ਕਰਤਾਰਪੁਰ (ਸਾਹਨੀ)— ਪੁਲਸ ਵੱਲੋਂ ਛਾਪਾਮਾਰੀ ਕਰਕੇ ਪ੍ਰਵਾਸੀ ਭਾਰਤੀ ਦੇ ਘਰ ਬਣਾਏ ਗਏ ਡੰਪ ਵਿਚ ਰੱਖੀਆਂ 220 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਦੇਰ ਰਾਤ ਭੁੱਲਥ ਰੋਡ 'ਤੇ ਏ. ਐੱਸ. ਆਈ ਪਰਮਿੰਦਰਪਾਲ ਸਿੰਘ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਮਿਲੀ ਕਿ ਪਿੰਡ ਮੱਲਿਆ ਵਿਖੇ ਕੁਲਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਵੱਲੋਂ ਕਥਿਤ ਤੌਰ 'ਤੇ ਵੱਡੀ ਮਾਤਰਾ 'ਚ ਸ਼ਰਾਬ ਇਕ ਹਵੇਲੀ ਵਿਚ ਡੰਪ ਕੀਤੀ ਹੋਈ ਹੈ। ਪੁਲਸ ਨੇ ਤੁਰੰਤ ਛਾਪਾਮਾਰੀ ਕਰਕੇ ਪਿੰਡ ਦੇ ਲਗਭਗ ਬਾਹਰ ਬਣੀ ਬਲਵਿੰਦਰ ਸਿੰਘ (ਜੋ ਕਿ ਮੌਜੂਦਾ ਸਮੇਂ ਇੰਗਲੈਂਡ ਵਿਖੇ ਰਹਿ ਰਿਹਾ ਹੈ) ਦੀ ਹਵੇਲੀ ਵਿਚੋਂ 220 ਪੇਟੀਆਂ ਫਾਇਵ ਸਟਾਰ ਮਾਰਕਾ ਸ਼ਰਾਬ ਬਰਾਮਦ ਕੀਤੀਆਂ। ਇਹ ਸ਼ਰਾਬ ਅਰੁਣਾਚਲ ਪ੍ਰਦੇਸ਼ ਦੀ ਬਣੀ ਹੋਈ ਹੈ।
ਮੌਕੇ 'ਤੇ ਪੁਲਸ ਨੇ ਸ਼ਰਾਬ ਕਬਜ਼ੇ 'ਚ ਲੈ ਕੇ ਕੁਲਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜੋ ਕਿ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਕਪੂਰਥਲਾ ਵਿਖੇ ਸ਼ਰਾਬ ਠੇਕੇਦਾਰਾਂ ਦਾ ਭਾਈਵਾਲ ਵੀ ਹੈ। ਹੋਰ ਸੂਬਿਆਂ ਤੋਂ ਸ਼ਰਾਬ ਮੰਗਵਾ ਕੇ ਇਥੇ ਵੇਚੀ ਜਾਂਦੀ ਹੈ। ਪੁਲਸ ਨੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।
ਨਾਜਾਇਜ਼ ਮਾਈਨਿੰਗ ਰੋਕਣਾ ਪੁਲਸ ਦਾ ਨਹੀਂ, ਮਾਈਨਿੰਗ ਅਧਿਕਾਰੀ ਦਾ ਕੰਮ: ਐੈੱਸ.ਐੈੱਸ.ਪੀ.
NEXT STORY