ਹੁਸ਼ਿਆਰਪੁਰ (ਘੁੰਮਣ) -ਸਰਕਾਰ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਹੈ, ਕਰਜੇ ਦੀ ਪੰਡ ਸਹੀ ਹੋ ਰਹੀ ਹੈ ਜਿਸ ਕਰਕੇ ਵਿਕਾਸ ਦੇ ਕੰਮ ਠੱਪ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰਿੰਦਰ ਸਿੰਘ ਰਾਜਾ ਵਡਿਗ ਪ੍ਰਧਾਨ ਪੰਜਾਬ ਕਾਂਗਰਸ ਨੇ ਅੱਜ ਪਵਨ ਆਦੀਆ ਵਲੋਂ ਰੱਖੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਅੱਜ ਸਕੂਲਾਂ ਵਿੱਚ ਟੀਚਰ ਨਹੀ ਹਨ, ਪਟਵਾਰ ਖਾਨਿਆਂ ਵਿੱਚ ਪਟਵਾਰੀ ਨਹੀ ਹਨ, ਥਾਣਿਆ ਵਿੱਚ ਪੁਲਿਸ ਦੀ ਨਫਰੀ ਘੱਟ, ਪੰਚਾਇਤਾਂ ਕੋਲ ਸੈਕਟਰੀ ਨਹੀ ਹਨ, ਕਿਸ ਤਰ੍ਹਾਂ ਪੰਜਾਬ ਚੱਲੇਗਾ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਖਜਾਨਾ ਖਾਲੀ ਹੋਣ ਕਰਕੇ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ। ਲੋਕਾਂ ਨੂੰ ਆੱਨ ਲਾਈਨ ਦੇ ਕੰਮ ਦੇ ਭੰਬੜ ਭੂਸੇ ਵਿੱਚ ਪਾਇਆ ਜਾ ਰਿਹਾ ਹੈ। ਰਾਜਾ ਨੇ ਕਿਹਾ ਕਿ ਇਕ ਹਜ਼ਾਰ ਕਰੋੜ ਇਸ ਸਰਕਾਰ ਨੇ ਆਪਣੀਆ ਮਸ਼ਹੂਰੀਆਂ ਲਈ ਰੱਖਿਆ ਹੈ। ਰਾਜਾ ਨੇ ਕਿਹਾ ਕਿ ਦਿੱਲੀ ਮਾਡਲ ਬਣਾਉਣ ਦੀਆਂ ਗੱਲਾ ਕਰਨ ਵਾਲੇ ਅੱਜ ਦਿੱਲੀ ਤੋਂ ਸਾਫ ਕਿਉਂ ਹੋ ਗਏ ਹਨ ਕਿਉਂਕਿ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 25 ਸਾਲ ਪਿੱਛੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਠੀਕ ਤਰੀਕੇ ਨਾਲ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਤਾਂ ਨੌਜਵਾਨਾਂ ਨੂੰ ਨੌਕਰੀਆਂ ਦੇਣੀਆ ਪੈਣੀਆਂ ਹਨ। ਇਸ ਮੌਕੇ ਸੀ.ਐਲ.ਪੀ. ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਅੰਤਰ ਹੈ। ਲੋਕਾਂ ਨੂੰ ਗੱਲਾਂ ਕਰਕੇ ਢਿੱਡ ਭਰ ਰਿਹਾ ਹੈ। ਪੰਜਾਬ ਦਾ ਇਸ ਦਾ ਕੋਈ ਫਿਕਰ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਕ ਵਾਰ ਇਹ ਸਰਕਾਰ ਬਣਾ ਕੇ ਗਲਤੀ ਕਰ ਲਈ ਹੈ, ਦੁਬਾਰਾ ਨਹੀਂ ਸਰਕਾਰ ਬਣਦੀ। 2 ਸਾਲ ਪਹਿਲਾਂ ਹੀ ਸਰਕਾਰ ਦਾ ਦੀਵਾਲਾ ਨਿਕਲ ਗਿਆ ਹੈ। ਪੰਜਾਬ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਉਹ ਆਪਣੀ ਮਰਜ਼ੀ ਚਲਾ ਰਹੇ ਹਨ। ਚੰਗੇ ਅਹੁੱਦਿਆਂ ਨਾਲ ਉਹਨਾਂ ਨੂੰ ਨਵਾਜਿਆ ਜਾ ਰਿਹਾ ਹੈ। ਇਸ ਮੌਕੇ ਸੰਗਤ ਸਿੰਘ ਗਿਲਜੀਆ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਜੋ ਵਾਅਦੇ ਕਰਕੇ ਸਰਕਾਰ ਬਣੀ ਸੀ, ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਅੱਜ ਲੋਕਾਂ ਵਿਚ ਜਾਣ ਤੋਂ ਘਬਰਾਉਂਦੇ ਹਨ। ਇਸ ਮੌਕੇ ਪਵਨ ਕੁਮਾਰ ਆਦੀਆ ਸਾਬਕਾ ਵਿਧਾਇਕ, ਸ਼ਾਮ ਚੁਰਾਸੀ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਉਸ ਨੂੰ ਪੰਜਾਬੀ ਕਦੇ ਵੀ ਭੁਲਾ ਨਹੀਂ ਸਕਦੇ। ਲੋਕਾਂ ਕੋਲ ਕਿਸ ਮੂੰਹ ਨਾਲ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਦੀ ਸਰਕਾਰ ਬਣਨ ਦਾ ਹੈ। ਲੋਕ ਬੇਸਬਰੀ ਨਾਲ ਉੋਡੀਕ ਕਰ ਰਹੇ ਹਨ। ਇਸ ਮੌਕੇ ਕੁਸਮ ਆਦੀਆ, ਨਵੀ ਰੀਹਲ, ਮਲੂਕ ਸਿੰਘ, ਐਡਵੋਕੇਟ ਪੰਕਜ ਕ੍ਰਿਪਾਲ, ਅਮਰਪਾਲ ਸਿੰਘ ਕਾਕਾ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਪਦਮ ਸ਼੍ਰੀ ਯੋਗੀ ਭਾਰਤ ਭੂਸ਼ਣ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਯੋਗ ਸੰਮੇਲਨ 'ਚ ਲੈਣਗੇ ਹਿੱਸਾ
NEXT STORY