ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਯਾਤਰੀਆਂ ਨਾਲ ਭਰਿਆ ਇਕ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਬੁੱਧਵਾਰ ਦੀ ਰਾਤ ਨੂੰ ਭਿਆਨਕ ਟਰਬੂਲੈਂਸ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਕਈ ਯਾਤਰੀਆਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਐਮਰਜੈਂਸੀ ਲੈਂਡਿੰਗ ਮਗਰੋਂ ਤੁਰੰਤ ਹਸਪਤਾਲ ਲਿਜਾਣਾ ਪਿਆ।
ਜਾਣਕਾਰੀ ਅਨੁਸਾਰ ਡੈਲਟਾ ਦੀ ਇਹ ਫਲਾਈਟ ਸਾਲਟ ਲੇਕ ਤੋਂ ਐਮਸਟਰਡੈਮ ਜਾ ਰਹੀ ਸੀ ਕਿ ਰਸਤੇ 'ਚ ਅਚਾਨਕ ਇਹ ਭਿਆਨਕ ਤੂਫ਼ਾਨ 'ਚ ਘਿਰ ਗਈ, ਜਿਸ ਕਾਰਨ ਇਹ ਜ਼ਬਰਦਸਤ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਮਿਨੀਪੋਲਿਸ ਸੇਂਟ ਪਾਲ ਇੰਟਰਨੈਸ਼ਨਲ ਏਅਰਪੋਰਟ 'ਤੇ ਐਮਰਜੈਂਸੀ ਲੈਡ ਕਰਵਾਉਣਾ ਪਿਆ।
ਲੈਂਡ ਹੋਣ ਮਗਰੋਂ ਹੀ ਮੈਡੀਕਲ ਟੀਮਾਂ ਨੇ ਆ ਕੇ ਤੁਰੰਤ ਯਾਤਰੀਆਂ ਨੂੰ ਉਤਾਰਿਆ ਤੇ ਉਨ੍ਹਾਂ 'ਚੋਂ 25 ਲੋਕ ਗੰਭੀਰ ਜ਼ਖ਼ਮੀ ਸਨ, ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ 2024 'ਚ ਸਿੰਗਾਪੁਰ ਏਅਰਲਾਈਨਜ਼ ਦੀ ਇਕ ਫਾਲਈਟ ਵੀ ਭਿਆਨਕ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਲੰਬੇ ਵਕਫ਼ੇ 'ਚ ਪਹਿਲੀ ਵਾਰ ਕਿਸੇ ਯਾਤਰੀ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਬਣ ਗਿਆ ਅੱਗ ਦਾ ਗੋਲ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
UNSC ਦੀ ਰਿਪੋਰਟ ਨੇ ਪਾਕਿਸਤਾਨ ਦੀ ਖੋਲ੍ਹੀ ਪੋਲ ! ਪਹਿਲਗਾਮ ਅੱਤਵਾਦੀ ਹਮਲੇ 'ਚ TRF ਆਇਆ ਦਾ ਨਾਮ
NEXT STORY