ਜਲੰਧਰ (ਕੁੰਦਨ, ਪੰਕਜ, ਮਹੇਸ਼)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਇਕ ਚੋਰੀ ਦੀ ਐਕਟਿਵਾ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਸ ਮਾਮਲੇ ਦੇ ਸਬੰਧ ਵਿੱਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਸਾਥੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਚੁੰਗੀ ਨੰਬਰ 9, ਬਸਤੀ ਦਾਨਿਸ਼ਮੰਡਾ ਦੀ ਰਹਿਣ ਵਾਲੀ ਜੋਤੀ ਨੇ 22 ਅਕਤੂਬਰ 2024 ਨੂੰ ਆਪਣੀ ਦੁਕਾਨ ਦੇ ਬਾਹਰੋਂ ਆਪਣਾ ਐਕਟਿਵਾ ਸਕੂਟਰ (ਪੀ. ਬੀ08-ਈ. ਯੂ-8277) ਚੋਰੀ ਹੋਣ ਦੀ ਸੂਚਨਾ ਦਿੱਤੀ।
ਉਸ ਦੀ ਸ਼ਿਕਾਇਤ ਤੋਂ ਬਾਅਦ ਐੱਫ਼. ਆਈ. ਆਰ. ਨੰਬਰ 194, ਮਿਤੀ 28 ਨਵੰਬਰ ਅਧੀਨ ਧਾਰਾ 303(2) ਅਤੇ 3 (5ਬੀ. ਐੱਨ. ਐੱਸ. ਐਕਟ ਦੀ ਧਾਰਾ ) ਦੇ ਤਹਿਤ ਥਾਣਾ ਬਸਤੀ ਬਾਵਾ ਖੇਲ ਵਿਖੇ ਦਰਜ ਕੀਤੀ ਗਈ ਸੀ। 28 ਨਵੰਬਰ 2024 ਨੂੰ ਬਾਬਾ ਬੁੱਢਾ ਜੀ ਪੁਲ 'ਤੇ ਨਾਕਾਬੰਦੀ ਦੌਰਾਨ ਪੁਲਸ ਨੇ ਮੁਨੀਸ਼ ਕੁਮਾਰ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੂੰ ਚੋਰੀ ਦੇ ਸਕੂਟਰ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ PA ਬਣ ਕੇ ਕਰ 'ਤਾ ਵੱਡਾ ਕਾਂਡ, ਸਾਹਮਣੇ ਆਈ ਸੱਚਾਈ ਨੇ ਉਡਾਏ ਹੋਸ਼
ਹੋਰ ਪੁੱਛਗਿੱਛ 'ਤੇ ਇਕ ਹੋਰ ਸਾਥੀ ਗੁਰਦੀਪ ਸਿੰਘ ਉਰਫ਼ ਦੀਪ ਵਾਸੀ ਨਿਜ਼ਾਤਮ ਨਗਰ, ਜਲੰਧਰ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ। ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਖੇਤਰ ਵਿੱਚ ਵਾਹਨ ਚੋਰੀਆਂ ਨੂੰ ਨੱਥ ਪਾਉਣ ਲਈ ਵਿਭਾਗ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਤੁਰੰਤ ਕਾਰਵਾਈ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ । ਫੜੇ ਗਏ ਮੁਲਜ਼ਮ ਮੁਨੀਸ਼ ਕੁਮਾਰ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਪੁਲਿਸ ਵੱਲੋਂ ਦੂਜੇ ਮੁਲਜ਼ਮ ਨੂੰ ਜਲਦੀ ਕਾਬੂ ਕਰਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- PGI 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, ਅੱਠ ਪੇਟੀਆਂ ਸ਼ਰਾਬ ਸਣੇ ਇਕ ਤਸਕਰ ਗ੍ਰਿਫ਼ਤਾਰ
NEXT STORY