ਗੜ੍ਹਸ਼ੰਕਰ- ਇਲਾਕੇ ਵਿਚ ਜਗ੍ਹਾ-ਜਗ੍ਹਾ ਤੇਜ਼ ਰਫ਼ਤਾਰ ਚੱਲਣ ਵਾਲੀਆਂ ਓਵਰਲੋਡ ਮਿੱਟੀ ਵਾਲੀਆਂ ਟਰਾਲੀਆਂ ਅਤੇ ਵੱਖ-ਵੱਖ ਜਗ੍ਹਾ ਚੁੱਕੀ ਜਾ ਰਹੀ 15 ਤੋਂ 20 ਫੁੱਟ ਮਿੱਟੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਭਾਜਪਾ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਆੜੇ ਹੱਥੀਂ ਲਿਆ ਹੈ। ਭਾਜਪਾ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਲਕੇ ਵਿਚ ਜੇਕਰ ਆਮ ਕਿਸਾਨ ਆਪਣਾ ਟਰੈਕਟਰ-ਟਰਾਲੀ ਧੁਆਈ ਦੇ ਕੰਮ ਲਈ ਸੜਕ 'ਤੇ ਲੈ ਕੇ ਆਉਂਦਾ ਹੈ ਤਾਂ ਉਸ ਦਾ ਪ੍ਰਸ਼ਾਸਨ ਵੱਲੋਂ ਚਲਾਨ ਕੀਤਾ ਜਾਂਦਾ ਹੈ ਪਰ ਮਿੱਟੀ ਮਾਫੀਆ ਦੇ ਓਵਰਲੋਡ ਟਰੈਕਟਰ-ਟਰਾਲੀਆਂ ਜੋ ਗੜ੍ਹਸੰਕਰ ਦੇ ਲਿੰਕ ਰੋਡਾਂ ਦੀ ਦਿਨ-ਰਾਤ ਭੰਨਤੋੜ ਕਰ ਰਹੀਆਂ ਹਨ ਅਤੇ ਰੋਜ਼ਾਨਾ ਥਾਣੇ ਅੱਗਿਓਂ ਲੰਘਦੀਆਂ ਹਨ, ਉਨ੍ਹਾਂ ਦੇ ਨਾ ਤਾਂ ਚਲਾਨ ਕੱਟੇ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਪੁੱਛਗਿੱਛ ਕੀਤੀ ਜਾਂਦੀ ਹੈ, ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਗੜ੍ਹਸ਼ੰਕਰ ਵਿਚ ਮਿੱਟੀ ਮਾਈਨਿੰਗ ਮਾਫੀਆ ਪੁਲਸ, ਮਾਈਨਿੰਗ ਅਤੇ ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਦੀ ਪੂਰਨ ਮਿਲੀਭੁਗਤ ਨਾਲ ਚੱਲ ਰਿਹੈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 3 ਡਾਕਟਰਾਂ 'ਤੇ ਡਿੱਗੀ ਗਾਜ, ਹੋਏ ਸਸਪੈਂਡ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਿਚ ਸ਼ਰੇਆਮ 15 ਤੋਂ 20 ਫੁੱਟ ਮਿੱਟੀ ਦੀ ਪੁਟਾਈ ਥਾਂ-ਥਾਂ ਇਸ ਮਾਫੀਏ ਵੱਲੋਂ ਕਰਵਾਈ ਜਾਂਦੀ ਹੈ ਜਦਕਿ ਢਾਈ ਫੁੱਟ ਤੋਂ ਮਿੱਟੀ ਪੁਟਣਾ ਕਾਨੂੰਨ ਦੀ ਉਲੰਘਣਾ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਿੱਟੀ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਹੈ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬਿਨ੍ਹਾਂ ਨੰਬਰ ਪਲੇਟ ਦੇ ਇਹ ਓਵਰਲੋਡ ਟਰਾਲੀਆਂ ਰੋਜ਼ਾਨਾ ਥਾਣਾ ਗੜ੍ਹਸ਼ੰਕਰ, ਮਾਹਿਲਪੁਰ, ਸੈਲਾ ਚੌਂਕੀ ਅੱਗੋ ਲੰਘਦੀਆਂ ਹਨ ਪਰ ਪੁਲਸ ਗੜ੍ਹਸ਼ੰਕਰ ਵਿਚ ਮੋਟਰਸਾਈਕਲਾਂ ਵਾਲਿਆਂ ਦੇ ਤਾਂ ਚਲਾਨ ਕੱਟਣ ਦੀ ਵੀਡੀਓ ਜਾਰੀ ਕਰਦੀ ਹੈ ਪਰ ਬਿਨ੍ਹਾਂ ਨੰਬਰ ਪਲੇਟ ਇਨ੍ਹਾਂ ਟਰੈਕਟਰ-ਟਰਲਾਈਆਂ ਨੂੰ ਰੋਕਣਾ ਤਾਂ ਕੀ ਇਨ੍ਹਾਂ ਵੱਲ ਵੇਖਣ ਦੀ ਹਿੰਮਤ ਵੀ ਨਹੀਂ ਕਰਦੀ।
ਨਿਮਿਸ਼ਾ ਮਹਿਤਾ ਨੇ ਅੱਗੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਇਲਾਕਾ ਗੜ੍ਹਸ਼ੰਕਰ ਵਿਚ ਸਿਰਫ਼ ਦੋ ਪ੍ਰਮੁੱਖ ਧੜਿਆਂ ਵੱਲੋਂ ਮਿੱਟੀ ਮਾਈਨਿੰਗ ਮਾਫੀਆ ਬਣਾ ਕੇ ਟਰਾਲੀਆਂ ਦਾ ਸੜਕਾਂ 'ਤੇ ਹੁੜਦੰਗ ਪਾਇਆ ਜਾ ਰਿਹਾ ਹੈ ਜਦਕਿ ਆਮ ਲੋਕ ਜੋ ਟਰੈਕਟਰ-ਟਰਾਲੀ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ, ਉਨ੍ਹਾਂ ਨੂੰ ਸੜਕ 'ਤੇ ਟਰੈਕਟਰ-ਟਰਾਲੀ ਲਿਆਉਣ ਵੀ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਚੋਅ 'ਚ ਵੱਡਾ ਹਾਦਸਾ! ਵੀਡੀਓ ਵੇਖ ਖੜ੍ਹੇ ਜਾਣਗੇ ਰੌਂਗਟੇ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਦਰਜਨਾਂ ਅਜਿਹੇ ਜ਼ਿੰਮੀਦਾਰ ਮਿਲ ਚੁੱਕੇ ਹਨ, ਜਿਨ੍ਹਾਂ ਦੀਆਂ ਟਰਾਲੀਆਂ ਨੂੰ ਥਾਣੇ ਵਿਚ ਰੱਖੀਆਂ ਗਈਆਂ ਅਤੇ ਵਾਰ-ਵਾਰ ਉਨ੍ਹਾਂ ਦੇ ਸਵਾ-ਸਵਾ ਲੱਖ ਦੇ ਚਲਾਨ ਕੀਤੇ ਗਏ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦੇ ਸਾਧਨ ਠੱਪ ਕਰਵਾਏ ਗਏ ਪਰ ਮਾਈਨਿੰਗ ਮਾਫੀਆ ਦੀਆਂ ਲਾਲ ਅਤੇ ਨੀਲੇ ਰੰਗ ਦੀਆਂ ਇਨ੍ਹਾਂ ਟਰੈਕਟਰ-ਟਰਾਲੀਆਂ ਨੂੰ ਪੁਲਸ ਵਾਲੇ ਵੇਖ ਕੇ ਇੰਝ ਅੱਖਾਂ ਬੰਦ ਕਰ ਲੈਂਦੇ ਹਨ, ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ। ਉਨ੍ਹਾਂ ਕਿਹਾ ਕਿ ਬਦਲਾਅ ਅਤੇ ਇਨਕਲਾਬ ਲੈ ਕੇ ਆਉਣ ਦੇ ਸੁਫ਼ਨੇ ਵਿਖਾਉਣ ਵਾਲੀ ਪਾਰਟੀ ਦੀ ਸਰਕਾਰ ਅੱਜ ਜਨਤਾ ਨੂੰ ਜਵਾਬ ਦੇਵੇ ਕਿ ਕਿਹੋ ਜਿਹਾ ਇਨਕਲਾਬ ਹੈ, ਜਿੱਥੇ ਆਮ ਜ਼ਿੰਮੀਦਾਰ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਜੇਕਰ ਟਰੈਕਟਰ-ਟਰਾਲੀ ਚਲਾਵੇ ਤਾਂ ਉਸ ਦਾ ਚਲਾਨ ਹੁੰਦਾ ਹੈ ਅਤੇ ਬਿਨ੍ਹਾਂ ਨੰਬਰ ਪਲੇਟ ਤੋਂ ਚੱਲਣ ਵਾਲੇ ਮਿੱਟੀ ਮਾਈਨਿੰਗ ਮਾਫੀਆ ਦੇ ਟਰੈਕਟਰ-ਟਰਾਲੀਆਂ ਨੂੰ ਨਾ ਪੁਲਸ, ਟਰਾਂਸਪੋਰਟ ਅਤੇ ਨਾ ਹੀ ਮਾਈਨਿੰਗ ਵਿਭਾਗ ਵੱਲੋਂ ਇਨ੍ਹਾਂ 'ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਸਿਵਲ ਹਸਪਤਾਲ ਦਾ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਲਿਆ ਜਾਇਜ਼ਾ, ਦਿੱਤੇ ਇਹ ਹੁਕਮ
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹੁਣ ਤੱਕ ਮਾਈਨਿੰਗ ਦੀਆਂ ਟਰੈਕਟਰ-ਟਰਾਲੀਈਆਂ ਨਾਲ ਗੜ੍ਹਸ਼ੰਕਰ ਵਿਚ ਅਨੇਕਾਂ ਹਾਦਸੇ ਹੋ ਚੁੱਕੇ ਹਨ ਪਰ ਫਿਰ ਵੀ ਟਰਾਂਸਪੋਰਟ ਅਤੇ ਪੁਲਸ ਵਿਭਾਗ ਇਨ੍ਹਾਂ ਟਰੈਕਟਰ ਚਾਲਕਾਂ ਦੇ ਲਾਇਸੈਂਸ ਚੈੱਕ ਕਰਨ ਦੀ ਤਕਲੀਫ਼ ਨਹੀਂ ਕਰਦਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਦੀ ਸਾਰੀ ਜਨਤਾ ਮਾਈਨਿੰਗ ਦੀ ਇਸ ਖੇਡ ਨੂੰ ਵੇਖ ਵੀ ਰਹੀ ਹੈ ਅਤੇ ਚੰਗੀ ਤਰ੍ਹਾਂ ਸਮਝ ਵੀ ਰਹੀ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ ਅਤੇ ਵਿਧਾਨ ਸਭਾ ਚੋਣਾਂ ਆਉਣ 'ਤੇ ਧੱਕੇਸ਼ਾਹੀ ਨੂੰ ਖ਼ਤਮ ਕਰਨ ਲਈ ਲੋਕ ਉਨ੍ਹਾਂ ਦਾ ਸਾਥ ਦੇਣਗੇ ਅਤੇ ਭਾਜਪਾ ਨੂੰ ਵੋਟਾਂ ਪਾ ਕੇ ਜਿਤਾਉਣਗੇ ਤਾਂਕਿ ਆਮ ਟਰੈਕਟਰ-ਟਰਾਲੀ ਵਾਲੇ ਜ਼ਿੰਮੀਦਾਰ ਅਤੇ ਲਿੰਕ ਸੜਕਾਂ 'ਤੇ ਲੰਘਣ ਵਾਲੇ ਲੋਕਾਂ ਨੂੰ ਮਾਈਨਿੰਗ ਮਾਫੀਆ ਅਤੇ ਗੁੰਡਾਗਰਦੀ ਦੇ ਇਸ ਰਾਜ ਤੋਂ ਨਿਜਾਤ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ 3 ਡਾਕਟਰਾਂ 'ਤੇ ਡਿੱਗੀ ਗਾਜ, ਹੋਏ ਸਸਪੈਂਡ
NEXT STORY