ਨਵਾਂਸ਼ਹਿਰ (ਤ੍ਰਿਪਾਠੀ) - ਸੜਕ ਕਿਨਾਰੇ ਸਥਿਤ ਖੇਤਾਂ ’ਚੋਂ ਕਿਸਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ। ਲਾਸ਼ ਨੂੰ ਪੁਲਸ ਨੇ ਸ਼ਨਾਖਤ ਲਈ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ ਰੂਮ ਵਿਚ ਰਖਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਸੁਭਾਸ਼ ਚੰਦਰ ਅਤੇ ਨੰਦ ਲਾਲ ਨੇ ਦੱਸਿਆ ਕਿ ਥਾਣਾ ਰਾਹੋਂ ਦੇ ਅਧੀਨ ਪੈਂਦੇ ਪਿੰਡ ਕਾਹਲੋਂ ਵਿਖੇ ਇਕ ਕਿਸਾਨ ਦੇ ਸੜਕ ਕਿਨਾਰੇ ਸਥਿਤ ਖੇਤਰਾਂ ’ਚ ਕਰੀਬ 40-45 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਸ਼ਨਾਖਤ ਲਈ 72 ਘੰਟਿਆਂ ਤਕ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਮੋਰਚਰੀ ਰੂਮ ਵਿਚ ਰੱਖ ਦਿੱਤੀ ਹੈ।
ਪਾਰਾ 38 ਡਿਗਰੀ ਤੋਂ ਪਾਰ : ਸ਼ਤਾਬਦੀ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਵਧਿਆ ਹੀਟ ਸਟ੍ਰੋਕ ਦਾ ਖ਼ਤਰਾ
NEXT STORY