ਜਲੰਧਰ: ਇਸ ਵਾਰ ਪੰਜਾਬ ਦੇ ਲੋਕਾਂ ਨੂੰ ਗਰਮੀਆਂ ਵਿਚ ਪਾਵਰ-ਕੱਟ ਤੰਗ ਕਰ ਸਕਦੇ ਹਨ। PSPCL ਨੇ ਬਿਜਲੀ ਦੀ ਮੰਗ ਵਿਚ ਵਾਧੇ ਦਾ ਅਨੁਮਾਨ ਲਗਾਉਂਦਿਆਂ ਰੈਗੂਲੇਟਰ ਤੋਂ ਪਾਵਰ-ਕੱਟਸ ਲਗਾਉਣ ਦੀ ਇਜਾਜ਼ਤ ਮੰਗੀ ਹੈ। ਪਾਵਰਕਾਮ ਨੇ ਅਨੁਮਾਨ ਲਗਾਇਆ ਹੈ ਕਿ ਗਰਮੀ ਦੇ ਮੌਸਮ ਅਤੇ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਮੰਗ ਵਿਚ ਤਕਰੀਬਨ 5 ਫ਼ੀਸਦੀ ਦਾ ਵਾਧਾ ਹੋਵੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ PSERC ਤੋਂ ਲੋੜੀਂਦੇ ਮਾਰਗਦਰਸ਼ਨ ਦੀ ਵੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਨੂੰ ਹੁਣ ਨਹੀਂ ਆਵੇਗੀ ਕੋਈ ਮੁਸ਼ਕਲ, ਮੁੱਖ ਮੰਤਰੀ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ
ਇਸ ਸਬੰਧੀ ਪਾਵਰਕਾਮ ਨੇ PSPCL ਇਕ ਪਟਿਸ਼ਨ ਦਾਖ਼ਲ ਕੀਤੀ ਹੈ। ਪਾਵਰਕਾਮ ਨੇ ਕਿਹਾ ਹੈ ਕਿ ਪਿਛਲੇ ਸਾਲ 15, 293 ਮੈਗਾਵਾਟ ਦੇ ਮੁਕਾਬਲੇ ਇਸ ਸਾਲ 16,057 ਮੈਗਾਵਾਟ ਬਿਜਲੀ ਦੀ ਮੰਗ ਦੀ ਭਵਿੱਖਬਾਣੀ ਕੀਤੀ ਹੈ। ਪਿਛਲੇ ਸਾਲ ਦੀ ਸਭ ਤੋਂ ਵੱਧ ਮੰਗ 24 ਜੂਨ ਨੂੰ ਦਰਜ ਕੀਤੀ ਸੀ। PSERC ਨੇ ਡਾਕ ਅਤੇ ਕਮਿਸ਼ਨ ਦੇ ਸਕੱਤਰ ਨਾਲ ਵਿਅਕਤੀਗਤ ਸੰਪਰਕ ਕਰ ਕੇ ਇਤਰਾਜ਼ਾਂ ਦੀ ਮੰਗ ਕੀਤੀ ਹੈ। 18 ਅਪ੍ਰੈਲ ਨੂੰ ਕਮਿਸ਼ਨ ਚੰਡੀਗੜ੍ਹ ਵਿਚ ਇਸ ਪਟਿਸ਼ਨ ਦੀ ਜਨਤਕ ਸੁਣਵਾਈ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਗੋਵਾਲ ਪੁਲਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 3 ਵਿਅਕਤੀ ਗ੍ਰਿਫ਼ਤਾਰ
NEXT STORY