਜਾ ਅਤੇ ਆਈਸ ਡਰੱਗਜ਼ ਦਾ ਪ੍ਰਚਲਨ ਵਧ ਰਿਹਾ ਹੈ। ਮਹਾਨਗਰ ਵਿਚ ਕੁਝ ਬਾਰਾਂ ਹਨ, ਜਿੱਥੇ ਪਾਰਟੀਆਂ ਦੇਰ ਰਾਤ ਤਕ ਜਾਰੀ ਰਹਿੰਦੀਆਂ ਹਨ ਅਤੇ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਬਾਰਾਂ ਵਿਚ ਹੁੱਕੇ ਤੋਂ ਲੈ ਕੇ ਹੋਰ ਤਰ੍ਹਾਂ ਦੇ ਨਸ਼ੇ ਵੀ ਚੱਲਦੇ ਹਨ। ਫਿਲਹਾਲ ਇਹ ਸੁਰੱਖਿਆ ਏਜੰਸੀਆਂ ਲਈ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- CM ਮਾਨ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ 'ਆਪ' ਦਾ ਉਮੀਦਵਾਰ
ਕੇਂਦਰੀ ਏਜੰਸੀ ਐੱਨ. ਸੀ. ਬੀ. ਨੇ ਹਾਲ ਹੀ ਵਿਚ ਕੁਝ ਅਜਿਹੀਆਂ ਬਾਰਾਂ ’ਤੇ ਛਾਪੇਮਾਰੀ ਕੀਤੀ ਹੈ ਅਤੇ ਆਬਕਾਰੀ ਵਿਭਾਗ ਵਲੋਂ ਦੇਰ ਰਾਤ ਤਕ ਪਾਰਟੀਆਂ ਕਰਵਾਉਣ ਵਾਲੀਆਂ ਬਾਰਾਂ ’ਤੇ ਕਾਰਵਾਈ ਵੀ ਕੀਤੀ ਚੁੱਕੀ ਹੈ। ਗਾਂਜੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਮਲੇਸ਼ੀਆ ਤੋਂ ਇਕ ਉਡਾਣ ਵਿਚ ਸਵਾਰ ਅਮਨਦੀਪ ਸਿੰਘ ਨਾਂ ਦੇ ਨੌਜਵਾਨ ਦੇ ਸਾਮਾਨ ਵਿਚੋਂ 8 ਕਰੋੜ ਰੁਪਏ ਦਾ ਗਾਂਜਾ ਫੜਿਆ ਗਿਆ ਸੀ, ਜੋ ਵਧੀਆ ਕੁਆਲਿਟੀ ਦਾ ਸੀ।
ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨੇ ਗਾਂਜੇ ਦੀ ਖੇਪ ਬੈਂਕਾਕ ਤੋਂ ਪ੍ਰਾਪਤ ਕੀਤੀ ਸੀ ਕਿਉਂਕਿ ਬੈਂਕਾਕ ਤੋਂ ਭਾਰਤ ਵਿਚ ਆਉਣ ਵਾਲੀਆਂ ਉਡਾਣਾਂ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਰਹਿੰਦੀਆਂ ਹਨ ਅਤੇ ਇਸ ਉਡਾਣ ਵਿਚ ਸਵਾਰ ਯਾਤਰੀਆਂ ਦੀ ਚੈਕਿੰਗ ਵੀ ਆਮ ਤੌਰ ਦੀਆਂ ਉਡਾਣਾਂ ਦੀ ਤੁਲਣਾ ਵਿਚ ਵੀ ਜ਼ਿਆਦਾ ਰਹਿੰਦੀ ਹੈ। ਅਮਨਦੀਪ ਸਿੰਘ ਨੂੰ ਗਾਂਜੇ ਦੀ ਖੇਪ ਨਾਲ ਬੈਂਕਾਕ ਤੋਂ ਮਲੇਸ਼ੀਆਂ ਭੇਜਿਆ ਗਿਆ, ਤਾਂ ਜੋ ਕਸਟਮ ਵਿਭਾਗ ਨੂੰ ਜ਼ਿਆਦਾ ਸ਼ੱਕ ਨਾ ਹੋਵੇ ਅਤੇ ਗਾਂਜੇ ਦੀ ਖੇਪ ਆਸਾਨੀ ਨਾਲ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜ ਸਕੇ। ਅਮਨਦੀਪ ਦੀ ਉਮਰ ਸਿਰਫ 21 ਸਾਲ ਦੀ ਸੀ।
ਇਹ ਵੀ ਪੜ੍ਹੋ- ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨਾਲ ਪੰਜਾਬ DGP ਦੀ ਖਾਸ ਮੀਟਿੰਗ, ਵੱਡਾ ਐਕਸ਼ਨ ਪਲਾਨ ਤਿਆਰ
ਕੋਲਕਾਤਾ ਦੇ ਸਮੱਗਲਰ ਤਕ ਸੀਮਤ ਹੋਈ ਜਾਂਚ
ਅਮਨਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਦੀ ਜਾਂਚ ਉਪਰੰਤ ਕਸਟਮ ਵਿਭਾਗ ਦੀ ਟੀਮ ਨੇ ਅਮਨਦੀਪ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕੋਲਕਾਤਾ ਦਾ ਰਹਿਣ ਵਾਲਾ ਸੀ। ਇਸ ਦਾ ਕੰਮ ਹੀ ਬੇਰੋਜ਼ਗਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਪੈਸਿਆਂ ਦੇ ਲਾਲਚ ਵਿਚ ਫਸਾ ਕੇ ਸਮੱਗਲਰ ਬਣਾਉਣਾ ਸੀ।
