ਤਹਿਰਾਨ (ਯੂ.ਐਨ.ਆਈ.)- ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਰਮੀਨੀਆ ਅਤੇ ਅਜ਼ਰਬਾਈਜਾਨ ਦੀ ਸ਼ਾਂਤੀ ਸੰਧੀ ਕਰਨ ਦੀ ਇੱਛਾ ਦਾ ਸਵਾਗਤ ਕੀਤਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸ਼ਾਂਤੀ ਸਥਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਰਮੀਨੀਆਈ ਵਿਦੇਸ਼ ਮੰਤਰਾਲੇ ਨੇ ਬਾਕੂ ਨਾਲ ਸ਼ਾਂਤੀ ਸੰਧੀ 'ਤੇ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਦਸਤਾਵੇਜ਼ ਦਸਤਖ਼ਤ ਲਈ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸੂਪ 'ਚ ਪਿਸ਼ਾਬ ਕਰਨ ਦੀ ਵੀਡੀਓ ਵਾਇਰਲ, ਰੈਸਟੋਰੈਂਟ ਨੇ ਮੰਗੀ ਮੁਆਫ਼ੀ, ਦੇਵੇਗਾ ਮੁਆਵਜ਼ਾ
ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਪ੍ਰਤੀਨਿਧੀ ਨੇ ਇਸ ਖ਼ਬਰ ਦਾ ਸਵਾਗਤ ਕੀਤਾ ਕਿ ਅਰਮੀਨੀਆ ਅਤੇ ਅਜ਼ਰਬਾਈਜਾਨ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਸਮਝੌਤੇ ਦੇ ਉਪਬੰਧਾਂ 'ਤੇ ਸਹਿਮਤ ਹੋ ਗਏ ਹਨ ਅਤੇ ਇਸਨੂੰ ਦੱਖਣੀ ਕਾਕੇਸ਼ਸ ਵਿੱਚ ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਇੱਕ ਜ਼ਰੂਰੀ ਅਤੇ ਮਹੱਤਵਪੂਰਨ ਕਦਮ ਮੰਨਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਰੈਸਟੋਰੈਂਟ ਗਾਹਕਾਂ ਨੂੰ ਦੇਵੇਗਾ 10 ਗੁਣਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
NEXT STORY