ਜਲੰਧਰ (ਪੁਨੀਤ)– ਵਿੱਤੀ ਸਾਲ ਦੀ ਕਲੋਜ਼ਿੰਗ ਕਾਰਨ ਨਗਰ ਨਿਗਮ ਵੱਲੋਂ ਛੁੱਟੀ ਵਾਲੇ ਦਿਨ ਕੈਸ਼ ਕਾਊਂਟਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸੇ ਕ੍ਰਮ ਵਿਚ ਬੀਤੇ ਦਿਨ ਗੁੱਡ ਫਰਾਈਡੇਅ ਦੀ ਛੁੱਟੀ ਦੇ ਬਾਵਜੂਦ ਨਿਗਮ ਦਫ਼ਤਰ ਵਿਚ ਕੈਸ਼ ਆਦਿ ਜਮ੍ਹਾ ਹੁੰਦਾ ਰਿਹਾ। ਪ੍ਰਾਪਰਟੀ ਟੈਕਸ ਨਾਲ ਸਬੰਧਤ ਕੁਲੈਕਸ਼ਨ 43.40 ਕਰੋੜ ਨੂੰ ਪਾਰ ਕਰ ਗਈ ਹੈ ਅਤੇ ਅਗਲੇ 2 ਦਿਨਾਂ ਵਿਚ ਇਹ ਅੰਕੜਾ 44 ਕਰੋੜ ਨੂੰ ਛੂਹ ਜਾਵੇਗਾ।
ਨਗਰ ਨਿਗਮ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ ਜ਼ੋਨਲ ਕਮਿਸ਼ਨਰ ਵਿਕ੍ਰਾਂਤ ਵਰਮਾ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਨਗਰ ਨਿਗਮ ਦੇ ਮੁੱਖ ਦਫ਼ਤਰ, ਜ਼ੋਨ ਦਫ਼ਤਰ, ਸੁਵਿਧਾ ਸੈਂਟਰਾਂ ਵਿਚ ਕੈਸ਼ ਆਦਿ ਜਮ੍ਹਾ ਕਰਵਾਉਣ ਦਾ ਕੰਮ ਜਾਰੀ ਰਹੇਗਾ। ਵਿਕ੍ਰਾਂਤ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ, ਲਾਇਸੈਂਸ ਫ਼ੀਸ, ਪਾਣੀ ਅਤੇ ਸੀਵਰੇਜ ਦੇ ਬਿੱਲ, ਓ. ਟੀ. ਐੱਸ. ਸਕੀਮ ਸਮੇਤ ਹੋਰ ਅਦਾਇਗੀਆਂ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਦਫ਼ਤਰ ਖੋਲ੍ਹੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਬੰਧਤ ਬ੍ਰਾਂਚ ਦੇ ਸਾਰੇ ਕਰਮਚਾਰੀ ਡਿਊਟੀ ’ਤੇ ਤਾਇਨਾਤ ਰਹਿਣਗੇ। ਉਥੇ ਹੀ ਫੀਲਡ ਕੁਲੈਕਸ਼ਨ ਕਰਨ ਵਾਲੇ ਇੰਸਪੈਕਟਰ ਅਤੇ ਹੋਰ ਸਟਾਫ਼ ਵੱਲੋਂ ਰਿਕਵਰੀ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਕ੍ਰਮ ਵਿਚ ਬਾਜ਼ਾਰਾਂ ਵਿਚ ਕੈਂਪ ਆਦਿ ਲਾ ਕੇ ਸਿਲੈਕਸ਼ਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਧਾਰਾ 144 ਲਾਗੂ, ਕਮਿਸ਼ਨਰੇਟ ਪੁਲਸ ਨੇ ਲਗਾਈ ਇਹ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਹਨੇਰੀ ਤੇ ਬਾਰਿਸ਼ ਕਾਰਨ ਵਿਛੀ ਕਣਕ ਦੀ ਫ਼ਸਲ, ਕਿਸਾਨਾਂ ਦੇ ਸਾਹ ਸੂਤੇ
NEXT STORY