ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਸ਼ੁੱਕਰਵਾਰ ਸ਼ਾਮ ਨੂੰ ਆਈ ਤੇਜ਼ ਹਨ੍ਹੇਰੀ ਅਤੇ ਤੂਫਾਨ ਕਾਰਨ ਦਾਣਾ ਮੰਡੀ ਜਲਾਲਪੁਰ ਨਜ਼ਦੀਕ ਰਹਿ ਰਹੇ ਮੁਸਲਮਾਨ ਪਰਿਵਾਰਾਂ ਦੀਆਂ ਪੰਜ ਝੁੱਗੀਆਂ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਨਸ਼ਟ ਹੋ ਗਈਆਂ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 3.30 ਵਜੇ ਆਈ ਹਨ੍ਹੇਰੀ ਕਾਰਨ ਝੁੱਗੀਆਂ ਤੋਂ ਦੂਰ ਕਿਸੇ ਕਿਸਾਨ ਦੇ ਖੇਤ ਵਿੱਚ ਨਾੜ ਨੂੰ ਲੱਗੀ ਅੱਗ ਉੱਡ ਕੇ ਅਚਾਨਕ ਹੀ ਝੁੱਗੀਆਂ ਕੋਲ ਆ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੇ ਭਾਂਬੜ ਮੱਚ ਗਏ ਅਤੇ ਅੱਗ ਨੇ ਸਬਜ਼ੀ ਕਾਸ਼ਤਕਾਰ ਮੁਸਲਮਾਨ ਪਰਿਵਾਰਾਂ ਦੀਆਂ 5 ਝੁੱਗੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ- ਹਨੀ ਟ੍ਰੈਪ 'ਚ ਫਸਿਆ ਵਿਅਕਤੀ, DRDO ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ, CID ਨੇ ਕੀਤਾ ਗ੍ਰਿਫਤਾਰ
ਅੱਗ ਲੱਗਣ ਦੀ ਇਸ ਘਟਨਾ ਵਿੱਚ ਇਰਸ਼ਾਦ ਅਲੀ ਪੁੱਤਰ ਅਖਤਰ ਅਲੀ, ਮੁਹੰਮਦ ਯੂਸਫ ਪੁੱਤਰ ਮਕਬੂਲ, ਇਰਫਾਨ ਅਲੀ ਪੁੱਤਰ ਅਖਤਰ ਅਲੀ ਸਰਜਾਦ ਪੁੱਤਰ ਅਖਤਰ ਅਲੀ, ਆਵਾਜ ਪੁੱਤਰ ਅਹਿਮਦ ਦੀਆਂ ਕੁੱਲ 5 ਝੁੱਗੀਆਂ ਅਤੇ ਅੰਦਰ ਪਿਆ ਸਾਰਾ ਸਮਾਨ ਅਤੇ ਕਰੀਬ 70 ਤੋਂ 80 ਹਜਾਰ ਰੁਪਏ ਦੀ ਨਗਦੀ ਸੜ ਕੇ ਨਸ਼ਟ ਹੋ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਪਰ ਹਨ੍ਹੇਰੀ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਵਿੱਚ ਅਸਮਰੱਥ ਰਹੀਆਂ।
ਇਹ ਵੀ ਪੜ੍ਹੋ- ਜ਼ਮਾਨਤ ਮਿਲਣ 'ਤੇ ਘਰ ਪੁੱਜੇ ਕੇਜਰੀਵਾਲ ਦੀ ਮਾਂ ਨੇ ਉਤਾਰੀ ਆਰਤੀ, ਪਿਤਾ ਨੇ ਲਾਇਆ ਗਲੇ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਜੱਦੋ ਜਹਿਦ ਕਰਦਿਆਂ ਅੱਗ 'ਤੇ ਕਾਬੂ ਪਾਇਆ ਅਤੇ ਬਾਕੀ ਦੀਆਂ ਦੋ ਤੋਂ ਤਿੰਨ ਝੁੱਗੀਆਂ ਨੂੰ ਨਸ਼ਟ ਹੋਣ ਤੋਂ ਬਚਾ ਲਿਆ। ਇਸ ਸਬੰਧੀ ਹਲਕੇ ਦੇ ਪਟਵਾਰੀ ਨੇ ਮੌਕੇ 'ਤੇ ਪਹੁੰਚ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪੀੜਿਤ ਪਰਿਵਾਰਾਂ ਨੂੰ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਇਸ ਘਟਨਾ ਵਿੱਚ ਆਪਣਾ ਸਭ ਕੁਝ ਗਵਾ ਚੁੱਕੇ ਸਬਜ਼ੀ ਕਾਸ਼ਤਕਾਰ ਮੁਸਲਮਾਨ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਾਲੀ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ, ਕਾਰ ਸਵਾਰ ਦੀ ਹੋਈ ਮੌਤ
NEXT STORY