ਜਲੰਧਰ (ਅਨਿਲ ਪਾਹਵਾ)- ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਨੂੰ ਲੈ ਕੇ ਭਾਜਪਾ ਨਾ ਸਿਰਫ਼ ਉਤਸ਼ਾਹਿਤ ਹੈ, ਸਗੋਂ 2027 ਵਿਚ ਸਰਕਾਰ ਬਣਾਉਣ ਲਈ ਵੀ ਪੂਰੀ ਤਰ੍ਹਾਂ ਕਾਨਫੀਡੈਂਟ ਹੈ, ਜਿਸ ਕਾਰਨ ਪਾਰਟੀ ’ਚ ਇਨ੍ਹੀਂ ਦਿਨੀਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਵਿਚ ਭਾਜਪਾ ਦੇ ਕਈ ਵੱਡੇ ਨੇਤਾਵਾਂ ਦੇ ਨਾਲ-ਨਾਲ ਪਾਰਟੀ ਦੇ ਸੂਬਾ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ, ਪੰਜਾਬ ਭਾਜਪਾ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸਲੂ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਪ੍ਰਧਾਨ ਦੀ ਗੈਰ-ਹਾਜ਼ਰੀ ’ਚ ਦੋਵਾਂ ਨੇਤਾਵਾਂ ਨੇ ਨਿਭਾਈ ਮਹੱਤਵਪੂਰਨ ਭੂਮਿਕਾ
ਪਿਛਲੇ ਕੁਝ ਸਮੇਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਨੂੰ ਭੇਜੇ ਗਏ ਅਸਤੀਫ਼ੇ ਦੀਆਂ ਚਰਚਾਵਾਂ ਕਾਫੀ ਭਖੀਆਂ ਹੋਈਆਂ ਹਨ ਤੇ ਉਸ ਤੋਂ ਬਾਅਦ ਉਹ ਲਗਾਤਾਰ ਮੀਟਿੰਗਾਂ ’ਚੋਂ ਗਾਇਬ ਰਹੇ ਹਨ। ਇਸ ਸਥਿਤੀ ਵਿਚ ਲੋਕ ਸਭਾ ਚੋਣਾਂ, ਵਿਧਾਨ ਸਭਾ ਤੇ ਨਗਰ ਨਿਗਮ ਚੋਣਾਂ ਆਈਆਂ ਪਰ ਪ੍ਰਧਾਨ ਦੀ ਘਾਟ ਪਾਰਟੀ ਨੂੰ ਇਸ ਲਈ ਮਹਿਸੂਸ ਨਹੀਂ ਹੋਈ ਕਿਉਂਕਿ ਵਿਜੇ ਰੂਪਾਣੀ ਤੋਂ ਲੈ ਕੇ ਸ਼੍ਰੀਨਿਵਾਸਲੂ ਨੇ ਇਸ ਪੂਰੀ ਸਥਿਤੀ ’ਚ ਪਾਰਟੀ ਵਰਕਰਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਲੋਕ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਚੋਣਾਂ ਲੜ ਰਹੇ ਹਨ। ਪਾਰਟੀ ਨੇ ਪਿਛਲੇ ਕੁਝ ਸਮੇਂ ’ਚ ਵੋਟ ਸ਼ੇਅਰ ’ਚ ਵਾਧਾ ਹਾਸਲ ਕੀਤਾ ਹੈ। 6 ਫ਼ੀਸਦੀ ਅੰਕੜੇ ਤੋਂ ਹੇਠਾਂ ਆ ਚੁੱਕੀ ਭਾਜਪਾ ਪੰਜਾਬ ’ਚ ਹੁਣ 18 ਫ਼ੀਸਦੀ ਵੋਟ ਸ਼ੇਅਰ ਦਾ ਦਾਅਵਾ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਨਾਲ ਭੁੰਨ 'ਤਾ ਲਾੜਾ! ਸ਼ਿਵ ਸੈਨਾ ਆਗੂ ਦਾ ਵੀ ਬੇਰਹਿਮੀ ਨਾਲ ਕਤਲ (ਵੀਡੀਓ)
ਕੇਂਦਰੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਨਾਲ ਟਿਊਨਿੰਗ ਦਾ ਮਿਲ ਰਿਹਾ ਲਾਭ
ਵਿਜੇ ਰੂਪਾਣੀ ਅਤੇ ਸ਼੍ਰੀਨਿਵਾਸਲੂ ਦੀ ਟੀਮ ਦੀ ਕੇਂਦਰੀ ਸੰਗਠਨ ਮੰਤਰੀ ਬੀ.ਐੱਲ. ਸੰਤੋਸ਼ ਨਾਲ ਚੰਗੀ ਟਿਊਨਿੰਗ ਹੈ, ਜਿਸ ਦਾ ਫਾਇਦਾ ਪੰਜਾਬ ਭਾਜਪਾ ਨੂੰ ਹੋ ਰਿਹਾ ਹੈ। ਇਸ ਟਿਊਨਿੰਗ ਕਾਰਨ ਹੀ ਸੂਬੇ ’ਚ ਟਿਕਟਾਂ ਦੀ ਵੰਡ ਤੋਂ ਲੈ ਕੇ ਹੋਰ ਪਹਿਲੂਆਂ ਤਕ ਹਰ ਚੀਜ਼ ਨੂੰ ਯੋਜਨਾਬੱਧ ਢੰਗ ਨਾਲ ਤਿਆਰ ਕੀਤਾ ਗਿਆ ਤਾਂ ਜੋ ਪਾਰਟੀ ਨੂੰ ਸਫਲ ਬਣਾਇਆ ਜਾ ਸਕੇ। ਪਾਰਟੀ ਚੋਣਾਂ ’ਚ ਉਮੀਦਵਾਰ ਲੱਭਣ ਲਈ ਬਹੁਤ ਸਾਰੇ ਲੋਕਾਂ ਨੂੰ ਬੇਨਤੀ ਕਰਦੀ ਦਿਖਾਈ ਦੇ ਰਹੀ ਹੈ, ਪਾਰਟੀ ਘੱਟੋ-ਘੱਟ ਇੰਨੀ ਕਾਨਫੀਡੈਂਟ ਤਾਂ ਹੋ ਗਈ ਕਿ ਦਾਅਵਾ ਕਰਨ ਲੱਗੀ ਹੈ ਕਿ 2027 ਵਿਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀ ਹੋਵੇਗਾ, ਇਹ ਤਾਂ ਅਜੇ ਭਵਿੱਖ ਦੇ ਗਰਭ ਵਿਚ ਹੈ ਪਰ ਪੰਜਾਬ ਵਿਚ ਜੋ ਟੀਮ ਕੰਮ ਕਰ ਰਹੀ ਹੈ, ਉਹ ਅਜਿਹੀ ਲੱਗ ਰਹੀ ਹੈ ਤਾਂ ਉਸ ਨੂੰ ਸਫਲਤਾ ਮਿਲ ਸਕਦੀ ਹੈ।
ਲੋਕਾਂ ਨੂੰ ਆਪਣੇ ਪੱਖ ’ਚ ਕਰਨਾ ਅਜੇ ਵੀ ਵੱਡਾ ਚੈਲੰਜ
ਪੰਜਾਬ ਵਿਚ ਭਾਜਪਾ ਸਾਹਮਣੇ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਆਪਣੇ ਪੱਖ ’ਚ ਕਰਨਾ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਖੜ੍ਹਾ ਕਰਨਾ ਹੈ। ਇਹ ਚੈਲੰਜ ਕਿਵੇਂ ਪੂਰਾ ਹੋਵੇਗਾ, ਇਹ ਅਜੇ ਤਕ ਕੋਈ ਨਹੀਂ ਜਾਣਦਾ ਪਰ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਕਤ ਟੀਮ ਨੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਆਪਣੇ ਪੱਖ ’ਚ ਕਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਇਹ ਕੋਸ਼ਿਸ਼ ਪੂਰੀ ਤਰ੍ਹਾਂ ਸਫਲ ਨਹੀਂ ਹੋਈ ਪਰ ਇਕ ਸ਼ੁਰੂਆਤ ਤਾਂ ਹੋਈ, ਜਿਸ ਨੂੰ ਹੁਣ ਤਾਂ ਹੀ ਅੱਗੇ ਵਧਾਉਣਾ ਸੰਭਵ ਹੋਵੇਗਾ ਜੇਕਰ ਉਹੀ ਟੀਮ ਅਗਲੀ ਜ਼ਿੰਮੇਵਾਰੀ ਸੰਭਾਲੇਗੀ। ਸ਼ਾਇਦ ਪੰਜਾਬ ਭਾਜਪਾ ਦੇ ਕੁਝ ਲੋਕ ਨਹੀਂ ਚਾਹੁੰਦੇ ਕਿ ਪਾਰਟੀ ਅੱਗੇ ਵਧੇ, ਜਿਸ ਕਾਰਨ ਉਕਤ ਆਗੂਆਂ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਿਛ ਗਈਆਂ ਲਾਸ਼ਾਂ! ਨਾਕਾ ਲਾਈ ਖੜ੍ਹੇ ਪੁਲਸ ਮੁਲਾਜ਼ਮਾਂ ਅਤੇ ਰੋਕੇ ਗਏ ਡਰਾਈਵਰ ਨਾਲ ਵਾਪਰੀ ਅਣਹੋਣੀ
ਦੂਜੀਆਂ ਪਾਰਟੀਆਂ ਦੇ ਕਈ ਨੇਤਾ ਸ਼੍ਰੀਨਿਵਾਸਲੂ ਦੇ ਸੰਪਰਕ ’ਚ
ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਹਨ ਪਰ ਅਜੇ ਤਕ ਚੋਣਾਵੀ ਮੌਸਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖਾਸ ਕਰ ਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕੁਝ ਨੇਤਾਵਾਂ ਨੇ ਵੀ ਇਸ ਮਾਮਲੇ ਵਿਚ ਆਪਣੀ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੂਜੀਆਂ ਪਾਰਟੀਆਂ ਦੇ ਲੱਗਭਗ ਅੱਧਾ ਦਰਜਨ ਲੋਕ ਸ਼੍ਰੀਨਿਵਾਸਲੂ ਦੇ ਸੰਪਰਕ ਵਿਚ ਹਨ ਤੇ ਸੰਗਠਨ ਮੰਤਰੀ ਨਾਲ ਚਾਹ-ਕੌਫੀ ਦਾ ਸੈਸ਼ਨ ਵੀ ਹੋ ਚੁੱਕਾ ਹੈ। ਬੇਸ਼ੱਕ ਪਾਰਟੀ ਨੇਤਾ ਕਹਿ ਰਹੇ ਹਨ ਕਿ ਸੰਗਠਨ ਮੰਤਰੀ ਦਾ ਦੂਜੀਆਂ ਪਾਰਟੀਆਂ ਦੇ ਲੋਕਾਂ ਨਾਲ ਉੱਠਣਾ-ਬੈਠਣਾ ਠੀਕ ਨਹੀਂ ਹੈ ਪਰ ਜੇ ਸੂਬਾ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਪਾਰਟੀ ਦੇ ਪੱਖ ’ਚ ਕੋਈ ਕੰਮ ਹੋ ਰਿਹਾ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, 10 ਜ਼ਿਲ੍ਹਿਆਂ 'ਚ ਅਲਰਟ, ਹੋ ਗਈ ਭਵਿੱਖਬਾਣੀ
NEXT STORY