ਜਲੰਧਰ (ਖੁਰਾਣਾ)–ਨਿਗਮ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਨਿਗਮ ਦੀ ਇਸ਼ਤਿਹਾਰ ਸ਼ਾਖਾ ਦੇ ਸੁਪਰਿੰਟੈਂਡੈਂਟ ਅਸ਼ਵਨੀ ਗਿੱਲ ਵੱਲੋਂ ਨਿਗਮ ਦੀ ਹੱਦ ਅੰਦਰ ਆਉਣ ਵਾਲੇ ਸਾਰੇ ਪੈਟਰੋਲ ਪੰਪਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਨੋਟਿਸ ਇਸ ਲਈ ਜਾਰੀ ਕੀਤੇ ਗਏ ਕਿਉਂਕਿ ਇਨ੍ਹਾਂ ਪੈਟਰੋਲ ਪੰਪਾਂ ’ਤੇ ਲਾਏ ਗਏ ਹੋਰਡਿੰਗਜ਼ ’ਤੇ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਅਣਅਧਿਕਾਰਤ ਤੌਰ ’ਤੇ ਇਸ਼ਤਿਹਾਰ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਭਿਆਨਕ ਰੂਪ ਵਿਖਾਉਣ ਲੱਗੀ ਗਰਮੀ, ਇਹ ਸਾਵਧਾਨੀਆਂ ਵਰਤਣ ਦੀ ਸਲਾਹ
ਇਹ ਪੰਜਾਬ ਮਿਊਂਸੀਪਲ ਆਊਟਡੋਰ ਐਡਵਰਟਾਈਜ਼ਮੈਂਟ ਪਾਲਿਸੀ ਦੀ ਉਲੰਘਣਾ ਹੈ। ਨੋਟਿਸ ਵਿਚ ਪੈਟਰੋਲ ਪੰਪ ਸੰਚਾਲਕਾਂ ਨੂੰ ਤਿੰਨ ਦਿਨਾਂ ਅੰਦਰ ਇਨ੍ਹਾਂ ਇਸ਼ਤਿਹਾਰਾਂ ਦੀ ਮਨਜ਼ੂਰੀ ਨਾਲ ਸਬੰਧਤ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਨਿਰਧਾਰਿਤ ਸਮੇਂ ’ਤੇ ਜਵਾਬ ਨਹੀਂ ਦਿੱਤਾ ਗਿਆ ਤਾਂ ਨਗਰ ਨਿਗਮ ਵੱਲੋਂ ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਲੀ ਥਾਰ ਸਣੇ ਗ੍ਰਿਫ਼ਤਾਰ ਹੋਈ ਪੰਜਾਬ ਪੁਲਸ ਦੀ ਇੰਸਟਾ ਕੁਈਨ ਕਾਂਸਟੇਬਲ, ਪੂਰਾ ਮਾਮਲਾ ਜਾਣ ਉੱਡਣਗੇ ਹੋਸ਼
NEXT STORY