ਬਿਜ਼ਨੈੱਸ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਕਈ ਮੁੱਖ ਦੇਸ਼ਾਂ 'ਤੇ 'ਜੈਸੇ ਕੋ ਤੈਸਾ ਟੈਰਿਫ਼' ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮਗਰੋਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਵੀ ਭੂਚਾਲ ਆਉਣ ਦੀ ਸੰਭਾਵਨਾ ਵੱਧ ਗਈ ਹੈ। ਅਮਰੀਕਾ ਵਿਚ ਸੋਨੇ ਦੀ ਕੀਮਤ 3198 ਡਾਲਰ 'ਤੇ ਪਹੁੰਚ ਗਈ ਹੈ। ਇਹ ਹੁਣ ਤਕ ਦਾ ਰਿਕਾਰਡ ਹਾਈ ਹੈ। ਇਸ ਦਾ ਅਸਰ ਭਾਰਤ ਵਿਚ ਸੋਨੇ ਦੀ ਕੀਮਤ 'ਤੇ ਵੀ ਵੇਖਣ ਨੂੰ ਮਿਲੇਗਾ। ਅੱਜ ਭਾਰਤ ਵਿਚ ਬਾਜ਼ਾਰ ਖੁੱਲ੍ਹਦਿਆਂ ਹੀ ਸੋਨੇ ਦੀ ਕੀਮਤ 95 ਹਜ਼ਾਰ ਰੁਪਏ ਦੇ ਕਰੀਬ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਠੇਕੇ ਟੁੱਟਣ 'ਤੇ ਕੀਤੇ ਲਾਲਚ ਨੇ ਕਸੂਤਾ ਫਸਾਇਆ ਬੰਦਾ! ਸ਼ਰਾਬ ਤੇ ਬੀਅਰ ਦੀਆਂ ਪੇਟੀਆਂ...
ਬੁੱਧਵਾਰ ਨੂੰ 24 Carat Gold Price 90,996 ਰੁਪਏ ਸੀ। ਉੱਥੇ ਹੀ ਚਾਂਦੀ ਦਾ ਭਾਅ 99,536 ਰੁਪਏ ਪ੍ਰਤੀ ਕਿੱਲੋ ਸੀ। ਅੱਜ ਬਾਜ਼ਾਰ ਖੁੱਲ੍ਹਣ ਤਕ ਇਹੀ ਕੀਮਤ ਰਹੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ਼ ਦਾ ਅਸਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
ਦੱਸ ਦਈਏ ਕਿ ਭਾਰਤ ਵਿਚ ਸੋਨੇ ਦੀ ਕੀਮਤ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਦਰਾਂ, ਆਯਾਤ ਡਿਊਟੀਆਂ, ਟੈਕਸ ਅਤੇ ਵਟਾਂਦਰਾ ਦਰਾਂ ਵਿਚ ਉਤਰਾਅ-ਚੜ੍ਹਾਅ ਸਮੇਤ ਕਈ ਕਾਰਕ ਪ੍ਰਭਾਵਿਤ ਕਰਦੇ ਹਨ। ਭਾਰਤ ਵਿਚ ਸੋਨਾ ਸੱਭਿਆਚਾਰਕ ਅਤੇ ਵਿੱਤੀ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਇਹ ਇਕ ਪਸੰਦੀਦਾ ਨਿਵੇਸ਼ ਵਿਕਲਪ ਹੈ ਅਤੇ ਜਸ਼ਨਾਂ, ਖਾਸ ਕਰਕੇ ਵਿਆਹਾਂ ਅਤੇ ਤਿਉਹਾਰਾਂ ਲਈ ਮਹੱਤਵਪੂਰਨ ਹੈ। ਲਗਾਤਾਰ ਬਦਲਦੀਆਂ ਮਾਰਕੀਟ ਸਥਿਤੀਆਂ ਦੇ ਨਾਲ, ਨਿਵੇਸ਼ਕ ਅਤੇ ਵਪਾਰੀ ਉਤਰਾਅ-ਚੜ੍ਹਾਅ 'ਤੇ ਨੇੜਿਓਂ ਨਜ਼ਰ ਰੱਖਦੇ ਹਨ। ਗਤੀਸ਼ੀਲ ਰੁਝਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੈਵੀਗੇਟ ਕਰਨ ਲਈ ਅੱਪਡੇਟ ਰਹਿਣਾ ਬਹੁਤ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਟੋ ਟੈਰਿਫ ਤੋਂ ਹਰ ਸਾਲ 8.6 ਲੱਖ ਕਰੋੜ ਕਮਾਏਗਾ ਅਮਰੀਕਾ, ਭਾਰਤ ਨੂੰ ਹੋਵੇਗਾ ਇੰਨਾ ਨੁਕਸਾਨ!
NEXT STORY