ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ’ਤੇ ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਿੱਤੀ ਸਾਲ 2024-25 ਦੇ ਪੂਰਾ ਹੋਣ ਵਿਚ ਸਿਰਫ਼ 25 ਦਿਨ ਬਾਕੀ ਹਨ। ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਇਸ ਵਿੱਤੀ ਸਾਲ 50 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਪ੍ਰਾਪਰਟੀ ਟੈਕਸ ਵਿਭਾਗ ਨੇ ਹੁਣ ਤੱਕ ਸਿਰਫ਼ 34.14 ਕਰੋੜ ਰੁਪਏ ਹੀ ਇਕੱਠੇ ਕੀਤੇ ਹਨ। ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਡਿਫਾਲਟਰਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੂਰਬੀ ਜ਼ੋਨ ਦੇ ਅਧਿਕਾਰੀਆਂ ਨੇ ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਇੱਕ ਹੋਟਲ, ਇੱਕ ਰੈਸਟੋਰੈਂਟ, ਇਕ ਡੇਅਰੀ ਅਤੇ ਇੱਕ ਵਾਈਨ ਸ਼ਾਪ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਗਰਮੀਆਂ ਦੀ ਸ਼ੁਰੂਆਤ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਕੁਝ ਪਾਰਟੀਆਂ ਨੇ ਮੌਕੇ ’ਤੇ ਕੀਤਾ ਭੁਗਤਾਨ
ਪੂਰਬੀ ਜ਼ੋਨ ਦੇ ਸੁਪਰਡੈਂਟ ਪ੍ਰਦੀਪ ਰਾਜਪੂਤ ਨੇ ਕਿਹਾ ਕਿ ਡਿਫਾਲਟਰਾਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਚਾਰ ਥਾਵਾਂ ’ਤੇ ਸੀਲਿੰਗ ਕੀਤੀ ਗਈ ਹੈ। ਕੁਝ ਧਿਰਾਂ ਨੇ ਸੀਲਿੰਗ ਤੋਂ ਬਚਣ ਲਈ ਮੌਕੇ ’ਤੇ ਹੀ ਭੁਗਤਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਲ ਕੀਤੇ ਗਏ ਰੈਸਟੋਰੈਂਟਾਂ ਵਿੱਚ ਦਾ ਸੀਕਰੇਟ ਗਾਰਡਨ ਰੈਸਟੋਰੈਂਟ, ਬਟਾਲਾ ਰੋਡ ’ਤੇ ਇਕ ਵਾਈਨ ਸ਼ਾਪ, ਓਮ ਰੈਜ਼ੀਡੈਂਸੀ ਬੱਸ ਸਟੈਂਡ ਨੇੜੇ ਇਕ ਹੋਟਲ ਅਤੇ ਇੱਕ ਗੁਰਿੰਦਰ ਡੇਅਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਰੋਡ ਸਥਿਤ ਟਿਪ ਟੌਪ, ਸੁੰਦਰ ਨਗਰ ਸਥਿਤ ਤਿੰਨ ਦੁਕਾਨਦਾਰਾਂ ਨੇ ਮੌਕੇ ’ਤੇ ਭੁਗਤਾਨ ਕਰ ਕੇ ਆਪਣੀ ਪ੍ਰਾਪਰਟੀ ਸੀਲ ਹੋਣ ਤੋਂ ਬਚਾਅ ਲਈ। ਸੁਪਰਡੈਂਟ ਪ੍ਰਦੀਪ ਰਾਜਪੂਤ ਨੇ ਦੱਸਿਆ ਕਿ ਅੱਜ ਦੀ ਸੀਲਿੰਗ ਟੀਮ ਵਿਚ ਸਤਿੰਦਰ ਸਿੰਘ ਇੰਸਪੈਕਟਰ, ਸੁਖਦੇਵ ਇੰਸਪੈਕਟਰ, ਅਜੀਤ ਸਿੰਘ ਕਲਰਕ, ਗੌਤਮ, ਬੈਜਨਾਥ ਅਤੇ ਪੁਲਸ ਸਟਾਫ਼ ਸ਼ਾਮਲ ਸੀ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ
NEXT STORY