ਫਿਲਹਾਲ ਕਸਟਮ ਵਿਭਾਗ ਵੀ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਾਂਜੇ ਨੂੰ ਪੰਜਾਬ ਵਿਚ ਹੀ ਖਪਤ ਕੀਤਾ ਜਾਣਾ ਸੀ ਜਾਂ ਹੋਰ ਸੂਬਿਆਂ ਵਿਚ ਇਸ ਦੀ ਸਪਲਾਈ ਕੀਤੀ ਜਾਣੀ ਸੀ। ਹਾਂਲਾਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਝ ਵੱਡੇ ਹੋਟਲਾਂ ਵਿਚ ਗਾਂਜਾ, ਹਸ਼ੀਸ, ਕੋਕੀਨ ਅਤੇ ਹੋਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਨੌਜਵਾਨ ਅਤੇ ਹੋਰ ਲੋਕ ਕਰਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ
ਬੀ. ਐੱਸ. ਐੱਫ-ਐੱਨ. ਟੀ. ਐੱਫ. ਦੀਆਂ ਕਾਰਵਾਈਆਂ ’ਚ ਫੜੇ ਜਾ ਚੁੱਕੇ ਹਨ ਦਰਜ਼ਨਾਂ ਸਮੱਗਲਰ
ਪਾਕਿਸਤਾਨ ਵਰਗੇ ਦੇਸ਼ ਕਿਸ ਹੱਦ ਤਕ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਨੌਜਵਾਨਾਂ ਨੂੰ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਲਈ ਆਪਣਾ ਸ਼ਿਕਾਰ ਬਣਾ ਰਹੇ ਹਨ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਬੀ. ਐੱਸ. ਐੱਫ., ਏ. ਐੱਨ. ਟੀ. ਐੱਫ. (ਨਾਰਕੋਟਿਕਸ ਵਿਰੋਧੀ ਟਾਸਕ ਫੋਰਸ), ਐੱਨ. ਸੀ. ਬੀ. ਅਤੇ ਪੁਲਸ ਵਲੋਂ ਦਰਜ਼ਨਾਂ ਸਮੱਗਲਰ ਹੈਰੋਇਨ ਦੀ ਖੇਪ ਨਾਲ ਫੜੇ ਗਏ ਹਨ। ਗ੍ਰਿਫਤਾਰ ਕੀਤੇ ਗਏ ਸਾਰੇ ਸਮੱਗਲਰ 18 ਤੋਂ 25 ਸਾਲ ਦੀ ਉਮਰ ਦੇ ਹਨ।
ਇਹ ਨੌਜਵਾਨ ਘੱਟ ਮਿਹਨਤ ਨਾਲ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿਚ ਸਮੱਗਲਰਾਂ ਦਾ ਸ਼ਿਕਾਰ ਬਣ ਜਾਂਦੇ ਹਨ ਅਤੇ ਫਿਰ ਸਾਰੀ ਜ਼ਿੰਦਗੀ ਵੱਡੇ ਸਮੱਗਲਰਾਂ ਦੇ ਗੁਰਗੇ ਬਣ ਕੇ ਬਿਤਾਉਂਦੇ ਹਨ ਕਿਉਂਕਿ ਇਕ ਵਾਰ ਫੜੇ ਜਾਣ ’ਤੇ ਜਦੋਂ ਜੇਲ ਚਲੇ ਜਾਂਦੇ ਹਨ ਤਾਂ ਜੇਲ ਵਿਚੋਂ ਜ਼ਿਆਦਾ ਨੈੱਟਵਰਕ ਬਣਾ ਕੇ ਵਾਪਸ ਆਉਂਦੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ’ਚ ਅੰਮ੍ਰਿਤਸਰ ਫਿਰ ਨੰਬਰ ਵਨ, 22 ਕਿਸਾਨਾਂ ਦੀ ਜ਼ਮੀਨਾਂ 'ਤੇ...
ਹਿੱਲ ਸਟੇਸ਼ਨਾਂ ’ਚ ਜ਼ਿਆਦਾ ਹੁੰਦੈ ਗਾਂਜੇ, ਚਰਸ ਤੇ ਕੌਕੀਨ ਦਾ ਸੇਵਨ
ਗਾਂਜੇ ਅਤੇ ਇਸ ਦੇ ਨਾਲ ਵਾਲੇ ਨਸ਼ਿਆਂ ਦੀ ਗੱਲ ਕਰੀਏ ਤਾ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਹਿੱਲ ਸਟੇਸ਼ਨਾਂ ਵਿਚ ਜਿੱਥੇ ਵਿਦੇਸ਼ਾਂ ਵਿਚ ਟੂਰਿਸਟ ਆ ਕੇ ਕਾਫੀ ਸਮਾਂ ਬਤੀਤ ਕਰਦੇ ਹਨ, ਅਜਿਹੇ ਹਿੱਲ ਸਟੇਸ਼ਨਾਂ ਵਿਚ ਗਾਂਜਾ, ਆਈਸ ਡਰੱਗਜ਼, ਚਰਸ ਅਤੇ ਕੋਕੀਨ ਵਰਗੇ ਨਸ਼ਿਆਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਹਾਲਾਂਕਿ ਕੁਝ ਸਟੇਸ਼ਨਾਂ ’ਤੇ ਭੰਗ ਦਾ ਸੇਵਨ ਵੀ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੈਕਟਰ-ਟਰਾਲੀ ’ਚ ਵੱਜੀ ਕਾਰ, ਇਕੋ ਪਰਿਵਾਰ ਦੇ 6 ਜੀਅ ਜ਼ਖ਼ਮੀ
NEXT STORY