ਕਪੂਰਥਲਾ (ਭੂਸ਼ਣ)— ਥਾਣਾ ਢਿੱਲਵਾਂ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ 191 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਢਿੱਲਵਾਂ ਪੁਲਸ ਨੇ ਇਸ ਸਬੰਧੀ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ 'ਤੇ ਜ਼ਿਲੇ 'ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਥਾਣਾ ਢਿੱਲਵਾ ਦੇ ਐੱਸ. ਐੱਚ. ਓ. ਇੰਸ. ਪਰਮਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਸਿੰਘ ਉਰਫ ਹੈੱਪੀ ਪੁੱਤਰ ਗੁਰਨਾਮ ਸਿੰਘ ਵਾਸੀ ਰੁਪਨਪੁਰ ਜ਼ਿਲਾ ਕਪੂਰਥਲਾ ਅਤੇ ਹਰਜਿੰਦਰ ਸਿੰਘ ਪੁੱਤਰ ਚੰਨ ਸਿੰਘ ਵਾਸੀ ਪਿੰਡ ਬਿੱਲੀ ਚਾਓ ਜ਼ਿਲਾ ਜਲੰਧਰ ਜੋ ਕਿ ਢਿੱਲਵਾਂ 'ਚ ਸ਼ਰਾਬ ਦੇ ਠੇਕੇਦਾਰਾਂ ਦੇ ਹਿੱਸੇਦਾਰ ਹਨ ਅਤੇ ਓਂਕਾਰ ਇਸ ਦਾ ਅਕਾਊਟੈਂਟ ਹੈ। ਇਨ੍ਹਾਂ ਲੋਕਾਂ ਨੇ ਭੁਪਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਢਿੱਲਵਾਂ ਤੋਂ ਸੁਖਦੀਪ ਐਂਡ ਅਰਬਨ ਗਰੁੱਪ ਦੇ ਨਾਂ 'ਤੇ ਮਿਆਨੀ ਬਾਕਰਪੁਰ ਅੱਡੇ 'ਤੇ ਮਕਾਨ ਕਿਰਾਏ 'ਤੇ ਲਿਆ ਹੋਇਆ ਹੈ।
ਇਥੇ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਓਂਕਾਰ ਸਿੰਘ ਮਿਲ ਕੇ ਦੂਜੇ ਸੂਬਿਆਂ ਦੀ ਅੰਗਰੇਜ਼ੀ ਸ਼ਰਾਬ ਲਿਆ ਕੇ ਸਟੋਰ ਕਰਦੇ ਹਨ ਅਤੇ ਢਿੱਲਵਾਂ, ਸੁਭਾਨਪੁਰ, ਕਪੂਰਥਲਾ ਅਤੇ ਜਲੰਧਰ ਦੇ ਏਰੀਏ 'ਚ ਸਸਤੇ ਰੇਟਾਂ 'ਤੇ ਵੇਚਦੇ ਹਨ, ਜਿਸ 'ਤੇ ਜਦੋਂ ਢਿੱਲਵਾਂ ਪੁਲਸ ਨੇ ਆਬਕਾਰੀ ਵਿਭਾਗ ਦੀ ਟੀਮ ਦੇ ਨਾਲ ਮੌਕੇ 'ਤੇ ਛਾਪਾਮਾਰੀ ਕੀਤੀ ਤਾਂ ਚੈਕਿੰਗ ਦੌਰਾਨ 113 ਪੇਟੀਆਂ ਓਲਡ ਪ੍ਰੋਫੈਸਰ ਵਿਸਕੀ ਅਤੇ 78 ਪੇਟੀਆਂ ਮਾਸਟਰ ਮੂਵਮੈਂਟ ਵਿਸਕੀ ਦੀਆਂ ਬਰਾਮਦ ਕੀਤੀਆਂ ਗਈਆਂ। ਦੂਜੇ ਸੂਬਿਆਂ 'ਚ ਵਿਕਣ ਵਾਲੀ ਸ਼ਰਾਬ ਦੇ ਜ਼ਿਲੇ 'ਚ ਵਿਕਣ ਕਾਰਨ ਸਰਕਾਰੀ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਇਕ ਮਹੀਨੇ ਦੌਰਾਨ ਜ਼ਿਲਾ ਪੁਲਸ ਦੇ ਥਾਣਾ ਕੋਤਵਾਲੀ, ਥਾਣਾ ਸੁਭਾਨਪੁਰ ਅਤੇ ਢਿੱਲਵਾ ਦੀ ਪੁਲਸ ਦੂਜੇ ਸੂਬਿਆਂ ਨਾਲ ਸਬੰਧਤ ਕਰੀਬ 40 ਲੱਖ ਰੁਪਏ ਮੁੱਲ ਦੀ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ।
ਹੁਸ਼ਿਆਰਪੁਰ ਜ਼ਿਲੇ ਦੇ 11 ਹੋਰ ਪਿੰਡ 'ਨਸ਼ਾ-ਮੁਕਤ' ਐਲਾਨੇ
NEXT STORY