ਵੈੱਬ ਡੈਸਕ- ਕਰਵਾ ਚੌਥ ਦਾ ਵਰਤ ਹਿੰਦੂ ਪਰੰਪਰਾਵਾਂ 'ਚ ਵਿਆਹੁਤਾ ਔਰਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਨਿਰਜਲਾ ਉਪਵਾਸ ਰੱਖਦੀਆਂ ਹਨ। ਇਸ ਵਰਤ ਦੀ ਸਭ ਤੋਂ ਵਿਸ਼ੇਸ਼ ਰਿਵਾਇਤ ਹੈ ਕਿ ਰਾਤ ਨੂੰ ਚੰਨ ਦੇ ਦਰਸ਼ਨ ਤੋਂ ਬਾਅਦ ਔਰਤਾਂ ਛਾਣਨੀ 'ਚ ਪਤੀ ਦਾ ਚਿਹਰਾ ਦੇਖਦੀਆਂ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਰ ਕਰਵਾ ਚੌਥ ਕਰਵਾ ਚੌਥ 'ਤੇ ਛਾਣਨੀ ਨਾਲ ਪਤੀ ਨੂੰ ਦੇਖਣ ਦੀ ਪਰੰਪਰਾ ਕਿਉਂ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਕਹਾਣੀ:-
ਇਹ ਵੀ ਪੜ੍ਹੋ : Karwa Chauth 2025: ਇਸ ਵਾਰ ਜਲਦੀ ਦਿਖਾਈ ਦੇਵੇਗਾ ਕਰਵਾ ਚੌਥ ਦਾ ਚੰਨ, ਜਾਣੋ ਪੂਜਾ ਦਾ ਸ਼ੁੱਭ ਮਹੂਰਤ
ਛਾਣਨੀ ਨਾਲ ਕਿਉਂ ਦੇਖਦੇ ਹਨ ਪਤੀ ਦਾ ਚਿਹਰਾ?
ਦਰਅਸਲ ਛਾਣਨੀ 'ਚ ਕਈ ਛੇਕ ਹੁੰਦੇ ਹਨ ਅਤੇ ਜਦੋਂ ਇਸ ਨਾਲ ਚੰਨ ਨੂੰ ਦੇਖਿਆ ਜਾਂਦਾ ਹੈ ਤਾਂ ਇਸ ਦੇ ਕਈ ਪ੍ਰਤੀਬਿੰਬ (Reflection) ਬਣਦੇ ਹਨ। ਇਸ ਤੋਂ ਬਾਅਦ ਉਸੇ ਛਾਣਨੀ ਨਾਲ ਪਤੀ ਦਾ ਚਿਹਰਾ ਦੇਖਿਆ ਜਾਂਦਾ ਹੈ ਅਤੇ ਇਸ ਦੌਰਾਨ ਜਿੰਨੇ ਪ੍ਰਤੀਬਿੰਬ ਦਿੱਸਦੇ ਹਨ, ਮੰਨਿਆ ਜਾਂਦਾ ਹੈ ਕਿ ਪਤੀ ਦੀ ਉਮਰ ਓਨੀ ਹੀ ਵੱਧ ਜਾਂਦੀ ਹੈ। ਦੱਸਣਯੋਗ ਹੈ ਕਿ ਕਰਵਾ ਚੌਥ ਇਸ ਰਸਮ ਦੇ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਛਾਣਨੀ ਨਾਲ ਦੇਖਣ ਦੀ ਰਸਮ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ। ਇਸ ਤੋਂ ਬਾਅਦ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਸੁਹਾਗਣਾਂ ਚੰਦਰ ਦੇਵ ਨੂੰ ਅਰਘ ਦਿੰਦੀਆਂ ਹਨ। ਉੱਥੇ ਹੀ ਇਸ ਵਰਤ ਦੀ ਇੰਨੀ ਮਾਨਤਾ ਹੈ ਕਿ ਮਨਪਸੰਦ ਵਰ ਪਾਉਣ ਲਈ ਕੁਆਰੀਆਂ ਕੁੜੀਆਂ ਵੀ ਇਸ ਵਰਤ ਨੂੰ ਰੱਖਦੀਆਂ ਹਨ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਕਦੇ ਨਾ ਕਰੋ ਇਹ ਭੁੱਲ
ਕੁਝ ਔਰਤਾਂ ਚੰਨ ਨੂੰ ਦੇਖੇ ਬਿਨਾਂ ਹੀ ਇਸ ਵਰਤ ਨੂੰ ਖੋਲ੍ਹ ਦਿੰਦੀਆਂ ਹਨ, ਜੋ ਕਿ ਸਹੀ ਨਹੀਂ ਹੈ। ਅਜਿਹੀ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਉੱਥੇ ਹੀ ਸੂਈ, ਕੈਂਚੀ, ਚਾਕੂ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਵਰਤ ਦੇ ਲਾਭ ਨੂੰ ਘੱਟ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਸਤੂ ਸ਼ਾਸਤਰ : ਜ਼ਿੰਦਗੀ 'ਚ ਸਫ਼ਲਤਾ ਪਾਉਣ ਲਈ ਘਰ ਦੇ ਮੰਦਰ 'ਚ ਰੱਖੋ ਇਹ ਚੀਜ਼ਾਂ
NEXT STORY