ਹੁਸ਼ਿਆਰਪੁਰ,(ਅਮਰਿੰਦਰ) : ਸ਼ਹਿਰ ਦੇ ਸਰਕਾਰੀ ਕਾਲਜ ਚੌਕ 'ਤੇ ਅੱਜ ਦੇਰ ਰਾਤ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦ ਪੁਲਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਵਿਚਾਲੇ ਪਲਟ ਗਈ। ਹਾਲਾਂਕਿ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁੱਝ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਲੋਕਾਂ ਨੇ ਪੁਲਸ ਦੀ ਪਲਟੀ ਹੋਈ ਗੱਡੀ 'ਚ ਸਵਾਰ ਪੁਲਸ ਅਧਿਕਾਰੀ ਤੇ ਹੋਰ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਇਸ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
![PunjabKesari](https://static.jagbani.com/multimedia/23_20_095833616p3-ll.jpg)
ਚੰਦੂਮਾਜਰਾ ਵਲੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਵਿਰੁੱਧ ਸ਼ਿਕਾਇਤ, ਵਕੀਲ ਰਾਹੀ ਭੇਜਿਆ ਨੋਟਿਸ
NEXT STORY