ਜਲੰਧਰ (ਵਰੁਣ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਇੱਕ ਵਿਅਕਤੀ ਨੂੰ ਦੇਸੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਵੇਰਵਿਆਂ ਦਾ ਖ਼ੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੁਰਜੀਤ ਠਾਕੁਰ ਪੁੱਤਰ ਵੀਰ ਸਿੰਘ, ਥਾਣਾ ਨੰ. 15 ਭੁਪਿੰਦਰ ਨਗਰ, ਮਕਸੂਦਾਂ, ਜਲੰਧਰ ਜੋਕਿ ਸਬਜੀ ਮੰਡੀ ਮਕਸੂਦਾਂ ਵਿਖੇ ਕੰਮ ਕਰਦਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 31 ਅਗਸਤ 2024 ਨੂੰ ਦੁਪਹਿਰ 2 ਵਜੇ ਦੇ ਕਰੀਬ ਦੁਕਾਨ ਦੀ ਨਕਦੀ ਰੁਪਏ ਲੈ ਕੇ ਜਾ ਰਿਹਾ ਸੀ। ਉਸ ਦੇ ਐਕਟਿਵਾ ਸਕੂਟਰ 'ਤੇ ਇਕ ਬੈਗ ਵਿਚ 40,000 ਰੁਪਏ ਅਤੇ ਖਾਤਾ ਬੁੱਕ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਮਾਲਕ ਪਟੇਲ ਨਗਰ ਵੱਲ ਨੂੰ ਜਾ ਰਹੇ ਸਨ ਤਾਂ ਤਿੰਨ ਅਣਪਛਾਤੇ ਵਿਅਕਤੀ ਵਾਹਨਾਂ 'ਤੇ ਆਏ ਅਤੇ ਇਕ ਵਿਅਕਤੀ ਨੇ ਉਸ ਨੂੰ ਪਿਸਤੌਲ ਵਿਖਾ ਕੇ 40,000 ਲੁੱਟ ਲਏ। ਸਵਪਨ ਸ਼ਰਮਾ ਨੇ ਦੱਸਿਆ ਕਿ ਐੱਫ਼. ਆਈ. ਆਰ. ਨੰਬਰ 126 ਮਿਤੀ 31 ਅਗਸਤ 2024 ਅਧੀਨ 309 (4), 3(5) ਬੀ. ਐੱਨ ਐੱਸ, ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿਖੇ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਰਾਮ ਜਾਨਕੀ ਨਗਰ ਨੇੜੇ ਸ਼ੀਤਲ ਨਗਰ ਮਕਸੂਦਾਂ, ਜਲੰਧਰ ਵਿਖੇ ਛਾਪੇਮਾਰੀ ਕੀਤੀ ਗਈ ਜਿੱਥੋਂ ਇਕ ਦੋਸ਼ੀ ਪੰਕਜ ਪੁੱਤਰ ਸੁਕਰਦਾਸ ਵਾਸੀ ਮਕਾਨ ਨੰਬਰ 12, ਰਾਮ ਜਾਨਕੀ ਨਗਰ ਨੇੜੇ ਸ਼ੀਤਲ ਨਗਰ ਮਕਸੂਦਾਂ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 315 ਬੋਰ ਦਾ ਇਕ ਦੇਸੀ ਕੱਟਾ ਸਮੇਤ 2 ਜਿੰਦਾ ਰੌਂਦ ਸਮੇਤ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਸਮੇਂ ਪੰਕਜ ਦਾ ਸਾਥੀ ਆਸ਼ੂ ਫਰਾਰ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP ਗੌਰਵ ਯਾਦਵ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਟਰੇਨ ਦੀ ਲਪੇਟ ’ਚ ਆਉਣ ਕਾਰਨ 1 ਵਿਅਕਤੀ ਦੀ ਮੌਤ
NEXT STORY