ਫਗਵਾੜਾ,(ਹਰਜੋਤ) : ਸ਼ਾਮ ਨੂੰ ਕਰਵਲਾਂ ਮੁਹੱਲਾ ਵਿਖੇ ਇਕ ਦੁਕਾਨ ਦੀ ਹੋਈ ਭੰਨ ਤੋੜ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਾਰੀ ਟਕਰਾਅ ਪੈਦਾ ਹੋ ਗਿਆ। ਇਸ ਕਾਰਨ 3 ਨੌਜਵਾਨ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚ ਕੇ ਏ. ਐਸ. ਪੀ. ਸੰਦੀਪ ਮਲਿਕ ਨੇ ਸਥਿਤੀ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਇਕ ਘਰ 'ਤੇ ਇੱਟਾਂ ਪੱਥਰ ਵੀ ਚਲਾਏ। ਉਥੇ ਹੀ ਇਕ ਧਿਰ ਵਲੋਂ ਥਾਣਾ ਸਿਟੀ ਪੁਰ ਵਿਖੇ ਧਰਨਾ ਲਗਾਇਆ ਗਿਆ, ਜਿਥੇ ਰੋਸ਼ 'ਚ ਆਏ ਲੋਕਾਂ ਨੇ ਪੱਥਰਬਾਜ਼ੀ ਕਰਦਿਆਂ ਪੁਲਸ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ।

ਟ੍ਰੈਫਿਕ ਪੁਲਸ ਨੇ ਨੌਜਵਾਨਾਂ ਨੂੰ ਵੰਡੇ ਹੈਲਮਟ
NEXT STORY