ਜਲੰਧਰ (ਪੁਨੀਤ)–11 ਘੰਟੇ ਬੱਤੀ ਬੰਦ ਰਹਿਣ ਨਾਲ ਨਾਰਾਜ਼ ਲੋਕਾਂ ਨੇ ਪ੍ਰਤਾਪ ਬਾਗ ਬਿਜਲੀ ਘਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰਦੇ ਹੋਏ ਵਿਭਾਗੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨੇ ਦੇ ਬਾਵਜੂਦ ਕਾਫ਼ੀ ਸਮੇਂ ਤਕ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ, ਜਿਸ ’ਤੇ ਲੋਕਾਂ ਨੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਰੋਸ ਇੰਨਾ ਵਧ ਚੁੱਕਾ ਸੀ ਕਿ ਸੜਕ ’ਤੇ ਵਾਹਨ ਲਾ ਕੇ ਉਨ੍ਹਾਂ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਵਿਭਾਗੀ ਨੀਤੀਆਂ ਦੀ ਜੰਮ ਕੇ ਆਲੋਚਨਾ ਕੀਤੀ। ਇਸ ਮੌਕੇ ਖੋਦਿਆਂ ਮੁਹੱਲਾ, ਸੈਦਾਂ ਗੇਟ (ਨਯਾ ਬਾਜ਼ਾਰ), ਰਸਤਾ ਮੁਹੱਲਾ, ਕੋਟ ਪਕਸ਼ੀਆਂ, ਅਟਾਰੀ ਬਾਜ਼ਾਰ, ਫਗਵਾੜਾ ਗੇਟ, ਪੱਕਾ ਬਾਗ ਆਦਿ ਇਲਾਕਿਆਂ ਤੋਂ ਆਏ ਲੋਕਾਂ ਨੇ ਕਿਹਾ ਕਿ ਬੱਤੀ ਬੰਦ ਰਹਿਣ ਕਾਰਨ ਕਈ ਵਾਰ ਸ਼ਿਕਾਇਤਾਂ ਲਿਖਵਾਈਆਂ ਗਈਆਂ ਪਰ ਇਸ ਦੇ ਬਾਵਜੂਦ ਪਾਵਰਕਾਮ ਵੱਲੋਂ ਉਚਿਤ ਕਦਮ ਨਹੀਂ ਚੁੱਕੇ ਗਏ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਬਿਜਲੀ ਬੰਦ ਹੈ, ਜਿਸ ਕਾਰਨ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਇਸੇ ਕਾਰਨ ਪਾਵਰਕਾਮ ਦੇ ਫੀਲਡ ਸਟਾਫ਼ ਨੇ ਆਪਣਾ ਫੋਨ ਬੰਦ ਕਰ ਦਿੱਤਾ। ਇਸ ਮੌਕੇ ਸਾਬਕਾ ਕੌਂਸਲਰ ਸ਼ੈਰੀ ਚੱਢਾ ਵੱਲੋਂ ਲੋਕਾਂ ਦੀ ਅਗਵਾਈ ਕੀਤੀ ਗਈ ਅਤੇ ਬਿਜਲੀ ਵਿਵਸਥਾ ਨੂੰ ਸੁਚਾਰੂ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਬਿਜਲੀ ਦੀ ਖ਼ਰਾਬੀ ਨੂੰ ਲੈ ਕੇ ਲੋਕਾਂ ਵੱਲੋਂ ਰੋਸ ਪ੍ਰਗਟਾਇਆ ਗਿਆ। ਕਈ ਇਲਾਕਿਆਂ ਵਿਚ 5-6 ਘੰਟੇ ਤਕ ਫਾਲਟ ਠੀਕ ਨਾ ਹੋਣ ਸਬੰਧੀ ਖ਼ਬਰਾਂ ਸੁਣਨ ਨੂੰ ਮਿਲੀਆਂ। ਮੀਂਹ ਦੌਰਾਨ ਫਾਲਟ ਬਹੁਤ ਵਧ ਜਾਂਦੇ ਹਨ ਅਤੇ ਸਟਾਫ਼ ਦੀ ਘਾਟ ਕਾਰਨ ਪਾਵਰਕਾਮ ਲਈ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਵਿਭਾਗ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਕਰਮਚਾਰੀਆਂ ਦਾ ਪ੍ਰਬੰਧ ਕਰਨਾ ਹੋਵੇਗਾ, ਨਹੀਂ ਤਾਂ ਅਜਿਹੇ ਪ੍ਰਦਰਸ਼ਨ ਆਉਣ ਵਾਲੇ ਸਮੇਂ ਵਿਚ ਵੀ ਹੁੰਦੇ ਰਹਿਣਗੇ। ਵਰਣਨਯੋਗ ਹੈ ਕਿ ਬੀਤੇ ਦਿਨੀਂ ਭਗਵਾਨ ਵਾਲਮੀਕਿ ਚੌਕ ਵਿਚ ਧਰਨਾ-ਪ੍ਰਦਰਸ਼ਨ ਹੋਇਆ ਸੀ ਅਤੇ ਲੋਕਾਂ ਵੱਲੋਂ ਵਿਭਾਗੀ ਨੀਤੀਆਂ ’ਤੇ ਸਵਾਲ ਉਠਾਏ ਗਏ ਸਨ।
ਖ਼ਪਤਕਾਰ ਬੋਲੇ : ਮੁਫ਼ਤ ਨਹੀਂ, ਬਿਜਲੀ ਚਾਹੀਦੀ
ਲੋਕਾਂ ਨੇ ਦੱਸਿਆ ਕਿ ਸਵੇਰ ਤੋਂ ਬਿਜਲੀ ਬੰਦ ਰਹਿਣ ਕਾਰਨ ਪੀਣ ਵਾਲੇ ਪਾਣੀ ਨੂੰ ਲੈ ਕੇ ਬਹੁਤ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁਫ਼ਤ ਬਿਜਲੀ ਕਾਰਨ ਇੰਨੇ ਲੰਮੇ-ਲੰਮੇ ਪਾਵਰਕੱਟ ਲਾਏ ਜਾ ਰਹੇ ਹਨ। ਖਪਤਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਫਤ ਨਹੀਂ, ਸਗੋਂ ਬਿਜਲੀ ਚਾਹੀਦੀ ਹੈ। ਇਸ ਦੌਰਾਨ ਕਾਫ਼ੀ ਸਮੇਂ ਤਕ ਲੋਕਾਂ ਨੇ ਸੜਕ ’ਤੇ ਆਵਾਜਾਈ ਠੱਪ ਰੱਖੀ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
STF ਵੱਲੋਂ 2 ਹੈਰੋਇਨ ਸਮੱਗਲਰ ਗ੍ਰਿਫ਼ਤਾਰ, 353 ਗ੍ਰਾਮ ਹੈਰੋਇਨ ਬਰਾਮਦ
NEXT STORY