ਨੰਗਲ (ਗੁਰਭਾਗ ਸਿੰਘ)-ਸਤਲੁਜ ਦਰਿਆ ਕੰਢੇ ਕਸਰਤ ਕਰ ਰਹੇ ਦੋ ਨੌਜਵਾਨਾਂ ਉਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿਚੋਂ ਇਕ ਨਵਪ੍ਰੀਤ ਉਰਫ ਨਵੀ ਜੋ ਕਿ ਪਿੰਡ ਕਥੇੜਾ ਕੰਚੇੜਾ ਦਾ ਰਹਿਣ ਵਾਲਾ ਹੈ, ਨੂੰ ਇਨ੍ਹਾਂ ਹਮਲਾਵਰਾਂ ਨੇ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਜਦਕਿ ਉਸ ਦੇ ਦੂਜੇ ਸਾਥੀ ਨੇ ਭੱਜ ਕੇ ਜਾਨ ਬਚਾਈ।
ਪੱਤਰਕਾਰਾਂ ਨੂੰ ਹਸਪਤਾਲ ਦੇ ਵਿਚ ਜਾਣਕਾਰੀ ਦਿੰਦੇ ਜ਼ਖ਼ਮੀ ਨਵੀ ਨੇ ਕਿਹਾ ਕਿ ਉਹ ਊਨਾ (ਹਿਮਾਚਲ ਪ੍ਰਦੇਸ਼) ਦੇ ਵਿਚ ਇਕ ਸੈਲੂਨ ਵਿਚ ਕੰਮ ਕਰਦਾ ਹੈ ਉਝ ਤਾਂ ਉਹ 10-11 ਵਜੇ ਵਿਚਕਾਰ ਰਾਤ ਨੂੰ ਘਰ ਆਉਂਦਾ ਹੈ ਪਰ ਜਦੋਂ ਜਲਦੀ ਘਰ ਆ ਜਾਂਦਾ ਹੈ ਤਾਂ ਆਪਣੇ ਦੋਸਤ ਨਾਲ ਕਸਰਤ ਕਰਨ ਲਈ ਸਤਲੁਜ ਦਰਿਆ ਦੇ ਕੰਢੇ ਚਲੇ ਜਾਂਦੇ ਹਨ। ਸੋਮਵਾਰ ਦੀ ਰਾਤ ਵੀ ਉਹ ਸਾਢੇ ਅੱਠ ਵਜੇ ਦੇ ਕਰੀਬ ਆਪਣੇ ਦੋਸਤ ਸੰਗਮ ਨਾਲ ਆਪਣੀ ਗੱਡੀ ਵਿਚ ਬੈਠ ਕੇ ਜਦੋਂ ਕਸਰਤ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਕੁਝ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਸਨ।
ਇਹ ਵੀ ਪੜ੍ਹੋ: Punjab: ਪੈਟਰੋਲ ਪੰਪ ਸੰਚਾਲਕਾਂ ਨੂੰ ਨੋਟਿਸ ਜਾਰੀ, 3 ਦਿਨ ਦਾ ਦਿੱਤਾ ਸਮਾਂ ਨਹੀਂ ਤਾਂ...
ਸਾਡੀ ਗੱਡੀ ਦੀ ਲਾਈਟ ਉਨ੍ਹਾਂ ’ਤੇ ਵੱਜਣ ਕਾਰਨ, ਉਨ੍ਹਾਂ ਨੇ ਸਾਡੇ ਨਾਲ ਖਹਿਬੜਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਸਿਰ ਉੱਤੇ ਹਮਲਾ ਕਰ ਦਿੱਤਾ। ਮੇਰੇ ਗੁੱਝੀਆਂ ਸੱਟਾਂ ਵੀ ਮਾਰੀਆਂ, ਜਿਨ੍ਹਾਂ ਦੇ ਜ਼ਖ਼ਮ ਮੇਰੇ ਸਰੀਰ ’ਤੇ ਹਨ। ਜ਼ਖ਼ਮੀ ਨਵੀ ਨੇ ਕਿਹਾ ਕਿ ਮੇਰੇ ਸਿਰ ਉੱਤੇ 10 ਤੋਂ 12 ਦੇ ਕਰੀਬ ਟਾਂਕੇ ਲੱਗੇ ਹੋਏ ਹਨ। ਉੱਥੇ ਹੀ ਪੀੜਤ ਪਰਿਵਾਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ-ਨਾਲ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਹਮਲਾਵਰਾਂ ਨੂੰ ਫੜ ਕੇ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਪੱਤਰਕਾਰਾਂ ਨੂੰ ਹੱਡਬੀਤੀ ਦੱਸਦਿਆਂ ਨਵੀ ਦੇ ਪਰਿਵਾਰ ਨੇ ਕਿਹਾ ਕਿ ਸੋਮਵਾਰ ਰਾਤ 9 ਵਜੇ ਦੇ ਕਰੀਬ ਉਕਤ ਨੌਜਵਾਨ ਹਸਪਤਾਲ ਵਿਚ ਦਾਖ਼ਲ ਹੋਇਆ ਸੀ ਅਤੇ ਮੰਗਲਵਾਰ ਸ਼ਾਮ 8 ਵਜੇ ਤੱਕ ਪੁਲਸ ਉਨ੍ਹਾਂ ਦੇ ਬਿਆਨ ਤੱਕ ਨਹੀ ਲੈ ਪਾਈ ਸੀ। ਜਦੋਂ ਇਹ ਸਾਰੇ ਮਾਮਲੇ ਨੂੰ ਲੈ ਕੇ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਬਣਦੀ ਕਾਰਵਾਈ ਜਲਦ ਹੀ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਪੈਟਰੋਲ ਪੰਪ ਸੰਚਾਲਕਾਂ ਨੂੰ ਨੋਟਿਸ ਜਾਰੀ, 3 ਦਿਨ ਦਾ ਦਿੱਤਾ ਸਮਾਂ ਨਹੀਂ ਤਾਂ...
NEXT STORY